ਦੇਸ਼- ਵਿਦੇਸ਼

ਅਮਰੀਕਾ ‘ਚ ਗੋਲੀਬਾਰੀ ‘ਚ ਚਾਰ ਦੀ ਮੌਤ, ਹਮਲਾਵਰ ਵੀ ਹਲਾਕ

By Pardeep Singh -- June 02, 2022 5:50 pm

ਅਮਰੀਕਾ : ਅਮਰੀਕਾ ਦੇ ਓਕਲਾਹੋਮਾ ਦੇ ਤੁਲਸਾ ਵਿਚ ਸੇਂਟ ਫਰਾਂਸਿਸ ਹੈਲਥ ਸਿਸਟਮ ਹਸਪਤਾਲ ਦੀ ਇਕ ਇਮਾਰਤ ਵਿਚ ਬੁੱਧਵਾਰ ਨੂੰ ਹੋਈ ਗੋਲੀਬਾਰੀ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਿਸ ਦੇ ਉਪ ਮੁਖੀ ਜੋਨਾਥਨ ਬਰੂਕਸ ਨੇ ਮਰਨ ਵਾਲਿਆਂ ਦੀ ਗਿਣਤੀ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਹਮਲਾਵਰ ਵੀ ਮਾਰਿਆ ਗਿਆ ਹੈ।

ਪੁਲਸ ਨੇ ਸ਼ਾਮ 6 ਵਜੇ ਤੋਂ ਕੁਝ ਸਮਾਂ ਪਹਿਲਾਂ ਫੇਸਬੁੱਕ 'ਤੇ ਕਿਹਾ, ''ਅਧਿਕਾਰੀ ਇਮਾਰਤ ਦੇ ਸਾਰੇ ਕਮਰਿਆਂ ਦੀ ਤਲਾਸ਼ੀ ਲੈ ਰਹੇ ਹਨ। ਸਾਨੂੰ ਪਤਾ ਲੱਗਾ ਹੈ ਕਿ ਕਈ ਲੋਕ ਜ਼ਖਮੀ ਹੋਏ ਹਨ ਅਤੇ ਕਈ ਮਾਰੇ ਗਏ ਹਨ। ਪੁਲਿਸ ਅਤੇ ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਅਜੇ ਤੱਕ ਮ੍ਰਿਤਕਾਂ ਦੀ ਪਛਾਣ ਦਾ ਖੁਲਾਸਾ ਨਹੀਂ ਕਰ ਸਕਦੇ ਹਨ।

ਸੇਂਟ ਫਰਾਂਸਿਸ ਹੈਲਥ ਸਿਸਟਮ ਨੇ ਬੁੱਧਵਾਰ ਦੁਪਹਿਰ ਨੂੰ ਨੈਟਲੀ ਮੈਡੀਕਲ ਬਿਲਡਿੰਗ ਵਿੱਚ ਗੋਲੀਬਾਰੀ ਤੋਂ ਬਾਅਦ ਆਪਣਾ ਕੈਂਪਸ ਬੰਦ ਕਰ ਦਿੱਤਾ। ਅਧਿਆਪਕ ਦੀ ਜਾਨ ਚਲੀ ਗਈ ਸੀ। ਇਸ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਸੀ, 'ਮੈਂ ਥੱਕ ਗਿਆ ਹਾਂ, ਮੈਂ ਥੱਕ ਗਿਆ ਹਾਂ। ਸਾਨੂੰ ਕਾਰਵਾਈ ਕਰਨੀ ਪਵੇਗੀ।

ਇਹ ਵੀ ਪੜ੍ਹੋ:ਮੁੱਖ ਮੰਤਰੀ ਵੱਲੋਂ ਪਿਮਸ 'ਚ ਵਿੱਤੀ ਸੰਕਟ ਦਾ ਕਾਰਨ ਬਣੀਆਂ ਖਾਮੀਆਂ ਦੀ ਜਾਂਚ ਦੇ ਹੁਕਮ

-PTC News

  • Share