ਵੱਡੀ ਖ਼ਬਰ ! ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਹੋਇਆ ਦਿਹਾਂਤ

By Shanker Badra - August 31, 2020 6:08 pm

ਵੱਡੀ ਖ਼ਬਰ ! ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਹੋਇਆ ਦਿਹਾਂਤ:ਨਵੀਂ ਦਿੱਲੀ : ਦੇਸ਼ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਦਿਹਾਂਤ ਹੋ ਗਿਆ ਹੈ। ਇਸ ਦੇ ਬਾਰੇ ਉਨ੍ਹਾਂ ਦੇ ਪੁੱਤਰ ਨੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਦਿੱਲੀ ਦੇ ਆਰਮੀ ਹਸਪਤਾਲ ਵਿੱਚ ਆਖਰੀ ਸਾਹ ਲਏ ਹਨ।ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ 84 ਸਾਲ ਦੇ ਸਨ।

Former President Pranab Mukherjee has passed away ਵੱਡੀ ਖ਼ਬਰ ! ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਹੋਇਆ ਦਿਹਾਂਤ

ਜਾਣਕਾਰੀ ਅਨੁਸਾਰ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਕਈ ਦਿਨਾਂ ਤੋਂ ਕੋਮਾ ਵਿੱਚ ਸਨ। 84 ਸਾਲਾਂ ਮੁਖਰਜੀ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ ਅਤੇ ਫੇਫੜਿਆਂ ਵਿੱਚ ਇਨਫੈਕਸ਼ਨ ਦਾ ਇਲਾਜ ਕੀਤਾ ਜਾ ਰਿਹਾ ਸੀ। ਪ੍ਰਣਬ ਮੁਖਰਜੀ 2012 ਤੋਂ 2017 ਤੱਕ ਦੇਸ਼ ਦੇ 13 ਵੇਂ ਰਾਸ਼ਟਰਪਤੀ ਸਨ।

Former President Pranab Mukherjee has passed away ਵੱਡੀ ਖ਼ਬਰ ! ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਦਾ ਹੋਇਆ ਦਿਹਾਂਤ

ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ। ਹਸਪਤਾਲ ਮੁਤਾਬਤ ਅੱਜ ਸਵੇਰੇ ਪ੍ਰਣਬ ਮੁਖਰਜੀ ਦੀ ਹਾਲਤ ਕਾਫੀ ਵਿਗੜ ਗਈ ਸੀ। ਫੇਫੜਿਆਂ ਦੇ ਇਨਫੈਕਸ਼ਨ ਕਾਰਨ ਉਨ੍ਹਾਂ ਦੀ ਤਕਲੀਫ ਵਧ ਗਈ ਸੀ। ਉਨ੍ਹਾਂ ਦਾ ਵੈਂਟੀਲੇਟਰ 'ਤੇ ਨਿਰੰਤਰ ਇਲਾਜ ਕੀਤਾ ਜਾ ਰਿਹਾ ਸੀ। ਉਹ ਇੱਕ ਡੂੰਘੀ ਕੌਮਾ ਵਿੱਚ ਸਨ।

ਦੱਸ ਦੇਈਏ ਕਿ ਪ੍ਰਣਬ ਮੁਖਰਜੀ ਨੇ 10 ਅਗਸਤ ਨੂੰ ਟਵੀਟ ਕਰਕੇ ਆਪਣੀ ਕੋਰੋਨਾ ਦੇ ਲਾਗ ਲੱਗਣ ਬਾਰੇ ਜਾਣਕਾਰੀ ਦਿੱਤੀ ਸੀ। ਉਸਨੇ ਕਿਹਾ ਸੀ, “ਹੋਰ ਕਾਰਨਾਂ ਕਰਕੇ ਹਸਪਤਾਲ ਚਲੇ ਗਏ, ਜਿਥੇ ਕੋਵਿਡ -19 ਨੂੰ ਜਾਂਚ ਦੁਆਰਾ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ।
-PTCNews

adv-img
adv-img