ਮੁੱਖ ਖਬਰਾਂ

ਸਾਬਕਾ ਜ਼ਿਲਾਂ ਪ੍ਰਧਾਨਾਂ ਨੇ 'ਆਪ' ਨੂੰ ਲੈ ਕੇ ਕੀਤੇ ਵੱਡੇ ਖੁਲਾਸੇ, ਕਿਹਾ- ਪੈਸੇ ਲੈ ਕੇ ਟਿਕਟਾਂ ਵੇਚੀਆਂ

By Pardeep Singh -- February 17, 2022 3:33 pm -- Updated:February 17, 2022 3:37 pm

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਆਗੂ ਕੈਪਟਨ ਰਮਨਦੀਪ ਸਿੰਘ ਬਾਵਾ ਅਤੇ ਗੁਰਤੇਜ ਸਿੰਘ ਪੰਨੂ ਨੇ ਪ੍ਰੈਸ ਕਲੱਬ ਵਿੱਚ ਪ੍ਰੈਸ ਵਾਰਤਾ ਕੀਤੀ। ਇਸ ਮੌਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਵੱਲੋਂ ਵਰਕਰਾਂ ਨੂੰ ਜੋ ਬਲੈਕ ਕੀਤਾ ਜਾਂਦਾ ਜਾਂ ਤੰਗ ਪਰੇਸ਼ਾਨ ਕੀਤਾ ਜਾਂਦਾ ਇਸ ਬਾਰੇ ਕੁਝ ਤੱਥ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖੇ ਹਨ। ਇਸ ਮੌਕੇ ਗੁਰਤੇਜ ਸਿੰਘ ਪੰਨੂੰ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕੀਤੀ ਸੀ ਜਿਸ ਵਿੱਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਬਾਰੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਵਾਇਆ ਸੀ। ਉਨ੍ਹਾਂ ਨੇ ਕਿਹਾ ਹੈ ਆਮ ਆਦਮੀ ਪਾਰਟੀ ਪੰਜਾਬ ਪੱਖੀ ਨਹੀਂ ਸਗੋਂ ਇਹ ਅਹਿਮਦ ਸ਼ਾਹ ਅਬਦਾਲੀ ਵਾਲੀ ਨੀਤੀ ਉੱਤੇ ਚੱਲਦੇ ਹਨ।

 ਸਾਬਕਾ ਜ਼ਿਲਾਂ ਪ੍ਰਧਾਨਾਂ ਨੇ 'ਆਪ' ਨੂੰ ਲੈ ਕੇ ਕੀਤੇ ਵੱਡੇ ਖੁਲਾਸੇ, ਕਿਹਾ- ਪੈਸੇ ਲੈ ਕੇ ਟਿਕਟਾਂ ਵੇਚੀਆਂ
ਇਸ ਮੌਕੇ ਕੈਪਟਨ ਰਮਨਦੀਪ ਸਿੰਘ ਸਿੰਘ ਆਮ ਆਦਮੀ ਪਾਰਟੀ ਦੇ ਬਾਰੇ ਕਈ ਵੱਡੇ ਖੁਲਾਸੇ ਕੀਤੇ ਹਨ। ਰਮਨਦੀਪ ਸਿੰਘ ਬਾਵਾ ਦਾ ਕਹਿਣਾ ਹੈ ਕਿ ਚੰਡੀਗੜ੍ਹ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਅਕਾਲੀ ਦਲ ਦੇ ਕੌਂਸਲਰ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਪਾਰਟੀ ਦਾ ਵਫਾਦਾਰ ਸਿਪਾਹੀ ਹੋਣ ਕਾਰਨ ਨਹੀਂ ਵਿਕਿਆ। ਉਨ੍ਹਾਂ ਨੇ ਕਿਹਾ ਹੈ ਕਿ ਮੋਹਾਲੀ ਤੋਂ ਉਮੀਦਵਾਰ ਕੁਲਵੰਤ ਸਿੰਘ ਤੋਂ ਵੀ ਪੈਸੇ ਲਏ ਹੋਏ ਹਨ। ਸਾਬਕਾ ਜ਼ਿਲਾਂ ਪ੍ਰਧਾਨਾਂ ਨੇ 'ਆਪ' ਨੂੰ ਲੈ ਕੇ ਕੀਤੇ ਵੱਡੇ ਖੁਲਾਸੇ, ਕਿਹਾ- ਪੈਸੇ ਲੈ ਕੇ ਟਿਕਟਾਂ ਵੇਚੀਆਂ
ਰਮਨਦੀਪ ਸਿੰਘ ਬਾਵਾ ਨੇ ਪ੍ਰੈਸ ਵਾਰਤਾ ਵਿੱਚ ਦੱਸਿਆ ਹੈ ਕਿ ਕੌਂਸਲਰਾਂ ਨੂੰ ਖਰੀਦਣ ਦੀ ਪ੍ਰਕਿਰਿਆ ਕਿਵੇਂ ਹੋਈ, ਕਿੰਨੇ ਪੈਸੇ ਮੰਗੇ ਗਏ, ਕਿਹੜੀਆਂ ਪਾਰਟੀਆਂ ਦੇ ਕੌਂਸਲਰਾਂ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਨੇ ਪ੍ਰੈਸ ਵਾਰਤਾ ਵਿਚ ਹਰਮੋਹਨ ਧਵਨ, ਪ੍ਰਦੀਪ ਛਾਬੜਾ ਅਤੇ ਚੰਦਰਮੁਖੀ ਸਮੇਤ 'ਆਪ' ਆਗੂਆਂ ਦਾ ਵੀ ਜ਼ਿਕਰ ਕੀਤਾ । ਰਮਨਦੀਪ ਸਿੰਘ ਬਾਵਾ ਨੇ ਇਕ ਆਡੀਓ ਸੁਣਾਈ ਜਿਸ ਵਿੱਚ ਐਡਵੋਕੇਟ ਮੈਡਮ ਅਮਰਜੀਤ ਕੌਰ ਤੇ ਬਾਵਾ ਦੀ ਗੱਲਬਾਤ ਹੁੰਦੀ ਹੈ। ਇਸ ਦੌਰਾਨ ਮੈਡਮ ਅਮਰਜੀਤ ਕੌਰ ਦਾ ਕਹਿਣਾ ਹੈ ਕਿ 'ਆਪ' ਨੇ ਚੰਡੀਗੜ੍ਹ ਨਗਰ ਨਿਗਮ ਚੋਣਾਂ 'ਚ ਕਾਂਗਰਸ ਨਾਲ ਗਠਜੋੜ ਨਹੀਂ ਕੀਤਾ ਕਿਉਂਕਿ ਇਸ ਦਾ ਪੰਜਾਬ ਚੋਣਾਂ 'ਤੇ ਮਾੜਾ ਅਸਰ ਪਵੇਗਾ। ਆਡੀਓ ਵਿੱਚ ਐਡਵੋਕੇਟ ਅਮਰਦੀਪ ਕੌਰ ਨੇ ਵੀ ਚੰਡੀਗੜ੍ਹ ਨਗਰ ਨਿਗਮ ਚੋਣਾਂ 'ਚ ਚੰਡੀਗੜ੍ਹ ਅਕਾਲੀ ਦਲ ਦੇ ਪ੍ਰਧਾਨ ਹਰਦੀਪ ਸਿੰਘ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਅਤੇ ਉਨ੍ਹਾਂ ਨੂੰ 'ਆਪ' ਵਿਚ ਸ਼ਾਮਿਲ ਕਰਵਾਉਣ ਲਈ ਯਤਨ ਕੀਤੇ ਗਏ।ਕੈਪਟਨ ਰਮਨਦੀਪ ਸਿੰਘ ਬਾਵਾ ਨੇ ਆਡੀਓ ਰਿਕਾਰਡਿੰਗ ਜੋ ਸੁਣਾਈ ਸੀ ਉਹ 27 ਦਸੰਬਰ 2021 ਦੀ ਹੈ।

ਕੈਪਟਨ ਰਮਨਦੀਪ ਸਿੰਘ ਬਾਵਾ ਨੇ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਨੇ ਉਨ੍ਹਾਂ ਲੋਕਾਂ ਨੂੰ ਟਿਕਟਾਂ ਦਿੱਤੀਆ ਹਨ ਜੋ 24 ਘੰਟੇ ਪਹਿਲਾਂ ਪਾਰਟੀ ਵਿੱਚ ਜੁਆਇੰਨ ਹੋਇਆ ਸੀ। ਉਨ੍ਹਾਂ ਨੇ ਆਮ ਆਦਮੀ ਪਾਰਟੀ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਕਰੋੜਾ ਰੁਪਏ ਲੈ ਕੇ ਟਿਕਟਾਂ ਵੇਚੀਆਂ ਸਨ। ਆਡੀਓ ਵਿੱਚ ਐਡਵੋਕੇਟ ਅਮਰਜੀਤ ਕੌਰ ਜੋ ਵਪਾਰ ਮੰਡਲ ਦੀ ਪ੍ਰਧਾਨ ਹੈ ਉਸ ਨੇ ਕਿਹਾ ਹੈ ਕਿ ਮਨੀ ਹਰ ਵਿਅਕਤੀ ਜ਼ਰੂਰੀ ਹੈ।

ਰਮਨਦੀਪ ਬਾਵਾ ਦਾ ਕਹਿਣਾ ਹੈ ਕਿ ਅਸੀਂ ਪਾਰਟੀ ਦੇ ਸੀਨੀਅਰ ਲੀਡਰਾਂ ਨੂੰ ਸਾਰੀ ਗੱਲ ਦੱਸੀ ਪਰ ਉਨ੍ਹਾਂ ਨੇ ਸਾਡੀ ਕੋਈ ਗੱਲ ਨਹੀਂ ਸੁਣ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਸਾਵਧਾਨ ਕਰ ਰਹੇ ਹਾਂ ਕਿ ਵੋਟ ਪਾਉਣ ਤੋਂ ਪਹਿਲਾ ਜ਼ਰੂਰ ਸੋਚੋ।
ਰਮਨਦੀਪ ਸਿੰਘ ਬਾਵਾ ਵੱਲੋਂ ਦੂਜੀ ਆਡੀਓ ਸੁਣਾਈ ਹੈ ਜਿਸ ਵਿੱਚ ਕਿਹਾ ਗਿਆ ਹੈ ਕਿ ਸੱਤਾ ਲਈ ਕੁਝ ਵੀ ਕਰਨਾ ਪਵੇਗਾ ਉਹ ਕਰਾਂਗਾ। ਬਾਵਾ ਨੇ ਅਡੀਓ ਸੁਣਾਈ ਹੈ ਜਿਸ ਵਿੱਚ ਕਿਹਾ ਹੈ ਗਿਆ ਹੈ ਕਿ ਪਾਰਟੀ ਵਿੱਚ ਟਿਕਟਾਂ ਲੈਣ ਲਈ ਮਹਿਲਾਵਾਂ ਨੂੰ ਬਹੁਤ ਕੁਝ ਕਰਨਾ ਹੁੰਦਾ ਹੈ।

ਪ੍ਰੈਸ ਵਾਰਤਾ ਵਿੱਚ ਗੁਰਤੇਜ ਪੰਨੂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਵਿੱਚ ਜੋ ਹੋ ਰਿਹਾ ਹੈ ਉਹ ਸਾਰਾ ਕੁਝ ਭਗਵੰਤ ਮਾਨ ਉਸ ਬਾਰੇ ਸ਼ਿਕਾਇਤ ਕੀਤੀ ਹੈ।ਉਨ੍ਹਾਂ ਨੇ ਕਿਹਾ ਉਸ ਦੀ ਰਿਕਾਡਿੰਗ ਵੀ ਵਾਇਰਲ ਕੀਤੀ ਗਈ ਸੀ ਪਰ ਕੋਈ ਸੁਣਵਾਈ ਨਹੀਂ।

ਪੰਨੂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਦੀ ਸੱਤਾ ਚਾਹੀਦੀ ਹੈ ਭਾਵੇ ਮਾਹੌਲ ਖਰਾਬ ਕਰਨਾ ਪਵੇ ਉਹ ਵੀ ਕਰਾਂਗੇ। ਪੰਨੂ ਨੇ ਕਿਹਾ ਹੈ ਕਿ ਜਿਹੜੀ ਆਡਿਓ ਸੁਣਾਈ ਸੀ ਉਸ ਵਿੱਚ ਕਿਹਾ ਹੈ ਕਿ ਮਹਿਲਾਵਾਂ ਨੂੰ ਪੈਸੇ ਦੇਣ ਤੋਂ ਇਲਾਵਾ ਹੋਰ ਬਹੁਤ ਕੁਝ ਕਰਨਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਹੈ ਆਮ ਆਦਮੀ ਪਾਰਟੀ ਕੋਲ ਕਰੋੜਾ ਰੁਪਏ ਆਏ ਹਨ ਉਸ ਬਾਰੇ ਜਾਂਚ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ:ਸੰਯੁਕਤ ਸਮਾਜ ਮੋਰਚਾ ਨੇ ਚੋਣ ਕਮਿਸ਼ਨ ਨੂੰ ਕੇਜਰੀਵਾਲ ਦੇ ਖਿਲਾਫ਼ ਦਿੱਤੀ ਸ਼ਿਕਾਇਤ

-PTC News

  • Share