ਮੁੱਖ ਖਬਰਾਂ

ਦਿੱਲੀ ਤੋਂ 4 ਨਾਈਜੀਰੀਅਨ ਨਾਗਰਿਕਾਂ ਨੂੰ ਨਕਦੀ ਸਮੇਤ ਕੀਤਾ ਗ੍ਰਿਫ਼ਤਾਰ , ਇੰਝ ਮਾਰਦੇ ਸੀ ਲੋਕਾਂ ਨਾਲ ਠੱਗੀ

By Shanker Badra -- November 30, 2021 10:10 am

ਨਵੀਂ ਦਿੱਲੀ : ਜੇਕਰ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ਯਾਨੀ ਇੰਸਟਾਗ੍ਰਾਮ ਜਾਂ ਫੇਸਬੁੱਕ 'ਤੇ ਵਿਦੇਸ਼ 'ਚ ਰਹਿਣ ਵਾਲੇ ਕਿਸੇ ਵੱਡੇ ਫੌਜੀ ਅਫਸਰ ਜਾਂ ਕਿਸੇ ਵੱਡੀ ਕੰਪਨੀ ਦੇ ਸੀਈਓ ਜਾਂ ਵੱਡੇ ਕਾਰੋਬਾਰੀ ਵੱਲੋਂ ਦੋਸਤੀ ਲਈ ਫਰੈਂਡ ਰਿਕਵੈਸਟ ਆ ਰਹੀ ਹੈ ਤਾਂ ਸਾਵਧਾਨ ਹੋ ਜਾਓ। ਅਜਿਹੇ ਅਣਪਛਾਤੇ ਲੋਕਾਂ ਦੀ ਪ੍ਰੋਫਾਈਲਾਂ ਹੋਰ ਸਰੋਤਾਂ ਤੋਂ ਜਾਂਚ ਕਰਨ ਤੋਂ ਬਾਅਦ ਫੈਸਲਾ ਕਰੋ ਦੋਸਤੀ ਕਰਨੀ ਹੈ ਜਾਂ ਨਹੀਂ।ਨੋਇਡਾ ਪੁਲਿਸ ਸਟੇਸ਼ਨ ਸੈਕਟਰ-20 ਨੇ ਚਾਰ ਨਾਈਜੀਰੀਅਨ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ ,ਜੋ ਸੋਸ਼ਲ ਮੀਡੀਆ ਰਾਹੀਂ ਭਾਰਤੀ ਮੂਲ ਦੇ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ।

ਦਿੱਲੀ ਤੋਂ 4 ਨਾਈਜੀਰੀਅਨ ਨਾਗਰਿਕਾਂ ਨੂੰ ਨਕਦੀ ਸਮੇਤ ਕੀਤਾ ਗ੍ਰਿਫ਼ਤਾਰ , ਇੰਝ ਮਾਰਦੇ ਸੀ ਲੋਕਾਂ ਨਾਲ ਠੱਗੀ

ਪੁਲਿਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ 4 ਲੈਪਟਾਪ, ਤਿੰਨ ਦਰਜਨ ਮੋਬਾਈਲ ਫ਼ੋਨ, 4 ਇੰਟਰਨੈੱਟ ਡੌਂਗਲ ਸਮੇਤ 35 ਹਜ਼ਾਰ ਬਰਾਮਦ ਕੀਤੇ ਹਨ। ਇਨ੍ਹਾਂ ਗ੍ਰਿਫਤਾਰ ਨਾਈਜੀਰੀਅਨ ਨਾਗਰਿਕਾਂ ਨੇ ਨੋਇਡਾ ਦੇ ਸੈਕਟਰ-28 ਵਿੱਚ ਰਹਿਣ ਵਾਲੇ ਸਾਬਕਾ ਫੌਜੀ ਅਫਸਰ ਦੀ ਪਤਨੀ ਨਾਲ ਸੋਸ਼ਲ ਮੀਡੀਆ ‘ਤੇ ਯੂਐਸ ਨੇਵੀ ਅਫਸਰ ਹੋਣ ਦਾ ਬਹਾਨਾ ਬਣਾ ਕੇ ਫਿਰ ਪਰਿਵਾਰਕ ਅਤੇ ਸਮਾਜਿਕ ਤਾਣੇ-ਬਾਣੇ ਵਿੱਚ ਉਲਝ ਕੇ ਉਨ੍ਹਾਂ ਨੂੰ ਭਾਵਨਾਤਮਕ ਤੌਰ ‘ਤੇ ਕਮਜ਼ੋਰ ਕਰਕੇ ਉਨ੍ਹਾਂ ਨਾਲ ਦੋਸਤੀ ਕੀਤੀ।

ਦਿੱਲੀ ਤੋਂ 4 ਨਾਈਜੀਰੀਅਨ ਨਾਗਰਿਕਾਂ ਨੂੰ ਨਕਦੀ ਸਮੇਤ ਕੀਤਾ ਗ੍ਰਿਫ਼ਤਾਰ , ਇੰਝ ਮਾਰਦੇ ਸੀ ਲੋਕਾਂ ਨਾਲ ਠੱਗੀ

ਫਿਰ ਪਰਿਵਾਰ ਦੇ ਮੈਂਬਰ ਵਾਂਗ ਸਲਾਹ ਦੇਣ ਅਤੇ ਲੈਣ ਦੀ ਸਥਿਤੀ 'ਤੇ ਪਹੁੰਚ ਕੇ ਉਸ ਦੇ ਜਨਮ ਦਿਨ ਦਾ ਪਤਾ ਲੱਗਣ 'ਤੇ ਜਨਮਦਿਨ ਦੇ ਤੋਹਫੇ ਦੇ ਨਾਂ 'ਤੇ ਸੋਨੇ ਅਤੇ ਹੀਰੇ ਦੇ ਗਹਿਣੇ ਅਤੇ 65 ਹਜ਼ਾਰ ਪੌਂਡ ਭੇਜਣ ਦਾ ਮੈਸੇਜ ਭੇਜਿਆ। ਇਸ ਤੋਂ ਬਾਅਦ ਕਸਟਮ ਵਿਭਾਗ ਤੋਂ ਤੋਹਫ਼ੇ ਦੀ ਡਿਊਟੀ ਦੇਣ ਲਈ ਫੋਨ ਆਉਣੇ ਸ਼ੁਰੂ ਹੋ ਗਏ। ਕਸਟਮ ਅਫਸਰ ਬਣੇ ਕਥਿਤ ਠੱਗ ਨੇ ਉਸ ਦੇ ਅੱਠ ਖਾਤਿਆਂ ਵਿੱਚ 27 ਲੱਖ ਰੁਪਏ ਜਮ੍ਹਾ ਕਰਵਾ ਲਏ। ਇਸ ਤੋਂ ਬਾਅਦ ਵੀ ਜਦੋਂ ਮੰਗ ਜ਼ਿਆਦਾ ਆਉਣ ਲੱਗੀ ਤਾਂ ਉਸ ਨੂੰ ਧੋਖਾਧੜੀ ਦਾ ਅਹਿਸਾਸ ਹੋਇਆ ਅਤੇ ਥਾਣਾ ਸੈਕਟਰ-20 ਵਿਚ ਰਿਪੋਰਟ ਦਰਜ ਕਰਵਾਈ।

ਦਿੱਲੀ ਤੋਂ 4 ਨਾਈਜੀਰੀਅਨ ਨਾਗਰਿਕਾਂ ਨੂੰ ਨਕਦੀ ਸਮੇਤ ਕੀਤਾ ਗ੍ਰਿਫ਼ਤਾਰ , ਇੰਝ ਮਾਰਦੇ ਸੀ ਲੋਕਾਂ ਨਾਲ ਠੱਗੀ

ਏਡੀਸੀਪੀ ਰਣਵਿਜੇ ਸਿੰਘ ਨੇ ਦੱਸਿਆ ਕਿ ਚਾਰੇ ਠੱਗ ਨਾਈਜੀਰੀਅਨ ਮੂਲ ਦੇ ਹਨ, ਜੋ ਦਿੱਲੀ ਦੇ ਵਿਕਾਸਪੁਰੀ ਅਤੇ ਤਿਲਕ ਨਗਰ ਇਲਾਕੇ ਵਿੱਚ ਰਹਿੰਦੇ ਸੀ। ਉਹ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਜਾ ਕੇ ਭਾਰਤੀ ਨਿਵਾਸੀਆਂ ਨਾਲ ਦੋਸਤੀ ਕਰਦੇ ਸੀ। ਉਨ੍ਹਾਂ ਨੂੰ ਤੋਹਫ਼ੇ ਭੇਜ ਕੇ ਗਾਹਕਾਂ ਤੋਂ ਡਿਊਟੀ ਦੇ ਨਾਂ 'ਤੇ ਲੱਖਾਂ ਦੀ ਠੱਗੀ ਮਾਰੀ ਜਾਂਦੀ ਸੀ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਟੀਮ ਬਣਾ ਕੇ ਦਿੱਲੀ ਤੋਂ ਚਾਰ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਦਿੱਲੀ ਤੋਂ 4 ਨਾਈਜੀਰੀਅਨ ਨਾਗਰਿਕਾਂ ਨੂੰ ਨਕਦੀ ਸਮੇਤ ਕੀਤਾ ਗ੍ਰਿਫ਼ਤਾਰ , ਇੰਝ ਮਾਰਦੇ ਸੀ ਲੋਕਾਂ ਨਾਲ ਠੱਗੀ

ਉਨ੍ਹਾਂ ਦੀ ਪਛਾਣ ਜਸਟਿਨ ਬਿਲੀ, ਅਬ੍ਰਾਹਮ ਲਿਕਨ, ਸਿਲਵੇਸਟ੍ਰੀ ਅਤੇ ਮਾਰਟਿਨ ਵਜੋਂ ਹੋਈ ਹੈ, ਜੋ ਮੂਲ ਰੂਪ ਵਿੱਚ ਨਾਈਜੀਰੀਆ ਦੇ ਨਾਗਰਿਕ ਹਨ ਅਤੇ 2014 ਵਿੱਚ ਮੈਡੀਕਲ ਵੀਜ਼ੇ 'ਤੇ ਭਾਰਤ ਆਏ ਸੀ। ਉਦੋਂ ਤੋਂ ਵੀਜ਼ਾ ਖਤਮ ਹੋਣ ਤੋਂ ਬਾਅਦ ਵੀ ਉਹ ਭਾਰਤ 'ਚ ਰਹਿ ਕੇ ਠੱਗੀ ਮਾਰ ਰਹੇ ਸੀ। ਪਾਸਪੋਰਟ ਐਕਟ ਤਹਿਤ ਵੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਨਾਈਜੀਰੀਆ ਏਜੰਸੀ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।
-PTCNews

  • Share