ਜੰਮੂ -ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਫਟਿਆ ਬੱਦਲ, 4 ਲੋਕਾਂ ਦੀ ਹੋਈ ਮੌਤ

By Riya Bawa - September 12, 2021 3:09 pm

ਜੰਮੂ -ਕਸ਼ਮੀਰ: ਜੰਮੂ -ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਦੇ ਡਾਂਗੀਵਾਚੀ ਦੇ ਉਪਰਲੇ ਹਿੱਸੇ ਵਿੱਚ ਬੱਦਲ ਫਟਣ ਨਾਲ ਇੱਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ ਹੋ ਗਈ। ਖਬਰਾਂ ਅਨੁਸਾਰ ਇਹ ਲੋਕ ਰਾਜੌਰੀ ਦੇ ਕਲਸੀਅਨ ਨੌਸ਼ਹਿਰਾ ਦੇ ਵਸਨੀਕ ਸੀ। ਉਹ ਬੱਦਲ ਫਟਣ ਨਾਲ ਵਹਿ ਗਏ ਸਨ, ਹੁਣ ਤੱਕ ਚਾਰ ਲਾਸ਼ਾਂ ਮਿਲੀਆਂ ਹਨ। ਮ੍ਰਿਤਕਾਂ ਦੀ ਪਛਾਣ ਮੁਹੰਮਦ ਤਾਰਿਕ ਖਾਰੀ (8), ਸ਼ਹਿਨਾਜ਼ਾ ਬੇਗਮ (30), ਨਾਜ਼ੀਆ ਅਖਤਰ (14), ਆਰਿਫ ਹੁਸੈਨ ਖਾਰੀ (5), ਕਲਸੀਆਨ ਨੌਸ਼ਹਿਰਾ ਰਾਜੌਰੀ ਦੇ ਵਾਸੀ ਵਜੋਂ ਹੋਈ ਹੈ।

ਪੁਲਿਸ ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਦੀਆਂ ਟੀਮਾਂ ਮੁਹੰਮਦ ਬਸ਼ੀਰ ਖਾਰੀ (80) ਦੀ ਭਾਲ ਵਿੱਚ ਹਨ ਜੋ ਅਜੇ ਲਾਪਤਾ ਹਨ। ਜਿਸ ਇਲਾਕੇ ਵਿੱਚ ਇਹ ਘਟਨਾ ਵਾਪਰੀ ਉਹ ਬਹੁਤ ਹੀ ਦੂਰ ਦੁਰਾਡੇ ਦਾ ਇਲਾਕਾ ਹੈ। ਮੋਬਾਈਲ ਸੰਪਰਕ ਵੀ ਇੱਥੇ ਬਹੁਤ ਕਮਜ਼ੋਰ ਹੈ।

-PTC News

adv-img
adv-img