ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਤੋਂ ਬਾਅਦ ਹੁਣ ਇਸ ਅਦਾਕਾਰਾ ਨੂੰ ਹੋਇਆ ਕੈਂਸਰ ,ਖ਼ੁਦ ਕੀਤਾ ਐਲਾਨ

Former Miss India and Bollywood actress Nafisa Ali Cancer

ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਤੋਂ ਬਾਅਦ ਹੁਣ ਇਸ ਅਦਾਕਾਰਾ ਨੂੰ ਹੋਇਆ ਕੈਂਸਰ ,ਖ਼ੁਦ ਕੀਤਾ ਐਲਾਨ:ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਤੋਂ ਬਾਅਦ ਇੱਕ ਹੋਰ ਅਭਿਨੇਤਰੀ ਨੂੰ ਕੈਂਸਰ ਹੋ ਗਿਆ ਹੈ।ਜਾਣਕਾਰੀ ਅਨੁਸਾਰ ਸਾਬਕਾ ਮਿਸ ਇੰਡੀਆ ਤੇ ਬਾਲੀਵੁੱਡ ਅਦਾਕਾਰਾ ਨਫੀਸਾ ਅਲੀ ਨੂੰ ਕੈਂਸਰ ਹੋ ਗਿਆ ਹੈ ਅਤੇ ਤੀਜੇ ਪੜਾਅ ‘ਤੇ ਹੈ।Former Miss India and Bollywood actress Nafisa Ali Cancer ਇਸ ਦੀ ਜਾਣਕਾਰੀ ਉਨ੍ਹਾਂ ਨੇ ਖ਼ੁਦ ਆਪਣੇ ਪ੍ਰਸ਼ੰਸਕਾਂ ਨਾਲ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਹੈ।ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਇਕ ਫੋਟੋ ਸਾਂਝੀ ਕੀਤੀ ਹੈ ਜਿਸ ਵਿਚ ਉਹ ਸਾਬਕਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਖੜ੍ਹੀ ਹੈ।ਉਨ੍ਹਾਂ ਲਿਖਿਆ ਹੈ ਕਿ ‘ਮੈਂ ਆਪਣੀ ਬਿਹਤਰੀਨ ਦੋਸਤ ਨੂੰ ਮਿਲੀ, ਉਨ੍ਹਾਂ ਨੇ ਮੈਨੂੰ ਤੀਜੀ ਸ਼੍ਰੇਣੀ ਦੇ ਕੈਂਸਰ ਨਾਲ ਲੜਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਹਨ।Former Miss India and Bollywood actress Nafisa Ali Cancerਅਦਾਕਾਰਾ ਨਫੀਸਾ ਅਲੀ ਨੇ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਉਨ੍ਹਾਂ ਦੀ ਹਿੰਮਤ ਦਾ ਸਰੋਤ ਦੱਸਿਆ ਹੈ। ਨਫੀਸਾ ਨੇ ਲਿਖਿਆ ਕਿ ਪਰਿਵਾਰ ਦੀ ਮਦਦ ਨਾਲ ਉਹ ਕੈਂਸਰ ਵਰਗੀ ਭਿਆਨਿਕ ਬੀਮਾਰੀ ਨਾਲ ਲੜ ਰਹੀ ਹੈ।ਇਸ ਬਾਰੇ ਜਿਵੇਂ ਹੀ ਪ੍ਰਸ਼ੰਸਕਾਂ ਨੂੰ ਜਾਣਕਾਰੀ ਮਿਲੀ ਤਾਂ ਟਿੱਪਣੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ।ਇਸ ਦੌਰਾਨ ਇੱਕ ਯੂਜ਼ਰ ਨੇ ਕਿਹਾ – ਮੈਂ ਤੁਹਾਡੀ ਸਿਹਤ ਲਈ ਪ੍ਰਾਰਥਨਾ ਕਰ ਰਿਹਾ ਹਾਂ , ਤੁਸੀਂ ਇੱਕ ਬਹੁਤ ਮਜ਼ਬੂਤ ​​ਵਿਅਕਤੀ ਹੋ, ਇਸ ਲਈ ਸਕਾਰਾਤਮਕ ਹੋਵੋ ਅਤੇ ਸ਼ਾਂਤ ਰਹੋ।Former Miss India and Bollywood actress Nafisa Ali Cancerਜ਼ਿਕਰਯੋਗ ਹੈ ਕਿ ਨਫੀਸਾ ਅਲੀ ਪੱਛਮੀ ਬੰਗਾਲ ‘ਚ ਪੈਦਾ ਹੋਈ ਸੀ ਅਤੇ ਨਫੀਸਾ ਅਲੀ ਨੇ 1976 ‘ਚ ਮਿਸ ਇੰਡੀਆ ਦਾ ਖ਼ਿਤਾਬ ਜਿੱਤਿਆ ਸੀ।ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸ਼ਸ਼ੀ ਕਪੂਰ ਨਾਲ 1979 ‘ਚ ਫਿਲਮ ਜਨੂੰਨ ਤੋਂ ਕੀਤੀ ਸੀ।ਉਨ੍ਹਾਂ ਵੱਲੋਂ ਕੀਤੀਆਂ ਗਈਆਂ ਹੋਰ ਫਿਲਮਾਂ ਵਿਚ ਮੇਜਰ ਸਾਬ੍ਹ, ਲਾਈਫ ਇਨ ਏ ਮੈਟਰੋ, ਯਮਲਾ, ਪਗਲਾ, ਦੀਵਾਨਾ ਤੇ ਸਾਹਿਬ, ਬੀਵੀ ਅੌਰ ਗੈਂਗਸਟਰ-3 ਪ੍ਰਮੁੱਖ ਹਨ।ਇਸ ਦੇ ਇਲਾਵਾ ਨਫੀਸਾ ਅਲੀ ਨੇ ਰਾਜਨੀਤੀ ਵਿੱਚ ਪੈਰ ਧਰੇ ਸਨ।ਉਨ੍ਹਾਂ ਨੇ 2009 ਵਿੱਚ ਸਮਾਜਵਾਦੀ ਪਾਰਟੀ ਦੀ ਟਿਕਟ ‘ਤੇ ਚੋਣ ਲੜੀ ਸੀ।ਨਫੀਸਾ ਦਾ ਵਿਆਹ ਮਸ਼ਹੂਰ ਪੋਲੋ ਪਲੇਅਰ ਤੇ ਅਰਜੁਨ ਪੁਰਸਕਾਰ ਜੇਤੂ ਕਰਨਲ ਆਰਐੱਸ ਸੋਢੀ ਨਾਲ ਹੋਇਆ ਸੀ।ਉਨ੍ਹਾਂ ਦੇ ਤਿੰਨ ਬੱਚੇ ਹਨ।

 

View this post on Instagram

 

Just met my precious friend who wished me luck & to get well from my just diagnosed stage 3 cancer . ??

A post shared by nafisa ali sodhi (@nafisaalisodhi) on


-PTCNews