4 ਸਾਲ ਦੀ ਮਾਸੂਮ ਬੱਚੀ ਨਾਲ ਸਕੂਲ ਬੱਸ ਵਿੱਚ ਜਬਰ ਜਨਾਹ, ਡਰਾਇਵਰ ਗ੍ਰਿਫ਼ਤਾਰ

four-year-old-girl-raped-by-school-bus-driver-in-panchkula
4 ਸਾਲ ਦੀ ਮਾਸੂਮ ਬੱਚੀ ਨਾਲ ਸਕੂਲ ਬੱਸ ਵਿੱਚ ਜਬਰ ਜਨਾਹ,ਡਰਾਇਵਰ ਗ੍ਰਿਫ਼ਤਾਰ 

4 ਸਾਲ ਦੀ ਮਾਸੂਮ ਬੱਚੀ ਨਾਲ ਸਕੂਲ ਬੱਸ ਵਿੱਚ ਜਬਰ ਜਨਾਹ, ਡਰਾਇਵਰ ਗ੍ਰਿਫ਼ਤਾਰ:ਪੰਚਕੂਲਾ : ਇੱਕ ਪਾਸੇ ਸਰਕਾਰ ਬੇਟੀ ਬਚਾਓ ਬੇਟੀ ਪੜ੍ਹਾਓ ਦਾ ਨਾਅਰਾ ਤਾਂ ਦਿੰਦੀ ਹੈ ਪਰ ਦੂਜੇ ਪਾਸੇ ਚੰਡੀਗੜ੍ਹ ,ਪੰਚਕੂਲਾ ਵਰਗੇ ਵੱਡੇ ਸ਼ਹਿਰਾਂ ਵਿੱਚ ਵੀ ਕੁੜੀਆਂ ਸੁਰੱਖਿਅਤ ਨਹੀਂ ਹਨ। ਇਹ ਖ਼ਬਰ ਉਨ੍ਹਾਂ ਮਾਪਿਆਂ ਲਈ ਹੈ,ਜੋ ਸਕੂਲ ਬੱਸ ਰਾਹੀਂ ਆਪਣੇ ਬੱਚਿਆਂ ਨੂੰ ਸਕੂਲ ਭੇਜਦੇ ਹਨ।ਦਰਅਸਲ ‘ਚ ਪੰਚਕੂਲਾ ਦੇ ਥਾਣਾਪਿੰਜੌਰ ਦੇ ਮਾੜਾਵਾਲਾ ਵਿਚ ਇੱਕ 4 ਸਾਲ ਦੀ ਮਾਸੂਮ ਬੱਚੀ ਨਾਲ ਸਕੂਲ ਬੱਸ ਵਿੱਚ ਜਬਰ ਜਨਾਹ ਦੀ ਘਟਨਾ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਬੱਸ ‘ਚ ਡਰਾਇਵਰ ਨੇ ਹੀ 4 ਸਾਲਾ ਬੱਚੀ ਨਾਲ ਇਸ ਘਨੌਣੀ ਹਰਕਤ ਨੂੰ ਅੰਜ਼ਾਮ ਦਿੱਤਾ ਹੈ।

four-year-old-girl-raped-by-school-bus-driver-in-panchkula
4 ਸਾਲ ਦੀ ਮਾਸੂਮ ਬੱਚੀ ਨਾਲ ਸਕੂਲ ਬੱਸ ਵਿੱਚ ਜਬਰ ਜਨਾਹ,ਡਰਾਇਵਰ ਗ੍ਰਿਫ਼ਤਾਰ 

ਮਿਲੀ ਜਾਣਕਾਰੀ ਅਨੁਸਾਰ ਚਾਰ ਸਾਲ ਦੀ ਇੱਕ ਬੱਚੀ ਪਿੰਜੌਰ ਦੇ ਪਿੰਡ ’ਚ ਆਪਣੀ ਮਾਸੀ ਨਾਲ ਰਹਿੰਦੀ ਸੀ ਅਤੇ ਬੱਦੀ ਹਿਮਾਚਲ ਪ੍ਰਦੇਸ਼ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਸੀ। ਜਦੋਂ ਬੱਚੀ ਸ਼ੁੱਕਰਵਾਰ ਨੂੰ ਦੇਰ ਨਾਲ ਘਰ ਪਹੁੰਚੀ ਤਾਂ ਨਿੱਜੀ ਅੰਗ ‘ਚ ਦਰਦ ਹੋਣ ਬਾਰੇ ਮਾਸੀ ਨੂੰ ਦੱਸਿਆ।  ਜਦੋਂ ਮਾਸੀ ਨੇ ਉਸ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਤੇ ਬੱਚੀ ਨੇ ਦੱਸਿਆ ਕਿ ਬੱਸ ਦੇ ਡਰਾਇਵਰ ਨੇ ਕਥਿਤ ਤੌਰ ਉੱਤੇ ਸਕੂਲ ਬੱਸ ਦੇ ਅੰਦਰ ਉਸ ਨਾਲ ਗਲਤ ਕੰਮ ਕੀਤਾ ਹੈ। ਜਿਸ ਤੋਂ ਬਾਅਦ ਪੀੜਤ ਬੱਚੀ ਨੂੰ ਪੰਚਕੂਲਾ ਦੇ ਸੈਕਟਰ–6 ਸਥਿਤ ਸਿਵਲ ਹਸਪਤਾਲ ਲਿਜਾਂਦਾ ਗਿਆ।

four-year-old-girl-raped-by-school-bus-driver-in-panchkula
4 ਸਾਲ ਦੀ ਮਾਸੂਮ ਬੱਚੀ ਨਾਲ ਸਕੂਲ ਬੱਸ ਵਿੱਚ ਜਬਰ ਜਨਾਹ,ਡਰਾਇਵਰ ਗ੍ਰਿਫ਼ਤਾਰ 

ਉੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਹਸਪਤਾਲ ’ਚ ਡਾਕਟਰਾਂ ਦੀ ਪੂਰੀ ਇੱਕ ਟੀਮ ਉਸ ਪੀੜਤ ਬੱਚੀ ਦਾ ਮੈਡੀਕਲ ਮੁਆਇਨਾ ਕਰ ਰਹੀ ਹੈ।ਪੁਲਿਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਬੱਸ ਡਰਾਇਵਰ ਖਿਲਾਫ਼ ਬਲਾਤਕਾਰ ਦਾ ਕੇਸ ਦਰਜ ਕਰਕੇ ਉਸਨੂੰ ਫੜ ਲਿਆ ਹੈ ਅਤੇ ਡਰਾਇਵਰ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
-PTCNews