Fri, Apr 19, 2024
Whatsapp

ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਵਿਗੜੀ ਸਿਹਤ, ਏਮਜ਼ 'ਚ ਭਰਤੀ

Written by  Jashan A -- August 09th 2019 08:09 PM -- Updated: August 09th 2019 08:14 PM
ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਵਿਗੜੀ ਸਿਹਤ, ਏਮਜ਼ 'ਚ ਭਰਤੀ

ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਵਿਗੜੀ ਸਿਹਤ, ਏਮਜ਼ 'ਚ ਭਰਤੀ

ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਵਿਗੜੀ ਸਿਹਤ, ਏਮਜ਼ 'ਚ ਭਰਤੀ,ਨਵੀਂ ਦਿੱਲੀ: ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੀ ਇੱਕ ਵਾਰ ਫਿਰ ਤੋਂ ਸਿਹਤ ਵਿਗੜ ਗਈ ਹੈ। ਜਿਸ ਦੌਰਾਨ ਉਹਨਾਂ ਨੂੰ ਅੱਜ ਦਿੱਲੀ ਦੇ ਏਮਜ਼ ਹਸਪਾਤਲ 'ਚ ਦਾਖਲ ਕਰਵਾਇਆ ਗਿਆ ਹੈ। ਦਰਅਸਲ, ਉਹਨਾਂ ਨੂੰ ਸਾਹ ਲੈਣ 'ਚ ਕਾਫੀ ਤਕਲੀਫ਼ ਆ ਰਹੀ ਹੈ, ਜਿਸ ਕਾਰਨ ਉਹਨਾਂ ਨੂੰ ਭਰਤੀ ਕੀਤਾ ਗਿਆ ਹੈ। ਤੁਹਾਨੂੰ ਦਸ ਦਈਏ ਕਿ ਸਵੇਰੇ 11 ਵਜੇ ਅਰੁਣ ਜੇਤਲੀ ਨੂੰ ਚੈਕਅਪ ਲਈ ਏਮਜ਼ 'ਚ ਦਾਖਲ ਕਰਵਾਇਆ ਗਿਆ। ਹੋਰ ਪੜ੍ਹੋ:ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅਰੁਣ ਜੇਤਲੀ ਤੋਂ ਮੰਗੀ ਮੁਆਫ਼ੀ ਅਰੁਣ ਜੇਤਲੀ ਦਾ ਇਲਾਜ਼ ਐਂਡੋਕ੍ਰਿਨੀਲੋਜਿਸਟ ਨੈਫ੍ਰੋਲਾਜਿਸਟ ਤੇ ਕਾਰਡੀਓਲਾਜਿਸਟ ਡਾਕਟਰਾਂ ਜੀ ਨਿਗਰਾਨੀ 'ਚ ਚੱਲ ਰਿਹਾ ਹੈ।ਜੇਤਲੀ ਦਾ ਹਾਲ ਪੁੱਛਣ ਲਈ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵੀ ਪਤਾ ਲੈਣ ਏਮਜ਼ ਪਹੁੰਚੇ ਹਨ। -PTC News


Top News view more...

Latest News view more...