ਮੋਹਾਲੀ ਦੇ ਮਟੌਰ ਥਾਣੇ ‘ਚ ਪੇਸ਼ ਹੋਏ ਸਾਬਕਾ DGP ਸੁਮੇਧ ਸੈਣੀ , SIT ਕਰ ਰਹੀ ਹੈ ਪੁੱਛਗਿੱਛ

Mohali: Former Punjab DGP Sumedh Singh Saini finally appears before SIT

ਮੋਹਾਲੀ ਦੇ ਮਟੌਰ ਥਾਣੇ ‘ਚ ਪੇਸ਼ ਹੋਏ ਸਾਬਕਾ DGP ਸੁਮੇਧ ਸੈਣੀ , SIT ਕਰ ਰਹੀ ਹੈ ਪੁੱਛਗਿੱਛ: ਮੋਹਾਲੀ : ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਅਤੇ ਉਸ ਦੀ ਲਾਸ਼ ਨੂੰ ਖ਼ੁਰਦ-ਬੁਰਦ ਕਰਨ ਦੇ ਮਾਮਲੇ ‘ਚ ਨਾਮਜ਼ਦ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਆਖ਼ਰਕਾਰ ਅੱਜ ਐੱਸ.ਆਈ.ਟੀ. ਦੇ ਸਾਹਮਣੇ ਪੇਸ਼ ਹੋ ਗਏ ਹਨ। ਐੱਸ.ਆਈ.ਟੀ. ਨੇ ਸੁਮੇਧ ਸੈਣੀ ਨੂੰ ਉਕਤ ਮਾਮਲੇ ‘ਚ ਪੇਸ਼ ਹੋਣ ਲਈ ਉਸ ਦੇ ਘਰ ਦੇ ਬਾਹਰ ਨੋਟਿਸ ਚਿਪਕਾਇਆ ਸੀ ,ਜਿਸ ਦੇ ਤਹਿਤ ਸੈਣੀ ਨੂੰ 28 ਸਤੰਬਰ ਨੂੰ ਸਵੇਰੇ 11 ਵਜੇ ਮੋਹਾਲੀ ਦੇ ਥਾਣਾ ਮਟੌਰ ਵਿਖੇ ਬੁਲਾਇਆ ਗਿਆ ਸੀ।

ਮੋਹਾਲੀ ਦੇ ਮਟੌਰ ਥਾਣੇ ‘ਚ ਪੇਸ਼ ਹੋਏ ਸਾਬਕਾ DGP ਸੁਮੇਧ ਸੈਣੀ , SIT ਕਰ ਰਹੀ ਹੈ ਪੁੱਛਗਿੱਛ

ਸੁਮੇਧ ਸੈਣੀ ਸਵੇਰੇ 11 ਵਜੇ ਆਪਣੇ ਵਕੀਲਾਂ ਨਾਲ ਥਾਣਾ ਮਟੌਰ ਵਿਖੇ ਪਹੁੰਚੇ ਸਨ। ਇਸ ਦੌਰਾਨ ਜਾਂਚ ਟੀਮ ਦੇ ਇੱਕ ਅਫਸਰ ਨੇ ਦੱਸਿਆ ਕਿ ਪੁਲਿਸ ਵੱਲੋਂ ਸੁਮੇਧ ਸੈਣੀ ਦੇ ਚੰਡੀਗੜ੍ਹ ਤੇ ਦਿੱਲੀ ਸਥਿਤ ਘਰ ‘ਤੇ ਨੋਟਿਸ ਮੁਹੱਈਆ ਕਰਵਾਉਣ ਲਈ ਗਈ ਸੀ ਤਾਂ ਸੁਮੇਧ ਸੈਣੀ ਘਰ ‘ਚ ਮੌਜੂਦ ਨਹੀਂ ਸਨ। ਇਸ ਲਈ ਸੁਮੇਧ ਸੈਣੀ ਨੇ ਸੈਕਟਰ-20, ਚੰਡੀਗੜ੍ਹ ਸਥਿਤ ਘਰ ਦੇ ਬਾਹਰ ਨੋਟਿਸ ਚਿਪਕਾ ਦਿੱਤਾ ਗਿਆ ਸੀ।

ਮੋਹਾਲੀ ਦੇ ਮਟੌਰ ਥਾਣੇ ‘ਚ ਪੇਸ਼ ਹੋਏ ਸਾਬਕਾ DGP ਸੁਮੇਧ ਸੈਣੀ , SIT ਕਰ ਰਹੀ ਹੈ ਪੁੱਛਗਿੱਛ

ਪਿਛਲੀ ਵਾਰ ਸੁਮੇਧ ਸੈਣੀ ਦੇ ਵਕੀਲ ਵੱਲੋਂ 22 ਸਤੰਬਰ ਨੂੰ ਜਾਂਚ ਟੀਮ ਨੂੰ ਇੱਕ ਮੈਸੇਜ ਭੇਜ ਕੇ ਸੂਚਨਾ ਦਿੱਤੀ ਗਈ ਸੀ ਕਿ ਸੈਣੀ 23 ਸਤੰਬਰ ਨੂੰ ਸਿਹਤ ਠੀਕ ਨਾ ਹੋਣ ਕਾਰਨ ਪੇਸ਼ ਨਹੀਂ ਹੋ ਸਕਦੇ ਪਰ ਅੱਜ DGP ਸੁਮੇਧ ਸੈਣੀ SIT ਸਾਹਮਣੇ ਪੇਸ਼ ਹੋਏ ਹਨ। ਸੁਪਰੀਮ ਕੋਰਟ ਵੱਲੋਂ ਡੀ. ਜੀ. ਪੀ. ਨੂੰ ਆਰਜ਼ੀ ਜ਼ਮਾਨਤ ਮਿਲ ਗਈ ਹੈ ਪਰ ਫਿਰ ਵੀ ਉਹ ਜਾਂਚ ‘ਚ ਸ਼ਾਮਲ ਹੋਣ ਤੋਂ ਕੰਨੀ ਕਤਰਾ ਰਹੇ ਹਨ।

ਮੋਹਾਲੀ ਦੇ ਮਟੌਰ ਥਾਣੇ ‘ਚ ਪੇਸ਼ ਹੋਏ ਸਾਬਕਾ DGP ਸੁਮੇਧ ਸੈਣੀ , SIT ਕਰ ਰਹੀ ਹੈ ਪੁੱਛਗਿੱਛ

ਦੱਸ ਦੇਈਏ ਕਿ 1991 ਵਿੱਚ ਚੰਡੀਗੜ੍ਹ ਦੇ ਐੱਸਐੱਸਪੀ ਸੁਮੇਧ ਸੈਣੀ ਦੇ ਕਾਫ਼ਲੇ ਉੱਤੇ ਹੋਏ ਬੰਬ ਧਮਾਕੇ ਵਿੱਚ ਤਿੰਨ ਪੁਲੀਸ ਕਰਮਚਾਰੀ ਮਾਰੇ ਗਏ ਸੀ ਜਦੋਂਕਿ ਸੈਣੀ ਤੇ ਕੁੱਝ ਹੋਰ ਪੁਲੀਸ ਜਵਾਨ ਜ਼ਖ਼ਮੀ ਹੋ ਗਏ ਸੀ। ਉਦੋਂ ਸੈਣੀ ਦੇ ਕਹਿਣ ’ਤੇ ਬਲਵੰਤ ਸਿੰਘ ਮੁਲਤਾਨੀ ਨੂੰ ਮੁਹਾਲੀ ਸਥਿਤ ਉਸ ਦੇ ਘਰੋਂ ਚੁੱਕ ਕੇ ਸੈਕਟਰ-17 ਦੇ ਥਾਣੇ ਵਿੱਚ ਲਿਆਂਦਾ ਗਿਆ ਸੀ, ਜਿੱਥੇ ਉਨ੍ਹਾਂ ਉੱਤੇ ਸੈਣੀ ਦੀ ਮੌਜੂਦਗੀ ਵਿੱਚ ਬੇਤਹਾਸ਼ਾ ਤਸ਼ੱਦਦ ਢਾਹਿਆ ਗਿਆ ਸੀ।

ਮੋਹਾਲੀ ਦੇ ਮਟੌਰ ਥਾਣੇ ‘ਚ ਪੇਸ਼ ਹੋਏ ਸਾਬਕਾ DGP ਸੁਮੇਧ ਸੈਣੀ , SIT ਕਰ ਰਹੀ ਹੈ ਪੁੱਛਗਿੱਛ

ਜਿਸ ਤੋਂ ਬਾਅਦ ਮੁਲਤਾਨੀ ਦੀ ਥਾਣੇ ਵਿੱਚ ਕੀਤੀ ਕੁੱਟਮਾਰ ਦੌਰਾਨ ਹੀ ਮੌਤ ਹੋ ਗਈ ਸੀ। ਮੁਲਤਾਨੀ ਦੇ ਪਰਿਵਾਰ ਦਾ ਇਲਜ਼ਾਮ ਹੈ ਕਿ ਪੁਲਿਸ ਟਾਰਚਰ ਦੌਰਾਨ ਉਸ ਦੀ ਮੌਤ ਹੋਈ ਸੀ। ਇਸ ਮਗਰੋਂ ਨੌਜਵਾਨ ਦੀ ਲਾਸ਼ ਨੂੰ ਟਿਕਾਣੇ ਲਗਾਉਣ ਲਈ ਵੱਖ-ਵੱਖ ਪੁਲੀਸ ਅਫ਼ਸਰਾਂ ਦੀਆਂ ਡਿਊਟੀਆਂ ਗਈਆਂ। ਪੁਲੀਸ ਨੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਕਾਦੀਆ (ਗੁਰਦਾਸਪੁਰ) ਥਾਣੇ ਵਿੱਚ ਝੂਠਾ ਕੇਸ ਦਰਜ ਕਰਕੇ ਇਹ ਦਰਸਾਇਆ ਗਿਆ ਕਿ ਮੁਲਤਾਨੀ ਪੁਲੀਸ ਹਿਰਾਸਤ ’ਚੋਂ ਭੱਜ ਗਿਆ ਹੈ।
-PTCNews