
ਜਲੰਧਰ 'ਚ 4 ਔਰਤਾਂ ਦਾ ਸ਼ਰਮਨਾਕ ਕਾਰਨਾਮਾ , ਔਰਤਾਂ ਨੇ ਮਹਿਲਾ ਦੇ ਨਾਲ ਹੀ ਕੀਤਾ ਇਹ ਕਾਂਡ:ਜਲੰਧਰ : ਜਲੰਧਰ ਦੇ ਪਠਾਨਕੋਟ ਚੌਕ ਬਾਈਪਾਸ 'ਤੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇਕ ਆਟੋ 'ਚ ਸਵਾਰ ਔਰਤ ਦੀ ਸੋਨੇ ਦੀ ਚੇਨ ਚੋਰੀ ਕਰਨ ਦੇ ਮਾਮਲੇ ਵਿੱਚ 4 ਔਰਤਾਂ ਨੂੰ ਲੋਕਾਂ ਨੇ ਫ਼ੜ ਇਕ ਪੁਲਿਸ ਦੇ ਹਵਾਲੇ ਕਰ ਦਿੱਤਾ। ਆਟੋ 'ਚ ਸਵਾਰ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਨਾਲ ਬੈਠੀ ਇਕ ਔਰਤ ਨੇ ਉਸਦੀ ਦੀ ਚੇਨ ਤੋੜ ਕੇ ਆਪਣੇ ਕੋਲ ਰੱਖ ਲਈ ਸੀ।
ਤੁਸੀਂ ਵੀ ਇਸ ਲਿੰਕ 'ਤੇ ਕਲਿੱਕ ਕਰਕੇ ਕਰੋ ਵੋਟਿੰਗ
ਇਸ ਸ਼ਰਮਨਾਕ ਕਾਰਨਾਮੇ ਨੂੰ ਅੰਜ਼ਾਮ ਚਾਰ ਔਰਤਾਂ ਵੱਲੋਂ ਦਿੱਤਾ ਗਿਆ ਪਰ ਉਨ੍ਹਾਂ ਦੀ ਅਸਲੀਅਤ ਸਾਹਮਣੇ ਆਉਣ ਤੋਂ ਜ਼ਿਆਦਾ ਸਮਾਂ ਨਹੀਂ ਲੱਗਾ। ਜਲੰਧਰ ਦੇ ਨੂਰਪੁਰ ਇਲਾਕੇ 'ਤੇ ਸ਼ਹਿਰ ਵੱਲ ਇੱਕ ਆਟੋ ਵਿੱਚ ਸਵਾਰ ਮਹਿਲਾ ਦੀ ਚੇਨ ਤੋੜ ਕੇ ਚੋਰੀ ਕਰਨ ਦੇ ਮਾਮਲੇ ਵਿੱਚ 4 ਔਰਤਾਂ ਨੂੰ ਫੜਿਆ ਗਿਆ ਹੈ।ਪੀੜਤ ਮਹਿਲਾ ਸੋਨੀਆ ਨੇ ਦੱਸਿਆ ਕਿ ਉਹ ਆਪਣੀ ਨੂੰਹ ਦੇ ਨਾਲ ਆਟੋ 'ਚ ਸਵਾਰ ਹੋ ਕੇ ਸ਼ਹਿਰ ਵੱਲ ਜਾ ਰਹੀ ਸੀ। ਉਸ ਆਟੋ ਵਿੱਚ ਬੈਠੀਆਂ 4 ਮਹਿਲਾਵਾਂ ਨੇ ਉਸਦੇ ਪੈਰ ਨੂੰ ਦਬਾ ਕੇ ਪਿੱਛੋਂ ਦੀ ਉਸਦੀ ਚੇਨ ਤੋੜ ਲਈ।
ਜਿਸ ਦੇ ਬਾਅਦ ਉਨ੍ਹਾਂ ਨੇ ਹੰਗਾਮਾ ਕੀਤਾ ਅਤੇ ਜਿਸ ਤੋਂ ਬਾਅਦ ਲੋਕਾਂ ਨੇ ਉਨ੍ਹਾਂ ਮਹਿਲਾਵਾਂ ਨੂੰ ਫੜ ਕੇ ਚੇਨ ਬਰਾਮਦ ਕਰਕੇ ਉਨ੍ਹਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਸੋਨੀਆ ਦੇ ਬੇਟੇ ਮਨੂ ਨੇ ਦੱਸਿਆ ਕਿ ਉਸ ਨੂੰ ਫੋਨ ਆਇਆ ਕਿ ਉਸ ਦੀ ਮਾਂ ਦੀ ਚਾਰ ਔਰਤਾਂ ਨੇ ਗਲ਼ ਵਿੱਚ ਪਹਿਨੀ ਚੇਨੀ ਚੋਰੀ ਕਰ ਲਈ ਹੈ। ਉਨ੍ਹਾਂ ਨੇ ਦੱਸਿਆ ਕਿ ਉਸਦੀ ਮਾਂ ਅਤੇ ਪਤਨੀ ਆਟੋ ਵਿੱਚ ਸਵਾਰ ਹੋ ਕੇ ਬਜ਼ਾਰ ਜਾ ਰਹੇ ਸਨ ਤੇ ਰਸਤੇ ਵਿੱਚ ਚਾਰ ਔਰਤਾਂ ਨੇ ਉਸਦੀ ਸੋਨੇ ਦੀ ਚੇਨ ਤੋੜ ਕੇ ਚੋਰੀ ਕਰ ਲਈ ਹੈ। ਹੁਣ ਉਹ ਥਾਣੇ ਵਿੱਚ ਪੁਲਿਸ ਰਿਪੋਰਟ ਦਰਜ ਕਰਾਉਣ ਜਾ ਰਹੇ ਹਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇੱਕ ਮਹਿਲਾ ਦੀ ਸੋਨੇ ਦੀ ਚੇਨ ਤੋੜ ਕੇ ਚੋਰੀ ਕਰਨ ਦੇ ਮਾਮਲੇ ਵਿੱਚ 4 ਔਰਤਾਂ ਨੂੰ ਥਾਣੇ ਲਿਜਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਇਨ੍ਹਾਂ ਔਰਤਾਂ ਦਾ ਹਰ ਰੋਜ਼ ਦਾ ਲੁੱਟਖੋਹ ਅਤੇ ਚੋਰੀ ਕਰਨ ਦਾ ਕੰਮ ਹੈ ਤੇ ਕਈ ਵਾਰ ਇਨ੍ਹਾਂ ਔਰਤਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਜਾ ਚੁੱਕਾ ਹੈ।
-PTCNews