ਅਰੁਣ ਸੂਦ ਨੂੰ ਚੁਣਿਆ ਗਿਆ ਚੰਡੀਗੜ੍ਹ ਭਾਜਪਾ ਦਾ ਨਵਾਂ ਪ੍ਰਧਾਨ ,ਕਈ ਦਿੱਗਜ ਨੇਤਾ ਰਹੇ ਮੌਜੂਦ 

Former Mayor Arun Sood elected Chandigarh BJP chief
ਅਰੁਣ ਸੂਦ ਨੂੰ ਚੁਣਿਆ ਗਿਆ ਚੰਡੀਗੜ੍ਹ ਭਾਜਪਾ ਦਾ ਨਵਾਂ ਪ੍ਰਧਾਨ , ਕਈ ਦਿੱਗਜ ਨੇਤਾ ਰਹੇ ਮੌਜੂਦ 

ਅਰੁਣ ਸੂਦ ਨੂੰ ਚੁਣਿਆ ਗਿਆ ਚੰਡੀਗੜ੍ਹ ਭਾਜਪਾ ਦਾ ਨਵਾਂ ਪ੍ਰਧਾਨ , ਕਈ ਦਿੱਗਜ ਨੇਤਾ ਰਹੇ ਮੌਜੂਦ:ਚੰਡੀਗੜ੍ਹ : ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਚੰਡੀਗੜ੍ਹ ਪ੍ਰਧਾਨ ਦੀ ਅੱਜ ਚੋਣ ਕੀਤੀ ਗਈ ਹੈ। ਇਸ ਦੌਰਾਨ ਭਾਜਪਾ ਨੇ ਸਾਬਕਾ ਮੇਅਰ ਅਰੁਣ ਸੂਦ ਨੂੰ ਆਪਣੇ ਪ੍ਰਧਾਨ ਵਜੋਂ ਚੁਣ ਲਿਆ ਹੈ।ਇਸ ਤੋਂ ਬਾਅਦ ਅਰੁਣ ਸੂਦ ਦੀ ਤਾਜਪੋਸ਼ੀ ਕੀਤੀ ਜਾਵੇਗੀ।ਇਸ ਸੰਬੰਧੀ ਐਲਾਨ ਭਾਜਪਾ ਨੇਤਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਵਲੋਂ ਕੀਤਾ ਗਿਆ ਹੈ।

Former Mayor Arun Sood elected Chandigarh BJP chief
ਅਰੁਣ ਸੂਦ ਨੂੰ ਚੁਣਿਆ ਗਿਆ ਚੰਡੀਗੜ੍ਹ ਭਾਜਪਾ ਦਾ ਨਵਾਂ ਪ੍ਰਧਾਨ , ਕਈ ਦਿੱਗਜ ਨੇਤਾ ਰਹੇ ਮੌਜੂਦ

ਦੱਸਿਆ ਜਾਂਦਾ ਹੈ ਕਿ ਵੀਰਵਾਰ ਨੂੰ ਅਰੁਣਸੂਦ ਤੋਂ ਇਲਾਵਾ ਭਾਜਪਾ ਦੇ ਹੋਰ ਕਿਸੇ ਵੀ ਨੇਤਾ ਵੱਲੋਂ ਕਾਗਜ਼ ਨਹੀਂ ਭਰੇ ਗਏ ਸੀ। ਚੰਡੀਗੜ੍ਹ ਸੂਬਾਪ੍ਰਧਾਨ ਦੀ ਚੋਣ ਲਈ 39 ਮੈਂਬਰਾਂ ਨੇ ਸੂਦ ਦੇ ਨਾਂ ‘ਤੇ ਆਪਣੀ ਸਹਿਮਤੀ ਵਾਲੇ ਕਾਗਜ਼ਾਂ ‘ਤੇ ਦਸਤਖਤ ਕਰ ਕੇ ਪਾਰਟੀ ਦੇ ਕੌਮੀ ਸਕੱਤਰ ਸੱਤਿਆ ਕੁਮਾਰ ਕੋਲ ਭੇਜ ਦਿੱਤੇ ਸਨ।ਇਸ ਮੌਕੇ ਸੰਜੇ ਟੰਡਨ, ਕਿਰਨ ਖੇਰ , ਮੇਅਰ ਰਾਜਬਾਲਾ ਮਲਿਕ, ਸਾਬਕਾ ਮੇਅਰ ਆਸ਼ਾ ਜਸਵਾਲ ਸਮੇਤ ਹੋਰ ਬਹੁਤ ਸਾਰੇ ਪਾਰਟੀ ਦੇ ਸਿਆਸਤਦਾਨ ਤੇ ਵਰਕਰ ਹਾਜ਼ਰ ਸਨ।

Former Mayor Arun Sood elected Chandigarh BJP chief
ਅਰੁਣ ਸੂਦ ਨੂੰ ਚੁਣਿਆ ਗਿਆ ਚੰਡੀਗੜ੍ਹ ਭਾਜਪਾ ਦਾ ਨਵਾਂ ਪ੍ਰਧਾਨ , ਕਈ ਦਿੱਗਜ ਨੇਤਾ ਰਹੇ ਮੌਜੂਦ

ਅਰੁਣ ਸੂਦ ਭਾਜਪਾ ਦੀ ਕਾਰਜਕਾਰਨੀ ਦੇ ਚੇਅਰਮੈਨ ਜੇਪੀ ਨੱਢਾ ਦੇ ਬਹੁਤ ਨਜ਼ਦੀਕ ਮੰਨੇ ਜਾਂਦੇ ਹਨ। ਸਾਲ 2016 ਵਿਚ ਅਰੁਣ ਸੂਦ ਨੂੰ ਚੰਡੀਗੜ੍ਹ ਨਗਰ ਨਿਗਮ ਦਾ ਮੇਅਰ ਬਣਾਉਣ ‘ਚ ਜੇਪੀ ਨੱਡਾ ਦੀ ਮੁੱਖ ਭੁਮਿਕਾ ਸੀ। ਇਸ ਤੋਂ ਇਲਾਵਾ ਸੂਦ ਨੂੰ ਪਾਰਟੀ ਪ੍ਰਧਾਨ ਬਣਾਉਣਾ ‘ਚ ਸੰਜੇ ਟੰਡਨ ਦਾ ਵੀ ਵੱਡਾ ਯੋਗਦਾਨ ਰਿਹਾ ਹੈ। ਜਿਸ ਸਮੇਂ ਪਾਰਟੀ ਵੱਲੋਂ ਪ੍ਰਧਾਨ ਅਹੁਦੇ ਲਈ ਵਿਅਕਤੀਆਂ ਦੇ ਨਾਂ ਮੰਗੇ ਸੀ ਤਾਂ ਟੰਡਨ ਨੇ ਸੂਦ ਦੇ ਨਾਂ ਦੀ ਸਿਫਾਰਸ਼ ਕੀਤੀ ਸੀ।

Former Mayor Arun Sood elected Chandigarh BJP chief
ਅਰੁਣ ਸੂਦ ਨੂੰ ਚੁਣਿਆ ਗਿਆ ਚੰਡੀਗੜ੍ਹ ਭਾਜਪਾ ਦਾ ਨਵਾਂ ਪ੍ਰਧਾਨ , ਕਈ ਦਿੱਗਜ ਨੇਤਾ ਰਹੇ ਮੌਜੂਦ

ਜੇਕਰ ਅਰੁਣ ਸੂਦ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਉਹ ਪਾਰਟੀ ਦੇ ਪਰਾਣੇ ਸਿਆਸਤਦਾਨਾਂ ਵਿੱਚੋ ਇਕ ਹਨ। ਸਾਲ 2016 ਸੂਦ ਨੇ 15 ਸਾਲਾਂ ਦੇ ਲੰਬੇ ਸਮੇਂ ਬਾਅਦ ਮੇਅਰ ਦੀ ਕੁਰਸੀ ‘ਤੇ ਕਬਜ਼ਾ ਕੀਤੀ ਸੀ। ਸ਼ਹਿਰ ਨੂੰ ਵਾਧੂ ਪਾਣੀ ਦੇਣ ਲਈ ਕਾਜੌਲੀ ਵਾਟਰ ਵਾਰਕਸ ਦੇ ਚੌਥੇ ਅਤੇ ਪੰਜਵੇਂ ਪੜਾਅ ਦਾ ਕੰਮ ਵੀ ਸੂਦ ਨੇ ਮੇਅਰ ਰਹਿੰਦੇ ਹੀ ਸ਼ੁਰੂ ਕਰਵਾਇਆ ਸੀ। ਉਹ 2000 ਤੋਂ 2003 ਤੱਕ ਪੰਜਾਬ ਯੁਵਾ ਮੋਰਚੇ ਦੇ ਜਨਰਲ ਸਕੱਤਰ ਰਹੇ ਹਨ।
-PTCNews