ਕਮਲਨਾਥ ਦਾ ਵਿਵਾਦਿਤ ਬਿਆਨ, ਕਿਹਾ- ਹੁਣ ਮੇਰਾ ਭਾਰਤ ਨਹੀਂ ਹੈ ਮਹਾਨ...

By Baljit Singh - May 28, 2021 8:05 pm

ਸਤਨਾ: ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਕਮਲਨਾਥ ਇਕ ਵਾਰ ਵਿਵਾਦਾਂ ਵਿਚ ਆ ਗਏ ਹਨ। ਕਮਲਨਾਥ ਨੇ ਅੱਜ ਸ਼ੁੱਕਰਵਾਰ ਨੂੰ ਕਿਹਾ ਕਿ ਅੱਜ ਭਾਰਤ ਮਹਾਨ ਨਹੀਂ ਸਗੋਂ ਬਦਨਾਮ ਦੇਸ਼ ਹੈ। ਸਭ ਦੇਸ਼ਾਂ ਨੇ ਰੋਕ ਲਗਾਈ ਹੈ ਕਿ ਭਾਰਤ ਦੇ ਲੋਕ ਨਹੀਂ ਆ ਸਕਦੇ। ਭਾਰਤੀ ਜਨਤਾ ਪਾਰਟੀ ਨੇ ਇਸ ਬਿਆਨ ਉੱਤੇ ਕਮਲਨਾਥ ਉੱਤੇ ਜਮਕੇ ਨਿਸ਼ਾਨਾ ਸਾਧਿਆ ਹੈ।

ਪੜ੍ਹੋ ਹੋਰ ਖ਼ਬਰਾਂ :ਟੋਲ ਪਲਾਜ਼ਾ ‘ਤੇ ਜੇਕਰ ਵੇਟਿੰਗ ਦੀ ਲਾਈਨ ਹੈ ਇੰਨੀ ਲੰਮੀ ਤਾਂ Free ਪਾਸ ਹੋਵੇਗੀ ਗੱਡੀ!

ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਭਾਰਤ ਮਹਾਨ ਨਹੀਂ ਸਗੋਂ ਬਦਨਾਮ ਦੇਸ਼ ਹੈ। ਸਭ ਦੇਸ਼ਾਂ ਨੇ ਰੋਕ ਲਗਾਈ ਹੈ ਕਿ ਭਾਰਤ ਦੇ ਲੋਕ ਨਹੀਂ ਆ ਸਕਦੇ। ਪੂਰਾ ਸੰਸਾਰ ਭਾਰਤ ਦੇ ਵੱਲ ਵੇਖ ਰਿਹਾ ਹੈ। ਅਮਰੀਕਾ ਵਿਚ ਲੋਕ ਇੰਡੀਅਨ ਟੈਕਸੀ ਵਿਚ ਬੈਠਣਾ ਵੀ ਪਸੰਦ ਨਹੀਂ ਕਰਦੇ ਹਨ।

ਪੜ੍ਹੋ ਹੋਰ ਖ਼ਬਰਾਂ : ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ ਕਾਰ, ਕੀਮਤ 200 ਕਰੋੜ ਤੇ ਕਮਾਲ ਦੇ ਫੀਚਰਸ

ਕਮਲਨਾਥ ਦੇ ਇਸ ਬਿਆਨ ਦੇ ਬਾਅਦ ਸੂਬੇ ਵਿਚ ਸਿਆਸਤ ਗਰਮਾ ਗਈ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪਲਟਵਾਰ ਕਰਦੇ ਹੋਏ ਕਿਹਾ ਕਿ ਸੋਨੀਆ ਗਾਂਧੀ ਨੂੰ ਜਵਾਬ ਦੇਣਾ ਚਾਹੀਦਾ ਹੈ। ਕੀ ਤੁਸੀਂ ਕਮਲਨਾਥ ਦੇ ਬਿਆਨ ਤੋਂ ਸਹਿਮਤ ਹੋ? ਸੱਤਾ ਜਾਣ ਦੇ ਬਾਅਦ ਲੱਗਦਾ ਹੈ ਕਮਲਨਾਥ ਨੇ ਮਾਨਸਿਕ ਸੰਤੁਲਨ ਗੁਆ ਦਿੱਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਕਮਲਨਾਥ ਨੇ ਇਸ ਧਰਤੀ ਉੱਤੇ ਜਨਮ ਲਿਆ ਅਤੇ ਕਹਿ ਰਹੇ ਹਨ ਕਿ ਭਾਰਤ ਬਦਨਾਮ ਹੈ। ਪੰਡਿਤ ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਕੀ ਉਹ ਅਜਿਹੀ ਕਾਂਗਰਸ ਚਾਹੁੰਦੇ ਸਨ।

ਪੜ੍ਹੋ ਹੋਰ ਖ਼ਬਰਾਂ : ਬਿਹਾਰ 'ਚ ਅਜੀਬ ਮਾਮਲਾ, ਕੁੜੀ ਦੇ ਸਹੁਰਾ ਪਰਿਵਾਰ ਨੇ ਕਰਵਾਇਆ ਭਰਾ-ਭੈਣ ਦਾ ਵਿਆਹ

ਛੱਤੀਸਗੜ ਦੇ ਬੀਜੇਪੀ ਨੇਤਾ ਬ੍ਰਜਮੋਹਨ ਅੱਗਰਵਾਲ ਨੇ ਕਮਲਨਾਥ ਦੇ ਬਿਆਨ ਉੱਤੇ ਕਿਹਾ ਕਿ ਰਾਹੁਲ ਗਾਂਧੀ ਹੋਣ ਜਾਂ ਕਮਲਨਾਥ ਹੋਣ ਉਹ ਭਾਰਤ ਵਿਚ ਪੈਦਾ ਹੋਏ ਹਨ ਅਤੇ ਇਸ ਦੇਸ਼ ਨੂੰ ਬਦਨਾਮ ਕਰ ਰਹੇ ਹਨ। ਜਿਸ ਦੇਸ਼ ਨੂੰ ਉਹ ਬਦਨਾਮ ਕਰ ਰਹੇ ਹਨ ਕੀ ਉਹ ਇਸ ਨੂੰ ਛੱਡਕੇ ਰਹਿਣ ਲਈ ਦੂਜੇ ਦੇਸ਼ ਵਿਚ ਜਾਣਗੇ?

-PTC News

adv-img
adv-img