ਕ੍ਰਿਕਟ ਜਗਤ ਲਈ ਬੁਰੀ ਖ਼ਬਰ ,ਦਿੱਲੀ ਦੇ ਸਾਬਕਾ ਕ੍ਰਿਕਟਰ ਸੰਜੇ ਡੋਭਾਲ ਦੀ ਕੋਰੋਨਾ ਕਰਕੇ ਹੋਈ ਮੌਤ

Former Delhi cricketer Sanjay Doval died by a coronavirus
ਕ੍ਰਿਕਟ ਜਗਤ ਲਈ ਬੁਰੀ ਖ਼ਬਰ ,ਦਿੱਲੀ ਦੇ ਸਾਬਕਾ ਕ੍ਰਿਕਟਰ ਸੰਜੇ ਡੋਭਾਲ ਦੀ ਕੋਰੋਨਾ ਕਰਕੇ ਹੋਈ ਮੌਤ  

ਕ੍ਰਿਕਟ ਜਗਤ ਲਈ ਬੁਰੀ ਖ਼ਬਰ ,ਦਿੱਲੀ ਦੇ ਸਾਬਕਾ ਕ੍ਰਿਕਟਰ ਸੰਜੇ ਡੋਭਾਲ ਦੀ ਕੋਰੋਨਾ ਕਰਕੇ ਹੋਈ ਮੌਤ:ਨਵੀਂ ਦਿੱਲੀ : ਦਿੱਲੀ ਦੇ ਸਾਬਕਾ ਕ੍ਰਿਕਟਰ ਸੰਜੇ ਡੋਭਾਲ ਦਾ ਕੋਰੋਨਾ ਵਾਇਰਸ ਕਾਰਨ ਦਿਹਾਂਤ ਹੋ ਗਿਆ ਹੈ। ਦਿੱਲੀ ਅਤੇ ਜ਼ਿਲ੍ਹਾ ਕ੍ਰਿਕਟ ਸੰਘ (ਡੀਡੀਸੀਏ) ਨੇ ਸੋਮਵਾਰ ਨੂੰ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਉਹ 52 ਸਾਲਾਂ ਦਾ ਸੀ।ਡੀਡੀਸੀਏ ਦੇ ਸਕੱਤਰ ਵਿਨੋਦ ਤਿਹਾਰਾ ਨੇ ਇੱਕ ਬਿਆਨ ਵਿੱਚ ਕਿਹਾ, “ ਸੰਜੇ ਡੋਭਾਲ ਦੀ ਅਚਾਨਕ ਮੌਤ ਕ੍ਰਿਕਟ ਜਗਤ ਲਈ ਬਹੁਤ ਬੁਰੀ ਖ਼ਬਰ ਹੈ।

ਮਿਲੀ ਜਾਣਕਾਰੀਆਂ ਅਨੁਸਾਰ ਦਿੱਲੀ ਦੇ ਮਸ਼ਹੂਰ ਕਲੱਬ ਕ੍ਰਿਕਟਰ ਤੇ ਦਿੱਲੀ ਦੀ ਅੰਡਰ-23 ਟੀਮ ਦੇ ਸਾਬਕਾ ਸਹਿਯੋਗੀ ਸਟਾਫ ਡੋਭਾਲ ਦੇ ਪਰਿਵਾਰ ਵਿਚ ਪਤਨੀ ਤੇ 2 ਬੇਟੇ ਹਨ। ਵੱਡਾ ਬੇਟਾ ਸਿਧਾਂਤ ਰਾਜਸਥਾਨ ਲਈ ਫਰਸਟ ਕਲਾਸ ਕ੍ਰਿਕਟ ਖੇਡਦਾ ਹੈ ਤੇ ਛੋਟਾ ਬੇਟਾ ਏਕਾਂਸ਼ ਦਿੱਲੀ ਦੀ ਅੰਡਰ-23 ਟੀਮ ਵਿਚ ਹੈ। ਉਸ ਨੇ ਸੋਨੇਟ ਕਲੱਬ ਲਈ ਕ੍ਰਿਕਟ ਵੀ ਖੇਡਿਆ ਹੈ।

ਡੀ.ਡੀ.ਸੀ.ਏ. ਦੇ ਇਕ ਅਧਿਕਾਰੀ  ਨੇ ਦੱਸਿਆ ਕਿ ਸੰਜੇ ਡੋਭਾਲ ਕੋਰੋਨਾ ਪਾਜ਼ੀਟਿਵ ਸੀ ਤੇ ਉਸ ਨੂੰ ਪਹਿਲਾਂ ਬਹਾਦਰਗੜ੍ਹ ਦੇ ਇਕ ਹਸਪਤਾਲ ਵਿਚ ਭਰਤੀ ਕਰਾਇਆ ਗਿਆ , ਉੱਥੇ ਜਾਂਚ ਵਿਚ ਉਹ ਪਾਜ਼ੀਟਿਵ ਪਾਇਆ ਗਿਆ ਸੀ। ਉਸ ਤੋਂ ਬਾਅਦ ਹਾਲਾਤ ਵਿਗੜਨ ‘ਤੇ ਉਸ ਨੂੰ ਦੁਆਰਕਾ ਦੇ ਇਕ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਉਸ ਨੂੰ ਪਲਾਜ਼ਮਾ ਥੈਰੇਪੀ ਵੀ ਦਿੱਤੀ ਗਈ ਪਰ ਕੋਈ ਅਸਰ ਨਹੀਂ ਹੋਇਆ।
-PTCNews