ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਕੁਲਾਰ ਦਾ ਹੋਇਆ ਦਿਹਾਂਤ, ਅੱਜ ਹੋਵੇਗਾ ਅੰਤਿਮ ਸਸਕਾਰ

By Shanker Badra - March 02, 2020 10:03 am

ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਕੁਲਾਰ ਦਾ ਹੋਇਆ ਦਿਹਾਂਤ, ਅੱਜ ਹੋਵੇਗਾ ਅੰਤਿਮ ਸਸਕਾਰ:ਜਲੰਧਰ : ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਕੁਲਾਰ ਦਾ 77 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ ਹੈ। ਹਾਕੀ ਇੰਡੀਆ ਨੇ ਆਪਣੇ ਅਧਿਕਾਰਕ ਟਵਿਟਰ ਹੈਂਡਲ ਰਾਹੀਂ ਟਵੀਟ ਕਰਕੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਅਮਰੀਕਾ ਰਹਿੰਦੇ ਉਨ੍ਹਾ ਦੇ ਬੇਟੇ ਕਮਲਬੀਰ ਸਿੰਘ ਨੇ ਦੱਸਿਆ, 'ਮੇਰੇ ਪਿਤਾ ਨੇ ਮੇਰੇ ਨਾਲ ਅਮਰੀਕਾ ਜਾਣਾ ਸੀ ਪਰ ਅਚਾਨਕ ਸ਼ੁੱਕਰਵਾਰ ਨੂੰ ਪਿੰਡ ਸੰਸਾਰਪੁਰ (ਜਲੰਧਰ) 'ਚ ਘਰ ਵਿੱਚ ਹਾਰਟ ਅਟੈਕ ਨਾਲ ਉਹ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਅੰਤਿਮ ਸਸਕਾਰ ਸੋਮਵਾਰ ਕੀਤਾ ਜਾਣਾ ਹੈ, ਕਿਉਂਕਿ ਮੇਰਾ ਬੇਟਾ ਤੇ ਉਨ੍ਹਾ ਦਾ ਪੋਤਰਾ ਅਮਰੀਕਾ, ਮੇਰੀ ਇਕ ਭੈਣ ਕੈਨੇਡਾ ਤੇ ਦੂਜੀ ਅਮਰੀਕਾ ਤੋਂ ਐਤਵਾਰ ਪੁੱਜੇ ਹਨ।

Former India hockey player Olympic bronze medallist Balbir Singh Kullar dies ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਕੁਲਾਰ ਦਾ ਹੋਇਆ ਦਿਹਾਂਤ, ਅੱਜ ਹੋਵੇਗਾਅੰਤਿਮ ਸਸਕਾਰ

ਬਲਬੀਰ ਸਿੰਘ ਸਭ ਤੋਂ ਪਹਿਲਾਂ 1963 ਵਿਚ ਫਰਾਂਸ ਦੇ ਲਿਓਨ ਵਿਚ ਭਾਰਤ ਵੱਲੋਂ ਖੇਡੇ ਸਨ। ਬਲਬੀਰ ਸਿੰਘ ਨੇ ਭਾਰਤੀ ਟੀਮ ਵਿੱਚ ਇਨਸਾਈਡ ਫਾਰਵਰਡ ਪਲੇਅਰ ਦੀ ਭੂਮਿਕਾ ਨਿਭਾਈ ਅਤੇ ਇਸ ਪੁਜੀਸ਼ਨ 'ਤੇ ਦੁਨੀਆ ਭਰ 'ਚ ਸਨਮਾਨ ਹਾਸਿਲ ਕੀਤਾ। ਕੁਲਾਰ ਨੇ ਬੈਲਜੀਅਮ, ਇੰਗਲੈਂਡ, ਹਾਲੈਂਡ, ਨਿਊ ਜ਼ੀਲੈਂਡ ਤੇ ਪੱਛਮੀ ਜਰਮਨੀ ਸਮੇਤ ਕਈ ਦੇਸ਼ਾਂ ਦਾ ਦੌਰਾ ਕੀਤਾ। ਉਹ 1966 ਵਿਚ ਬੈਂਕਾਕ ਵਿਚ ਏਸ਼ੀਅਨ ਗੇਮਜ਼ ਵਿਚ ਗੋਲਡ ਮੈਡਲ ਜਿੱਤਣ ਵਾਲੀ ਟੀਮ ਦੇ ਮੈਂਬਰ ਸਨ।

Former India hockey player Olympic bronze medallist Balbir Singh Kullar dies ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਕੁਲਾਰ ਦਾ ਹੋਇਆ ਦਿਹਾਂਤ, ਅੱਜ ਹੋਵੇਗਾਅੰਤਿਮ ਸਸਕਾਰ

ਉਹ 1968 ਦੇ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਬੈਂਕਾਕ 'ਚ ਆਯੋਜਿਤ ਏਸ਼ੀਅਨ ਖੇਡਾਂ ਵਿੱਚ ਭਾਰਤ ਨੂੰ ਸੋਨ ਤਮਗਾ ਜਿਤਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ।ਉਨ੍ਹਾਂ ਨੂੰ ਭਾਰਤੀ ਹਾਕੀ 'ਚ ਮਹੱਤਵਪੂਰਨ ਯੋਗਦਾਨ ਲਈ ਸਰਕਾਰ ਵੱਲੋਂ ਅਰਜੁਨ ਐਵਾਰਡ ਅਤੇ ਪਦਮਸ੍ਰੀ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ।

Former India hockey player Olympic bronze medallist Balbir Singh Kullar dies ਸਾਬਕਾ ਹਾਕੀ ਖਿਡਾਰੀ ਬਲਬੀਰ ਸਿੰਘ ਕੁਲਾਰ ਦਾ ਹੋਇਆ ਦਿਹਾਂਤ, ਅੱਜ ਹੋਵੇਗਾਅੰਤਿਮ ਸਸਕਾਰ

ਬਲਬੀਰ ਸਿੰਘ ਸਾਲ 1962 'ਚ ਪੰਜਾਬ ਆਰਮਡ ਪੁਲਿਸ ਵਿੱਚ ਭਰਤੀ ਹੋਏ ਸਨ ਅਤੇ 1963 ਵਿੱਚ ਪੰਜਾਬ ਪੁਲਿਸ ਦੇ ਸਹਾਇਕ ਸਬ-ਇੰਸਪੈਕਟਰ ਬਣੇ ਸਨ। ਉਹ 1981 'ਚ ਪੰਜਾਬ ਪੁਲਿਸ ਦੇ ਡਿਪਟੀ ਸੁਪਰਡੈਂਟ ਬਣੇ। 1987 ਵਿੱਚ ਉਹ ਇੰਡੀਅਨ ਪੁਲਿਸ ਸਰਵਿਸ ਅਧਿਕਾਰੀ ਬਣੇ। ਉਹ ਫ਼ਰਵਰੀ 2001 'ਚ ਡਿਪਟੀ ਇੰਸਪੈਕਟਰ ਜਨਰਲ (ਡੀਆਈਜੀ) ਵਜੋਂ ਸੇਵਾਮੁਕਤ ਹੋਏ ਸਨ।
-PTCNews

adv-img
adv-img