ਮੁੱਖ ਖਬਰਾਂ

ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕੋਰੋਨਾ ਪੋਜ਼ੀਟਿਵ, ਖੁਦ ਨੂੰ ਕੀਤਾ ਇਕਾਂਤਵਾਸ

By Jagroop Kaur -- April 16, 2021 9:36 am -- Updated:April 16, 2021 9:55 am

ਕੋਰੋਨਾ ਦਾ ਕਹਿਰ ਦੇਸ਼ ਭਰ ਵਿਚ ਫੈਲ ਰਿਹਾ ਹੈ ,ਇਸ ਦੀ ਚਪੇਟ ਵਿਚ ਹਜ਼ਾਰਾਂ ਲੋਕ ਆ ਰਹੇ ਹਨ , ਉਥੇ ਹੀ ਹੁਣ ਇਸ ਦੀ ਚਪੇਟ ਵਿਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੀ ਆ ਗਏ ਹਨ , ਇਸ ਦੀ ਜਾਣਕਾਰੀ ਉਹਨਾਂ ਸ਼ੁੱਕਰਵਾਰ ਸਵੇਰ ਨੂੰ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਦਿੱਤੀ |

ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਘਰ ਵਿੱਚ ਹੀ ਕੁਆਰੰਟੀਨ ਨੇ ਅਤੇ ਜੋ ਵੀ ਜ਼ਰੂਰੀ ਪਰਿਕੋਸ਼ਨ ਹਨ ਉਹ ਲੈ ਰਹੇ ਹਨ , ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕੀ ਮੇਰੇ ਸੰਪਰਕ ਵਿੱਚ ਆਏ ਲੋਕ ਆਪਣਾ ਕੋਰੋਨਾ ਟੈਸਟ ਜ਼ਰੂਰ ਕਰਵਾਉਣ ਅਤੇ ਆਪਣਾ ਖਿਆਲ ਰੱਖਣ|Lok Sabha adjourned for an hour after obituary references to former members- The New Indian ExpressRead More :ਸੁਖਬੀਰ ਸਿੰਘ ਬਾਦਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ , ਫੇਸਬੁੱਕ ‘ਤੇ ਪੋਸਟ ਪਾ ਕੇ ਖ਼ੁਦ ਦਿੱਤੀ ਜਾਣਕਾਰੀ

ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਕੋਰੋਨਾ ਪਾਜ਼ਿਟਿਵ ਆ ਚੁਕੇ ਹਨ ਜੋ ਕਿ ਹੁਣ ਦਰੁਸਤ ਹੋ ਗਏ ਹਨ।

Sukhbir Singh Badal test positive for COVID-19 । Sukhbir Singh Badal Corona

READ MORE :ਕੋਰੋਨਾ ਦੇ ਦੈਂਤ ਨੇ ਲਈ 63 ਲੋਕਾਂ ਦੀ ਜਾਨ , 3329...

ਦੇਸ਼ ਭਰ ਵਿਚ ਇਸ ਵੇਲੇ ਕੋਰੋਨਾ ਦਾ ਕਹਿਰ ਹੈ , ਜਿਸ ਦੀ ਚਪੇਟ ਵਿਚ ਹਜ਼ਾਰਾਂ ਲੋਕ ਹਰ ਦਿਨ ਆ ਰਹੇ ਹਨ , ਜਿਨ੍ਹਾਂ ਦੀ ਸਿਹਤਯਾਬੀ ਲਈ ਬਹੁਤ ਸਾਰੇ ਇੰਤਜ਼ਾਮ ਅਤੇ ਸਹੂਲਤਾਂ ਮੁੱਹਈਆ ਕਰਵਾਈਆਂਜਾ ਰਹੀਆਂ ਹਨ ਅਤੇ ਜਰੂਰੀ ਪਾਬੰਦੀਆਂ ਵੀ ਲਗਾਈਆਂ ਜਾ ਰਹੀਆਂ ਹਨ ਤਾਂ ਜੋ ਇਸ ਲੱਗ ਰੋਗ ਤੋਂ ਬਚਿਆ ਜਾ ਸਕੇ।Coronavirus Resource Center - Harvard Health

READ MORE :ਦੇਸ਼ ਵਿੱਚ ਕੋਰੋਨਾ ਦਾ ਕਹਿਰ, 24 ਘੰਟਿਆਂ ਦੌਰਾਨ ਕੋਰੋਨਾ ਦੇ 2...

ਪੰਜਾਬ ਇਸ ਵੇਲੇ ਕੋਵਿਡ -19 ਦੀ ਦੂਜੀ ਲਹਿਰ ਨਾਲ ਨਜਿੱਠ ਰਿਹਾ ਹੈ। ਵੀਰਵਾਰ ਸ਼ਾਮ ਨੂੰ ਹੈਲਥ ਬੁਲੇਟਿਨ ਨੇ ਦੱਸਿਆ ਕਿ ਰਾਜ ਵਿੱਚ 4,333 ਨਵੇਂ ਕੇਸ ਦਰਜ ਕੀਤੇ ਗਏ, ਜੋ ਰੋਜ਼ਾਨਾ ਮਾਮਲਿਆਂ ਵਿੱਚ ਸਭ ਤੋਂ ਵੱਧ ਸਿੰਗਲ-ਡੇਅ ਸਪਾਈਕ ਹੈ।ਗੱਲ ਕੀਤੀ ਜਾਵੇ ਬੀਤੇ ਦਿਨ ਦੀ ਤਾਂ ਕਲ ਕੋਰੋਨਾ ਮਰੀਜ਼ਾਂ ਦਾ ਅੰਕੜਾ 2 ਲੱਖ ਤੋਂ ਵੀ ਪਾਰ ਜਾ ਚੁੱਕਿਆ ਹੈ। ਇਸ ਲਈ ਜਰੂਰਤ ਹੈ ਆਪਣਾ ਅਤੇ ਆਪਣੀਆਂ ਦਾ ਖਿਆਲ ਰੱਖਦੇ ਹੋਏ ਜਰੂਰੀ ਨਿਯਮਾਂ ਦੀ ਪਲਾਨ ਕਰਨ ਦਾ।

Click here to follow PTC News on Twitter

  • Share