Thu, Apr 25, 2024
Whatsapp

ਬਿਆਸ ਦਰਿਆ ਨੇੜੇ ਨਾਜਾਇਜ਼ ਮਾਈਨਿੰਗ 'ਤੇ ਸੁਖਬੀਰ ਸਿੰਘ ਬਾਦਲ ਨੇ ਮਾਰਿਆ ਛਾਪਾ ,ਕਾਫ਼ਲਾ ਦੇਖ ਭੱਜੇ ਮਾਈਨਿੰਗ ਕਰਿੰਦੇ

Written by  Shanker Badra -- June 30th 2021 02:41 PM -- Updated: June 30th 2021 03:46 PM
ਬਿਆਸ ਦਰਿਆ ਨੇੜੇ ਨਾਜਾਇਜ਼ ਮਾਈਨਿੰਗ 'ਤੇ ਸੁਖਬੀਰ ਸਿੰਘ ਬਾਦਲ ਨੇ ਮਾਰਿਆ ਛਾਪਾ ,ਕਾਫ਼ਲਾ ਦੇਖ ਭੱਜੇ ਮਾਈਨਿੰਗ ਕਰਿੰਦੇ

ਬਿਆਸ ਦਰਿਆ ਨੇੜੇ ਨਾਜਾਇਜ਼ ਮਾਈਨਿੰਗ 'ਤੇ ਸੁਖਬੀਰ ਸਿੰਘ ਬਾਦਲ ਨੇ ਮਾਰਿਆ ਛਾਪਾ ,ਕਾਫ਼ਲਾ ਦੇਖ ਭੱਜੇ ਮਾਈਨਿੰਗ ਕਰਿੰਦੇ

ਬਿਆਸ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal ) ਵੱਲੋਂ ਬਿਆਸ ਦਾ ਦੌਰਾ ਕੀਤਾ ਗਿਆ ਹੈ। ਜਿੱਥੇ ਬਿਆਸ ਦਰਿਆ (Beas river )ਦੇ ਪੁਲ ਨੇੜੇ ਗੈਰ ਕਾਨੂੰਨੀ ਢੰਗ ਨਾਲ ਮਾਇਨਿੰਗ (illegal mining )ਚੱਲ ਰਹੀ ਹੈ। ਇਸ ਦੌਰਾਨ ਨਾਜਾਇਜ਼ ਮਾਈਨਿੰਗ 'ਤੇ ਸੁਖਬੀਰ ਸਿੰਘ ਬਾਦਲ ਨੇ ਲਾਈਵ ਰੇਡ ਕੀਤੀ ਹੈ। ਜਦੋਂ ਬਿਆਸ ਦਰਿਆ ਨੇੜੇ ਜਾਰੀ ਨਾਜਾਇਜ਼ ਮਾਈਨਿੰਗ 'ਤੇ ਸੁਖਬੀਰ ਸਿੰਘ ਬਾਦਲ ਨੇ ਛਾਪਾ ਮਾਰਿਆ ਤਾਂ ਇਸ ਮੌਕੇ 'ਤੇ ਮਾਈਨਿੰਗ ਕਰਿੰਦੇ ਟਿੱਪਰ ਚਾਲਕ ਅਤੇ ਜੇ.ਸੀ.ਬੀ. ਮਸ਼ੀਨਾਂ ਵਾਲੇ ਆਪਣਾ ਸਾਮਾਨ ਲੈ ਕੇ ਉੱਥੋਂ ਦੀ ਫ਼ਰਾਰ ਹੋ ਗਏ। [caption id="attachment_511176" align="aligncenter" width="300"] ਮੌਜੂਦਾ ਮੁੱਖ ਮੰਤਰੀ ਸੁੱਤਾ , ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਾਜਾਇਜ਼ ਮਾਈਨਿੰਗ 'ਤੇ ਮਾਰਿਆ ਛਾਪਾ[/caption] ਪੜ੍ਹੋ ਹੋਰ ਖ਼ਬਰਾਂ : ਅਦਾਕਾਰਾ ਮੰਦਿਰਾ ਬੇਦੀ ਦੇ ਪਤੀ ਰਾਜ ਕੌਸ਼ਲ ਦਾ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਦਿਹਾਂਤ ਅੰਮ੍ਰਿਤਸਰ ਜ਼ਿਲ੍ਹੇ ਦੇ ਬਿਆਸ ਦਰਿਆ ਨੇੜੇ ਧੜੱਲੇ ਨਾਲ ਇਹ ਨਾਜਾਇਜ਼ ਮਾਈਨਿੰਗ ਕੀਤੀ ਜਾ ਰਹੀ ਸੀ।ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਦੀ ਸ਼ਹਿ 'ਤੇ ਸੂਬੇ 'ਚ ਗੈਰ ਕਾਨੂਨੀ ਮਾਇਨਿੰਗ ਜਾਰੀ ਹੈ। ਪ੍ਰਸ਼ਾਸਨ ਤੇ ਪੁਲਿਸ ਦੀ ਮਿਲੀ ਭੁਗਤ ਨਾਲ ਗੈਰ ਕਾਨੂੰਨੀ ਮਾਇਨਿੰਗ ਦਾ ਗੌਰਖ ਧੰਦਾ ਜਾਰੀ ਹੈ। ਇਲਾਕਾ ਵਾਸੀਆਂ ਦਾ ਇਲਜ਼ਾਮ ਕਰੀਬ 2 ਮਹੀਨੇ ਤੋਂ ਗੈਰ ਕਾਨੂੰਨੀ ਮਾਇਨਿੰਗ ਜਾਰੀ ਹੈ। [caption id="attachment_511174" align="aligncenter" width="300"] ਮੌਜੂਦਾ ਮੁੱਖ ਮੰਤਰੀ ਸੁੱਤਾ , ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਾਜਾਇਜ਼ ਮਾਈਨਿੰਗ 'ਤੇ ਮਾਰਿਆ ਛਾਪਾ[/caption] ਇਸ ਮੌਕੇ ਸੁਖਬੀਰ ਸਿੰਘ ਬਾਦਲ ਵੱਲੋਂ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ 'ਤੇ ਝੂਠੇ ਪਰਚੇ ਦਰਜ ਕਰਨ ਵਾਲੇ ਕਾਂਗਰਸੀਆਂ 'ਤੇ ਕਾਰਵਾਈ ਕਰਾਂਗੇ। ਉਨ੍ਹਾਂ ਕਿਹਾ ਕਿ ਹਾਈਕੋਰਟ ਦੇ ਆਦੇਸ਼ਾਂ ਮੁਤਾਬਕ ਦਰਿਆ ਨੇੜੇ ਮਾਇਨਿੰਗ ਨਾ ਕੀਤੀ ਜਾਵੇ। ਹਾਈਕੋਰਟ ਦੇ ਹੁਕਮਾਂ ਦੀ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸੁਖਬੀਰ ਸਿੰਘ ਬਾਦਲ ਨੇ ਸਬੰਧਤ ਉੱਚ ਅਧਿਕਰੀਆਂ ਨਾਲ ਮੌਕੇ 'ਤੇ ਫੋਨ 'ਤੇ ਗੱਲਬਾਤ ਕੀਤੀ ਹੈ। [caption id="attachment_511177" align="aligncenter" width="300"] ਮੌਜੂਦਾ ਮੁੱਖ ਮੰਤਰੀ ਸੁੱਤਾ , ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਨਾਜਾਇਜ਼ ਮਾਈਨਿੰਗ 'ਤੇ ਮਾਰਿਆ ਛਾਪਾ[/caption] ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਯੂਨੀਵਰਸਿਟੀਆਂ ਅਤੇ ਸਕਿਲ ਡਿਵੈਲਪਮੈਂਟ ਸੈਂਟਰ ਖੋਲ੍ਹਣ ਨੂੰ ਲੈ ਕੇ ਵੱਡੀ ਖ਼ਬਰ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ , ਸਰਕਾਰ , ਵਿਧਾਇਕਾਂ ਤੇ ਮੰਤਰੀਆਂ ਦੀ ਸ਼ਹਿ 'ਤੇ ਮਾਇਨਿੰਗ ਹੋ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਨੂੰ ਗੈਰ ਕਾਨੂੰਨੀ ਮਾਇਨਿੰਗ ਲਈ ਜ਼ਿੰਮੇਵਾਰ ਦੱਸਿਆ ਹੈ। ਨਾਜਾਇਜ਼ ਮਾਈਨਿੰਗ ਕਾਰਨ ਆਲੇ ਦੁਆਲੇ ਦੇ ਇਲਾਕਿਆਂ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ। ਸੁਖਬੀਰ ਸਿੰਘ ਬਾਦਲ ਨੇ ਐੱਸ.ਐੱਸ.ਪੀ. ਨਾਲ ਫੋਨ 'ਤੇ ਗੱਲਬਾਤ ਕਰਦਿਆਂ ਪੁਲਿਸ ਨੂੰ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇ ਨਾ ਹੋਈ ਕਾਰਵਾਈ ਤਾਂ ਹਾਈਵੇਅ ਜਾਮ ਕਰਾਂਗੇ। ਸੁਖਬੀਰ ਸਿੰਘ ਬਾਦਲ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਪਹੁੰਚੀ ਹੈ। -PTCNews


Top News view more...

Latest News view more...