ਫਾਰਚੂਨਰ ਤੇ ਬਲੈਰੋ ਗੱਡੀ ਦੀ ਜ਼ਬਰਦਸਤ ਟੱਕਰ ,ਇੱਕ ਵਿਅਕਤੀ ਦੀ ਮੌਤ ,ਇੱਕ ਵਿਦਿਆਰਥੀ ਦੀ ਹਾਲਤ ਗੰਭੀਰ

Fortuneer and Ballarro Car Accident,One death,one Student Condition serious

ਫਾਰਚੂਨਰ ਤੇ ਬਲੈਰੋ ਗੱਡੀ ਦੀ ਜ਼ਬਰਦਸਤ ਟੱਕਰ ,ਇੱਕ ਵਿਅਕਤੀ ਦੀ ਮੌਤ ,ਇੱਕ ਵਿਦਿਆਰਥੀ ਦੀ ਹਾਲਤ ਗੰਭੀਰ:ਚੰਗੀਗੜ੍ਹ ਸ਼ਹਿਰ ਦੇ ਸੈਕਟਰ -49 ‘ਚ ਫਾਰਚੂਨਰ ਕਾਰ ਤੇ ਪਿਕ ਅੱਪ ਬੋਲੇਰੋ ਕਾਰ ਦੀ ਆਹਮਣੇ -ਸਾਹਮਣੇ ਟੱਕਰ ਹੋ ਗਈ ਹੈ।ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਦੋ ਜਣੇ ਜ਼ਖ਼ਮੀ ਹੋ ਗਏ ਹਨ।

ਮਿਲੀ ਜਾਣਕਾਰੀ ਅਨੁਸਾਰ ਬੋਲੈਰੋ ਅਤੇ ਫਾਰਚੂਨਰ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ।ਜਿਸ ਕਾਰਨ ਬੋਲੈਰੋ ਚਾਕਲ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਿਆ ਅਤੇ ਉਸ ਦੇ ਨਾਲ ਬੈਠੇ ਉਸ ਦੇ ਭਰਾ ਰਾਜਵਿੰਦਰ ਸਿੰਘ ਦੀ ਮੌਤ ਹੋ ਗਈ।ਦੋਵੇਂ ਕਿਸਾਨ ਭਰਾ ਬਲੈਰੋ ਗੱਡੀ ‘ਚ ਸ਼ਬਜੀ ਵੇਚ ਕੇ ਵਾਪਿਸ ਆ ਰਹੇ ਸੀ।ਦੋਵੇਂ ਭਰਾ ਫ਼ਰੀਦਕੋਟ ਦੇ ਰਹਿਣ ਵਾਲੇ ਸਨ।

ਇਸ ਤੋਂ ਬਿਨਾਂ ਦੂਜੀ ਕਾਰ ਫਾਰਚੂਨਰ ‘ਚ ਚਾਰ ਵਿਦਿਆਰਥੀ ਸਵਾਰ ਸਨ।ਚਾਰੋ ਹੀ ਵਿਦਿਆਰਥੀ ਜਲੰਧਰ ਦੇ ਰਹਿਣ ਵਾਲੇ ਸਨ।ਇਹਨਾਂ ‘ਚੋਂ ਇੱਕ ਵਿਦਿਆਰਥੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਮਿਲੀ ਜਾਣਕਾਰੀ ਅਨੁਸਾਰ ਫਾਰਚੂਨਰ ਦਾ ਡਰਾਇਵਰ ਕਾਫ਼ੀ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ ਜਿਸ ਕਾਰਨ ਉਹ ਡਰਾਇਵਰੀ ਤੋਂ ਆਪਣਾ ਸੰਤੁਲਨ ਗੁਆ ਬੈਠਾ ਅਤੇ ਬੋਲੈਰੋ ਗੱਡੀ ਨਾਲ ਉਹਨਾਂ ਦੀ ਗੱਡੀ ਟਕਰਾ ਗਈ।ਬੋਲੈਰੋ ਨਾਲ ਟਕਰਾਉਣ ਤੋਂ ਬਾਅਦ ਉਹਨਾਂ ਦੀ ਗੱਡੀ ਇੱਕ ਦਰੱਖਤ ‘ਚ ਵੱਜੀ।ਪੁਲਿਸ ਨੇ ਫਾਰਚੂਨਰ ਦੇ ਡਰਾਇਵਰ ‘ਤੇ ਮਾਮਲਾ ਦਰਜ ਕਰ ਲਿਆ ਹੈ।
-PTCNews