Sat, Apr 20, 2024
Whatsapp

ਸਾਬਕਾ ਪੀ.ਐੱਮ. ਅਟਲ ਦੀ ਯਾਦ 'ਚ ਪ੍ਰਧਾਨ ਮੰਤਰੀ ਮੋਦੀ ਨੇ ਜਾਰੀ ਕੀਤਾ 100 ਦਾ ਸਿੱਕਾ

Written by  Jashan A -- December 24th 2018 03:59 PM -- Updated: December 24th 2018 05:12 PM
ਸਾਬਕਾ ਪੀ.ਐੱਮ. ਅਟਲ ਦੀ ਯਾਦ 'ਚ ਪ੍ਰਧਾਨ ਮੰਤਰੀ ਮੋਦੀ ਨੇ ਜਾਰੀ ਕੀਤਾ 100 ਦਾ ਸਿੱਕਾ

ਸਾਬਕਾ ਪੀ.ਐੱਮ. ਅਟਲ ਦੀ ਯਾਦ 'ਚ ਪ੍ਰਧਾਨ ਮੰਤਰੀ ਮੋਦੀ ਨੇ ਜਾਰੀ ਕੀਤਾ 100 ਦਾ ਸਿੱਕਾ

ਸਾਬਕਾ ਪੀ.ਐੱਮ. ਅਟਲ ਦੀ ਯਾਦ 'ਚ ਪ੍ਰਧਾਨ ਮੰਤਰੀ ਮੋਦੀ ਨੇ ਜਾਰੀ ਕੀਤਾ 100 ਦਾ ਸਿੱਕਾ,ਨਵੀਂ ਦਿੱਲੀ: ਕੱਲ ਨੂੰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦਾ ਜਨਮਦਿਨ ਹੈ। ਉਹਨਾਂ ਦੀ ਯਾਦ ਵਿੱਚ ਅੱਜ 100 ਰੁਪਏ ਦਾ ਸਿੱਕਾ ਜਾਰੀ ਕੀਤਾ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 100 ਰੁਪਏ ਦਾ ਸਮਾਰਕ ਸਿੱਕਾ ਜਾਰੀ ਕੀਤਾ। [caption id="attachment_231969" align="aligncenter" width="300"]coin ਸਾਬਕਾ ਪੀ.ਐੱਮ. ਅਟਲ ਦੀ ਯਾਦ 'ਚ ਪ੍ਰਧਾਨ ਮੰਤਰੀ ਮੋਦੀ ਨੇ ਜਾਰੀ ਕੀਤਾ 100 ਦਾ ਸਿੱਕਾ[/caption] ਦੱਸ ਦੇਈਏ ਕਿ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਜਨਮਦਿਨ 'ਤੇ 25 ਦਸੰਬਰ ਨੂੰ ਹਰ ਸਾਲ 'ਸੁਸ਼ਾਸਨ ਦਿਵਸ' ਦੇ ਰੂਪ 'ਚ ਮਨਾਇਆ ਜਾਂਦਾ ਹੈ। ਅਟਲ ਬਿਹਾਰੀ ਵਾਜਪੇਈ 3 ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ। ਇਸ ਸਾਲ 16 ਅਗਸਤ ਨੂੰ ਅਟਲ ਬਿਹਾਰੀ ਵਾਜਪੇਈ ਜੀ ਦਾ ਦਿਹਾਂਤ ਹੋ ਗਿਆ ਸੀ ਉਹਨਾਂ ਦੀ ਉਮਰ 93 ਸਾਲ ਸੀ। ਹੋਰ ਪੜ੍ਹੋ:ਆਂਗਨਵਾੜੀ ਅਤੇ ਆਸ਼ਾ ਵਰਕਰਾਂ ਦੀ ਤਨਖਾਹ ‘ਚ ਵਾਧੇ ਨੂੰ ਪੀ.ਐਮ ਮੋਦੀ ਦੀ ਹਰੀ ਝੰਡੀ, ਹਰਸਿਮਰਤ ਕੌਰ ਬਾਦਲ ਨੇ ਕੀਤਾ ਧੰਨਵਾਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਕਾ ਜਾਰੀ ਕਰਨ ਮੌਕੇ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਹ ਵਾਜਪੇਈ ਦੀ ਵਿਚਾਰਧਾਰਾ ਅਤੇ ਉਨ੍ਹਾਂ ਦੇ ਦਿਖਾਏ ਰਸਤੇ 'ਤੇ ਚੱਲਣਗੇ। ਉਹਨਾਂ ਨੇ ਕਿਹਾ ਕਿ ਅਟਲ ਬਿਹਾਰੀ ਵਾਜਪੇਈ ਜੀ ਚਾਹੁੰਦੇ ਸਨ ਕਿ ਲੋਕਤੰਤਰ ਸਰਵਉੱਚ ਰਹੇ।ਸਿੱਕਾ ਜਾਰੀ ਕਰਨ ਸਮੇ ਸਮਾਰੋਹ 'ਚ ਵਾਜਪੇਈ ਦੇ ਖਾਸ ਸਹਿਯੋਗੀ ਅਤੇ ਸਾਬਕਾ ਉੱਪ ਪ੍ਰਧਾਨ ਮੰਤਰੀ ਲਾਲਕ੍ਰਿਸ਼ਨ ਅਡਵਾਨੀ, ਭਾਜਪਾ ਪ੍ਰਧਾਨ ਅਮਿਤ ਸ਼ਾਹ ਵੀ ਮੌਜੂਦ ਸਨ। [caption id="attachment_231970" align="aligncenter" width="300"]coin ਸਾਬਕਾ ਪੀ.ਐੱਮ. ਅਟਲ ਦੀ ਯਾਦ 'ਚ ਪ੍ਰਧਾਨ ਮੰਤਰੀ ਮੋਦੀ ਨੇ ਜਾਰੀ ਕੀਤਾ 100 ਦਾ ਸਿੱਕਾ[/caption] ਦੱਸ ਦੇਈਏ ਕਿ ਜਾਰੀ ਕੀਤੇ ਸਿੱਕੇ ਦੇ ਉਪਰਲੇ ਪਾਸੇ ਤੇ ਦੇਸ਼ ਦੇ ਪ੍ਰਤੀਕ ਚਿੰਨ੍ਹ ਹੈ ਤੇ ਅਸ਼ੋਕ ਸਤੰਭ ਅਤੇ ਇਸ ਦੇ ਨਾਲ ਹੀ 'ਸੱਤਿਆਮੇਵ ਜਯਤੇ' ਲਿਖਿਆ ਹੋਇਆ ਹੈ। ਸਿੱਕੇ ਦੇ ਦੂਜੇ ਪਾਸੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੀ ਤਸਵੀਰ ਅਤੇ ਉਨ੍ਹਾਂ ਦਾ ਨਾਂ ਲਿਖਿਆ ਗਿਆ ਹੈਤੇ ਨਾਲ ਹੀ ਅਟਲ ਬਿਹਾਰੀ ਵਾਜਪੇਈ ਜੀ ਦਾ ਜਨਮ ਅਤੇ ਦਿਹਾਂਤ ਦਾ ਸਾਲ 1924-2018 ਵੀ ਇਸ 'ਤੇ ਲਿਖਿਆ ਗਿਆ ਹੈ। -PTC News


Top News view more...

Latest News view more...