ਨਜਾਇਜ਼ ਸਬੰਧਾਂ ਦੇ ਚੱਲਦਿਆਂ ਬਣਿਆ ਕਾਤਲ,ਅਦਾਲਤ ਨੇ ਸੁਣਾਈ ਫਾਂਸੀ ਦੀ ਸਜ਼ਾ

sri muktsar sahib court
sri muktsar sahib court

ਸ੍ਰੀ ਮੁਕਤਸਰ ਸਾਹਿਬ : ਕਹਿੰਦੇ ਨੇ ਕਾਨੂੰਨ ਦੇ ਹੱਥ ਲੰਬੇ ਹੁੰਦੇ ਹਨ ਅਤੇ ਇਕ ਨਾ ਇਕ ਦਿਨ ਦੋਸ਼ੀ ਕਾਨੂੰਨ ਦੇ ਹੱਥੇ ਚੜ੍ਹ ਹੀ ਜਾਂਦਾ ਹੈ ਅਤੇ ਆਪਣੇ ਗੁਨਾਹਾਂ ਦੀ ਸਜ਼ਾ ਉਸਨੂੰ ਮਿਲ ਹੀ ਜਾਂਦੀ ਹੈ। ਅਜਿਹਾ ਹੀ ਹੋਇਆ ਹੈ ਸ੍ਰੀ ਮੁਕਤਸਰ ਸਾਹਿਬ ਵਿਖੇ ਜਿਥੇ ਨਜਾਇਜ ਸਬੰਧਾਂ ਦੇ ਚੱਲਦਿਆ ਪਤਨੀ, ਬੱਚਿਆਂ ਅਤੇ ਸੀਰੀ ਨੂੰ ਕਾਰ ਸਮੇਤ ਨਹਿਰ ਵਿਚ ਸੁੱਟਣ ਅਤੇ ਆਪ ਬਾਹਰ ਆ ਕੇ ਨਾਟਕੀ ਢੰਗ ਨਾਲ ਰੋਲਾ ਪਾਉਣ ਵਾਲੇ ਵਿਅਕਤੀ ਨੂੰ ਅੱਜ ਸ੍ਰੀ ਮੁਕਤਸਰ ਸਾਹਿਬ ਦੀ ਮਾਣਯੋਗ ਅਦਾਲਤ ਨੇ ਫਾਂਸੀ ਦੀ ਸ਼ਜਾ ਸੁਣਾਈ ਗਈ।Sri muktsar sahib

Sri muktsar sahibਮਾਨਯੋਗ ਅਦਾਲਤ ਦੇ ਜੱਜ ਅਰੁਣ ਵਸ਼ਿਸ਼ਟ ਨੇ ਫੈਸਲਾ ਸੁਣਾਉਂਦਿਆਂ ਚਾਰ ਕਤਲ ਦੇ ਦੋਸ਼ੀ ਪਲਵਿੰਦਰ ਸਿੰਘ ਨੂੰ ਫਾਂਸੀ ਤੇ ਉਸ ਦੀ ਸਹਿਯੋਗੀ ਔਰਤ ਕਰਮਜੀਤ ਕੌਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹਾ ਅਟਾਰਨੀ ਨਵਦੀਪ ਤੇ ਬਚਾਅ ਪੱਖ ਦੇ ਵਕੀਲ ਮਨਜਿੰਦਰ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਲਵਿੰਦਰ ਸਿੰਘ ਦੇ ਸਬੰਧ ਉਸਦੇ ਸੀਰੀ ਨਿਰਮਲ ਸਿੰਘ ਦੀ ਪਤਨੀ ਕਰਮਜੀਤ ਕੌਰ ਨਾਲ ਸਨ। ਜਿਸ ਤਹਿਤ ਉਨ੍ਹਾਂ ਯੋਜਨਾ ਬਣਾ ਕੇ ਸੀਰੀ ਨਿਰਮਲ ਸਿੰਘ, ਪਲਵਿੰਦਰ ਦੀ ਪਤਨੀ ਸਰਬਜੀਤ ਕੌਰ ਤੇ ਉਸਦੇ ਦੋ ਬੱਚੇ ਜਸ਼ਨਪ੍ਰੀਤ ਸਿੰਘ (4) ਤੇ ਉਸਦੀ ਪੁੱਤਰੀ ਗਗਨਦੀਪ ਕੌਰ (6) ਕਤਲ ਕਰ ਦਿੱਤਾ।Sri muktsar sahib

Sri muktsar sahib
ਯੋਜਨਾ ਦੇ ਅਨੁਸਾਰ ਪਲਵਿੰਦਰ ਸਿੰਘ ਨੇ ਆਪਣੀ ਪਤਨੀ ਸਰਬਜੀਤ ਕੌਰ ਦੇ ਨਾਂਅ ਪਹਿਲਾ ਦੋ ਇੰਸ਼ੋਰੈਂਸ ਪਾਲਿਸੀਆਂ ਐਕਸੀਡੈਂਟ ਰਾਈਡਰ ਸਮੇਤ ਖਰੀਦੀਆਂ ਸਨ ਤੇ ਨਿਰਮਲ ਸਿੰਘ ਦੇ ਨਾਂਅ ’ਤੇ ਦੋ ਇੰਸ਼ੋਰੈਂਸ ਪਾਲਿਸੀਆਂ ਐਕਸੀਡੈਂਟ ਰਾਈਡਰ ਸਮੇਤ ਘਟਨਾ ਤੋਂ 11 ਦਿਨ ਪਹਿਲਾਂ ਖ਼ਰੀਦੀਆਂ ਸਨ। ਪਲਵਿੰਦਰ ਸਿੰਘ ਨੇ ਇੱਕ ਪੁਰਾਣੀ ਮਾਰੂਤੀ ਕਾਰ ਖ਼ਰੀਦੀ ਤੇ 20 ਜੂਨ 2015 ਨੂੰ ਆਪਣੀ ਪਤਨੀ ਨੂੰ ਦਵਾਈ ਦੁਆਉਣ ਦੇ ਬਹਾਨੇ ਕਾਰ ਵਿੱਚ  ਲੈ ਗਿਆ। ਕਾਰ ਵਿਚ ਉਸਦੀ ਪਤਨੀ ਸਰਬਜੀਤ ਕੌਰ, ਸੀਰੀ ਨਿਰਮਲ ਸਿੰਘ, ਪੁੱਤਰ ਜਸ਼ਨਪ੍ਰੀਤ ਸਿੰਘ ਤੇ ਪੁੱਤਰੀ ਗਗਨਦੀਪ ਕੌਰ ਸਵਾਰ ਸਨ ।Judicial reforms: Why lower courts should be the first in the line |  Business Standard Newsਪਲਵਿੰਦਰ ਨੇ ਕਾਰ ਨੂੰ ਗੰਗ ਕੈਨਾਲ ਨਹਿਰ ਵਿੱਚ ਜਾਣਬੁੱਝ ਕੇ ਸੁੱਟ ਦਿੱਤਾ ਤੇ ਖੁਦ ਖਿੜਕੀ ਖੋਲ੍ਹਕੇ ਨਹਿਰ ਤੋਂ ਬਾਹਰ ਆ ਗਿਆ ਤੇ ਰੌਲਾ ਪਾਇਆ ਤੇ ਲੋਕਾਂ ਨੂੰ ਇਕੱਠੇ ਕੀਤਾ। ਇਸ ਵਿੱਚ ਪਲਵਿੰਦਰ ਦੀ ਪਤਨੀ, ਸੀਰੀ ਤੇ ਦੋਵੇਂ ਬੱਚਿਆਂ ਦੀ ਮੌਤ ਹੋ ਗਈ ਸੀ। ਮਾਮਲੇ ਨੂੰ ਸੋਚੀ ਸਮਝੀ ਸਾਜਿਸ਼ ਤਹਿਤ ਇਸਨੂੰ ਦੁਰਘਟਨਾ ਦਾ ਨਾਂਅ ਦੇਣ ਦੀ ਕੋਸ਼ਿਸ਼ ਕੀਤੀ ਸੀ। ਇਸ ਵਿੱਚ ਦੋਸ਼ੀ ਦੀ ਪਤਨੀ, ਸੀਰੀ ਤੇ ਦੋਵੇਂ ਬੱਚਿਆਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ 27 ਜਨਵਰੀ 2016 ਨੂੰ ਦੋਸ਼ੀ ਪਲਵਿੰਦਰ ਸਿੰਘ ਤੇ ਕਰਮਜੀਤ ਕੌਰ ਨੇ ਵਿਆਹ ਕਰਵਾ ਕੇ ਅਦਾਲਤ ਤੋਂ ਪੋਟੈਕਸ਼ਨ ਪਟੀਸ਼ਨ ਕਰ ਦਿੱਤੀ। ਮਾਮਲਾ ਦਰਜ ਹੋਣ ਦੇ ਬਾਅਦ ਸਾਰੇ ਤੱਥ ਸਾਹਮਣੇ ਆ ਗਏ। ਅਦਾਲਤ ਨੇ ਕੇਸ ਨੂੰ ਰੇਅਰ ਆਫ਼ ਰੇਅਰੈਸਟ ਹੋਣ ਦੇ ਕਾਰਨ ਦੋਸ਼ੀ ਪਲਵਿੰਦਰ ਸਿੰਘ ਨੂੰ ਫ਼ਾਂਸੀ ਤੇ ਉਸਦੀ ਸਹਿਯੋਗੀ ਔਰਤ ਕਰਮਜੀਤ ਕੌਰ ਨੂੰ ਉਮਰ ਕੈਦ ਦੀ ਸਜਾ ਸੁਣਾ ਦਿੱਤੀ ਹੈ।