RLD ਦੇ ਰਾਸ਼ਟਰੀ ਪ੍ਰਧਾਨ ਚੌਧਰੀ ਅਜੀਤ ਸਿੰਘ ਦਾ ਦੇਹਾਂਤ , ਗੁਰੂਗ੍ਰਾਮ ਹਸਪਤਾਲ ‘ਚ ਚੱਲ ਰਿਹਾ ਸੀ ਇਲਾਜ  

Former Union Minister And RLD Chief Ajit Singh Dies Of COVID-19
RLD ਦੇ ਰਾਸ਼ਟਰੀ ਪ੍ਰਧਾਨਚੌਧਰੀ ਅਜੀਤ ਸਿੰਘ ਦਾ ਦੇਹਾਂਤ , ਗੁਰੂਗ੍ਰਾਮ ਹਸਪਤਾਲ 'ਚ ਚੱਲ ਰਿਹਾ ਸੀ ਇਲਾਜ  

ਨਵੀਂ ਦਿੱਲੀ : ਰਾਸ਼ਟਰੀ ਲੋਕ ਦਲ ਦੇ ਰਾਸ਼ਟਰੀ ਪ੍ਰਧਾਨ, ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦੇ ਬੇਟੇ ਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਦਾ ਦੇਹਾਂਤ  ਹੋ ਗਿਆ ਹੈ। ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ ਅਤੇ ਕੋਰੋਨਾ ਵਾਇਰਸ ਨਾਲ ਸੰਕ੍ਰਮਿਤ ਹੋਣ ਤੋਂ ਬਾਅਦ ਆਪਣਾ ਇਲਾਜ ਕਰਵਾ ਰਹੇ ਸੀ।

Former Union Minister And RLD Chief Ajit Singh Dies Of COVID-19
RLD ਦੇ ਰਾਸ਼ਟਰੀ ਪ੍ਰਧਾਨਚੌਧਰੀ ਅਜੀਤ ਸਿੰਘ ਦਾ ਦੇਹਾਂਤ , ਗੁਰੂਗ੍ਰਾਮ ਹਸਪਤਾਲ ‘ਚ ਚੱਲ ਰਿਹਾ ਸੀ ਇਲਾਜ

ਪੜ੍ਹੋ ਹੋਰ ਖ਼ਬਰਾਂ : ਕੇਂਦਰ ਸਰਕਾਰ 2 ਮਹੀਨੇ ਮੁਫ਼ਤ ਦੇਵੇਗੀ ਰਾਸ਼ਨ , ਜੇਕਰ ਡਿੱਪੂ ਵਾਲਾ ਰਾਸ਼ਨ ਦੇਣ ਤੋਂ ਕਰੇ ਇੰਨਕਾਰ ਤਾਂ ਇੱਥੇ ਕਰੋ ਤਰੁੰਤ ਸ਼ਿਕਾਇਤ

ਜਾਣਕਾਰੀ ਅਨੁਸਾਰ ਫੇਫੜਿਆਂ ‘ਚ ਇਨਫੈਕਸ਼ਨ ਫੈਲਣ ਨਾਲ ਉਨ੍ਹਾਂ ਨੂੰ ਨਿਮੋਨੀਆ ਹੋ ਗਿਆ ਸੀ। ਉਨ੍ਹਾਂ ਦੀ ਮੰਗਲਵਾਰ ਰਾਤ ਨੂੰ ਤਬੀਅਤ ਬੇਹੱਦ ਵਿਗੜ ਗਈ ਸੀ। ਜਿਸ ਕਾਰਨ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ। ਉਹ 86 ਸਾਲ ਦੇ ਸਨ। ਅੱਜ ਸਵੇਰੇ ਛੇ ਵਜੇ ਉਨ੍ਹਾਂ ਨੇ ਆਖਰੀ ਸਾਹ ਲਏ ਹਨ।

Former Union Minister And RLD Chief Ajit Singh Dies Of COVID-19
RLD ਦੇ ਰਾਸ਼ਟਰੀ ਪ੍ਰਧਾਨਚੌਧਰੀ ਅਜੀਤ ਸਿੰਘ ਦਾ ਦੇਹਾਂਤ , ਗੁਰੂਗ੍ਰਾਮ ਹਸਪਤਾਲ ‘ਚ ਚੱਲ ਰਿਹਾ ਸੀ ਇਲਾਜ

ਪੀਐਮ ਨਰਿੰਦਰ ਮੋਦੀ ਨੇ ਟਵੀਟ ਕਰ ਲਿਖਿਆ ਕਿ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਜੀ ਦੇ ਦੇਹਾਂਤ ‘ਤੇ ਬਹੁਤ ਦੁੱਖ ਹੋਇਆ। ਉਹ ਹਮੇਸ਼ਾ ਕਿਸਾਨਾਂ ਦੇ ਹਿੱਤ ‘ਚ ਸਮਰਪਿਤ ਰਹੇ। ਉਨ੍ਹਾਂ ਨੇ ਕੇਂਦਰ ‘ਚ ਕਈ ਵਿਭਾਗਾਂ ਦੀ ਜ਼ਿੰਮੇਵਾਰੀਆਂ ਨੂੰ ਕੁਸ਼ਲਤਾਪੂਰਵਕ ਕੀਤਾ। ਸੋਗ ਦੀ ਇਸ ਘੜੀ ‘ਚ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਤੇ ਪ੍ਰਸ਼ੰਸਕਾਂ ਨਾਲ ਹਨ। ਓਮ ਸ਼ਾਂਤੀ!

Former Union Minister And RLD Chief Ajit Singh Dies Of COVID-19
RLD ਦੇ ਰਾਸ਼ਟਰੀ ਪ੍ਰਧਾਨਚੌਧਰੀ ਅਜੀਤ ਸਿੰਘ ਦਾ ਦੇਹਾਂਤ , ਗੁਰੂਗ੍ਰਾਮ ਹਸਪਤਾਲ ‘ਚ ਚੱਲ ਰਿਹਾ ਸੀ ਇਲਾਜ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰਦਿਆਂ ਲਿਖਿਆ ਕਿ ਰਾਸ਼ਟਰੀ ਲੋਕ ਦਲ ਦੇ ਮੁਖੀ ਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਦੇ ਦੇਹਾਂਤ ਦੀ ਸੂਚਨਾ ਨਾਲ ਦੁੱਖ ਹੋਇਆ। ਉਨ੍ਹਾਂ ਨੇ ਕਿਸਾਨਾਂ ਦੇ ਹਿੱਤ ‘ਚ ਹਮੇਸ਼ਾ ਆਵਾਜ਼ ਚੁੱਕੀ। ਜਨ ਪ੍ਰਤੀਨਿਧੀ ਤੇ ਮੰਤਰੀ ਦੇ ਰੂਪ ‘ਚ ਉਨ੍ਹਾਂ ਨੇ ਦੇਸ਼ ਦੀ ਰਾਜਨੀਤੀ ‘ਤੇ ਵੱਖ ਛਾਪ ਛੱਡੀ। ਉਨ੍ਹਾਂ ਪਰਿਵਾਰ ਤੇ ਸ਼ੁੱਭ ਚਿੰਤਕਾਂ ਪ੍ਰਤੀ ਮੇਰੀ ਸੋਗ ਸੰਵੇਦਨਾਵਾਂ।

Former Union Minister And RLD Chief Ajit Singh Dies Of COVID-19
RLD ਦੇ ਰਾਸ਼ਟਰੀ ਪ੍ਰਧਾਨਚੌਧਰੀ ਅਜੀਤ ਸਿੰਘ ਦਾ ਦੇਹਾਂਤ , ਗੁਰੂਗ੍ਰਾਮ ਹਸਪਤਾਲ ‘ਚ ਚੱਲ ਰਿਹਾ ਸੀ ਇਲਾਜ

ਪੰਜਾਬ ਸਰਕਾਰ ਵੱਲੋਂ ਮੁਕੰਮਲ ਲੌਕਡਾਊਨ ਲਾਉਣ ਤੋਂ ਇਨਕਾਰ , ਪੜ੍ਹੋ ਹੋਰ ਕੀ ਕੀਤੇ ਐਲਾਨ

ਦੱਸ ਦੇਈਏ ਕਿ ਅਜੀਤ ਸਿੰਘ ਦਾ ਦਬਦਬਾ ਪੱਛਮੀ ਉੱਤਰ ਪ੍ਰਦੇਸ਼ ‘ਚ ਕਾਫੀ ਜ਼ਿਆਦਾ ਰਿਹਾ ਹੈ। ਉਹ ਜਾਟਾਂ ਦੇ ਵੱਡੇ ਲੀਡਰ ਮੰਨੇ ਜਾਂਦੇ ਸਨ। ਉਹ ਕਈ ਵਾਰ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ। ਉਨ੍ਹਾਂ ਨੇ ਆਪਣੇ ਪਿਤਾ ਦੀ ਰਾਜਨੀਤਿਕ ਵਿਰਾਸਤ ਨੂੰ ਕਾਫ਼ੀ ਵਧੀਆ ਢੰਗ ਨਾਲ ਅੱਗੇ ਵਧਾਇਆ ਅਤੇ ਉਹ ਛੇ ਵਾਰ ਸੰਸਦ ਮੈਂਬਰ ਰਹੇ ਹਾਲਾਂਕਿ, ਉਨ੍ਹਾਂ ਨੂੰ 2014 ਅਤੇ 2019 ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।
-PTCNews