ਬਟਾਲਾ : ਪਿੰਡ ਦੇ ਵਿਆਕਤੀ ਨੇ ਸਾਬਕਾ ਫੌਜੀ ਨੂੰ ਗੋਲੀਆਂ ਨਾਲ ਭੁੰਨਿਆ, ਵਾਲ-ਵਾਲ ਬਚੀ ਪਤਨੀ  

Former soldier shot dead by villager at Jaito Sarja in Batala
ਬਟਾਲਾ : ਪਿੰਡ ਦੇ ਵਿਆਕਤੀ ਨੇ ਸਾਬਕਾ ਫੌਜੀ ਨੂੰ ਗੋਲੀਆਂ ਨਾਲ ਭੁੰਨਿਆ, ਵਾਲ-ਵਾਲ ਬਚੀਪਤਨੀ  

ਬਟਾਲਾ : ਬਟਾਲਾ ਦੇ ਪਿੰਡ ਜੀਤੋਸਰਜਾ ਵਿਖੇ ਚਿੱਟੇ ਦਿਨ ਇੱਕ ਐਨ.ਆਰ.ਆਈ ਵਿਆਕਤੀ ਵੱਲੋਂ ਆਪਣੇ ਪਿਸਤੋਲ ਨਾਲ ਪਿੰਡ ਦੇ ਸਾਬਕਾ ਫੌਜੀ ਹਰਪਾਲ ਸਿੰਘ ਪੁੱਤਰ ਹਰਭਜਨ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਇਹ ਜਾਣਕਾਰੀ ਮ੍ਰਿਤਕ ਦੇ ਜੀਜਾ ਦਲਵਿੰਦਰ ਸਿੰਘ ਨੇ ਦਿੱਤੀ ਹੈ।

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ , ਲੋਕਾਂ ਦੇ ਇਕੱਠੇ ਹੋਣ ‘ਤੇ ਰੋਕ 

Former soldier shot dead by villager at Jaito Sarja in Batala
ਬਟਾਲਾ : ਪਿੰਡ ਦੇ ਵਿਆਕਤੀ ਨੇ ਸਾਬਕਾ ਫੌਜੀ ਨੂੰ ਗੋਲੀਆਂ ਨਾਲ ਭੁੰਨਿਆ, ਵਾਲ-ਵਾਲ ਬਚੀਪਤਨੀ

ਉਨ੍ਹਾਂ ਦੱਸਿਆ ਕਿ ਬੀਤੀ ਸ਼ਾਮ 6 ਵਜੇ ਇਹ ਘਟਨਾ ਵਾਪਰੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਹਰਪਾਲ ਸਿੰਘ ਆਪਣੀ ਪਤਨੀ ਨਾਲ ਮੋਟਰਸਾਇਕਲ ‘ਤੇ ਦੁੱਧ ਲੈ ਕੇ ਆ ਰਿਹਾ ਸੀ ਤਾਂ ਪਿੰਡ ਦੇ ਹੀ ਇੱਕ ਵਿਅਕਤੀ ਨੇ ਊਸਨੂੰ ਗੋਲੀਆਂ ਮਾਰੀਆਂ । ਉਨ੍ਹਾਂ ਦੱਸਿਆ ਕਿ ਇਸ ਹਮਲੇ ‘ਚ ਹਰਪਾਲ ਸਿੰਘ ਦੀ ਪਤਨੀ ਵਾਲ-ਵਾਲ ਬੱਚ ਗਈ।

Former soldier shot dead by villager at Jaito Sarja in Batala
ਬਟਾਲਾ : ਪਿੰਡ ਦੇ ਵਿਆਕਤੀ ਨੇ ਸਾਬਕਾ ਫੌਜੀ ਨੂੰ ਗੋਲੀਆਂ ਨਾਲ ਭੁੰਨਿਆ, ਵਾਲ-ਵਾਲ ਬਚੀਪਤਨੀ

ਇਸ ਮੌਕੇ ‘ਤੇ ਪੁਹੰਚੇ ਐਸ.ਐਚ.ਓ. ਥਾਣਾ ਰੰਗੜਨੰਗਲ ਨੇ ਡੂੰਘਾਈ ਨਾਲ ਪੂਰੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ‘ਚ ਸਾਹਮਣੇ ਆਇਆ ਹੈ ਕਿ ਕਤਲ ਪੁਰਾਣੀ ਰੰਜਿਸ਼ ਕਾਰਨ ਕੀਤਾ ਗਿਆ ਹੈ। ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ।

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ

Former soldier shot dead by villager at Jaito Sarja in Batala
ਬਟਾਲਾ : ਪਿੰਡ ਦੇ ਵਿਆਕਤੀ ਨੇ ਸਾਬਕਾ ਫੌਜੀ ਨੂੰ ਗੋਲੀਆਂ ਨਾਲ ਭੁੰਨਿਆ, ਵਾਲ-ਵਾਲ ਬਚੀਪਤਨੀ

ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਉਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਕਤਲ ਦਾ ਕਾਰਨ ਕੋਈ ਪੁਰਾਣੀ ਲਵ ਸਟੋਰੀ ਦਾ ਬਦਲਾ ਦੱਸਿਆ ਜਾ ਰਿਹਾ ਹੈ। ਬਟਾਲਾ ਪੁਲਿਸ ਮਾਮਲਾ ਦਰਜ ਕਰਕੇ ਜਾਂਚ ਵਿੱਚ ਜੁਟ ਗਈ ਹੈ। ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

-PTCNews