Thu, Apr 18, 2024
Whatsapp

ਠੱਗੀ ਦਾ ਮਾਮਲਾ: ਮਨੀ ਚੇਂਜਰ ਦੀ ਦੁਕਾਨ 'ਤੇ ਦੁਬਈ ਦੀ ਕਰੰਸੀ ਨੂੰ ਲੈ ਕੇ ਹੋਇਆ ਕਾਫੀ ਹੰਗਾਮਾ, 5000 ਦਿੱਤੀ ਜਾਅਲੀ ਕਰੰਸੀ

Written by  Riya Bawa -- October 19th 2022 07:48 AM -- Updated: October 19th 2022 11:08 AM
ਠੱਗੀ ਦਾ ਮਾਮਲਾ: ਮਨੀ ਚੇਂਜਰ ਦੀ ਦੁਕਾਨ 'ਤੇ ਦੁਬਈ ਦੀ ਕਰੰਸੀ ਨੂੰ ਲੈ ਕੇ ਹੋਇਆ ਕਾਫੀ ਹੰਗਾਮਾ, 5000 ਦਿੱਤੀ ਜਾਅਲੀ ਕਰੰਸੀ

ਠੱਗੀ ਦਾ ਮਾਮਲਾ: ਮਨੀ ਚੇਂਜਰ ਦੀ ਦੁਕਾਨ 'ਤੇ ਦੁਬਈ ਦੀ ਕਰੰਸੀ ਨੂੰ ਲੈ ਕੇ ਹੋਇਆ ਕਾਫੀ ਹੰਗਾਮਾ, 5000 ਦਿੱਤੀ ਜਾਅਲੀ ਕਰੰਸੀ

ਜਲੰਧਰ: ਜਲੰਧਰ ਸ਼ਹਿਰ 'ਚ ਠੱਗੀ ਦਾ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੇਰ ਸ਼ਾਮ ਸ਼ਹਿਰ ਦੇ ਨਿਜ਼ਾਤਮ ਨਗਰ ਇਲਾਕੇ 'ਚ ਇਕ ਮਨੀ ਚੇਂਜਰ ਦੀ ਦੁਕਾਨ 'ਤੇ ਦੁਬਈ ਦੀ ਕਰੰਸੀ ਨੂੰ ਲੈ ਕੇ ਕਾਫੀ ਹੰਗਾਮਾ ਹੋਇਆ। ਯੋਗੇਸ਼ ਨਾਂ ਦੇ ਵਿਅਕਤੀ ਨੇ ਦੁਕਾਨਦਾਰ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਕਤ ਦੁਕਾਨਦਾਰ ਨੇ ਉਸ ਨੂੰ 5000 ਦੀ ਨਕਲੀ ਦਰਾਮ ਯਾਨੀ ਦੁਬਈ ਦੀ ਕਰੰਸੀ ਦਿੱਤੀ। Fraud ਦੁਕਾਨਦਾਰ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਯੋਗੇਸ਼ ਨੇ ਦੱਸਿਆ ਕਿ ਉਸ ਨੇ ਉਕਤ ਦੁਕਾਨਦਾਰ ਨੂੰ 1 ਲੱਖ 10 ਹਜ਼ਾਰ ਰੁਪਏ ਦਿੱਤੇ ਸਨ, ਜਿਸ ਦੇ ਬਦਲੇ ਉਸ ਨੇ 5 ਹਜ਼ਾਰ ਰੁਪਏ ਦੀ ਜਾਅਲੀ ਦੁਬਈ ਕਰੰਸੀ ਦਿੱਤੀ। ਜਦੋਂ ਉਸਨੇ ਕਰੰਸੀ ਦੀ ਜਾਂਚ ਕੀਤੀ ਤਾਂ ਉਸਨੂੰ ਕੁਝ ਗਲਤ ਲੱਗਾ। ਜਦੋਂ ਯੋਗੇਸ਼ ਨੇ ਦੁਕਾਨਦਾਰ ਨੂੰ ਕਿਹਾ ਕਿ ਕਰੰਸੀ ਠੀਕ ਨਹੀਂ ਹੈ ਤਾਂ ਦੁਕਾਨਦਾਰ ਨੇ ਉਸ ਨੂੰ ਇਹ ਕਹਿ ਕੇ ਧਮਕਾਇਆ ਕਿ ਉਹ ਸੇਵਾਮੁਕਤ ਪੁਲਿਸ ਅਧਿਕਾਰੀ ਹੈ ਜਿਸ ਕਾਰਨ ਦੁਕਾਨ ਵਿੱਚ ਹੰਗਾਮਾ ਹੋ ਗਿਆ। ਇਹ ਵੀ ਪੜ੍ਹੋ: ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਨੇ ਰੱਖਿਆ ਮੌਨ ਵਰਤ ਹੰਗਾਮਾ ਵਧਦਾ ਦੇਖ ਉਕਤ ਦੁਕਾਨਦਾਰ ਨੇ ਯੋਗੇਸ਼ ਤੋਂ ਕਰੰਸੀ ਖੋਹ ਕੇ ਪੈਸੇ ਵਾਪਸ ਕਰ ਦਿੱਤੇ। ਦੂਜੇ ਪਾਸੇ ਜਦੋਂ ਇਸ ਮਾਮਲੇ ਸਬੰਧੀ ਦੁਕਾਨਦਾਰ ਵਿਜੇ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਮਨੀ ਐਕਸਚੇਂਜ ਦਾ ਕਾਰੋਬਾਰ ਕਰਦਾ ਹੈ ਅਤੇ ਅੱਜ ਉਸ ਨੂੰ ਗਗਨ ਸਿੰਘ ਨਾਂ ਦੇ ਨੌਜਵਾਨ ਵੱਲੋਂ ਜਾਅਲੀ ਰੇਟ ਦਿੱਤੇ ਗਏ ਸਨ, ਜਿਸ ਬਾਰੇ ਉਸ ਨੇ ਵੀ ਅਤੇ ਉਸਨੇ ਯੋਗੇਸ਼ ਨੂੰ ਉਹੀ ਕਰੰਸੀ ਦੇ ਦਿੱਤੀ। ਦੁਕਾਨਦਾਰ ਵਿਜੇ ਨੇ ਕਿਹਾ ਕਿ ਉਹ ਇਸ ਧੋਖਾਧੜੀ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾਉਣਗੇ। ਹੈਰਾਨੀ ਦੀ ਗੱਲ ਇਹ ਹੈ ਕਿ ਦੁਕਾਨਦਾਰ ਵਿਜੇ ਨੂੰ ਜਾਅਲੀ ਕਰੰਸੀ ਬਾਰੇ ਪਤਾ ਲੱਗਾ ਤਾਂ ਵੀ ਉਹ ਪੁਲਿਸ ਨੂੰ ਧਮਕੀਆਂ ਦੇ ਕੇ ਗਾਹਕ ਯੋਗੇਸ਼ ਨੂੰ ਤੰਗ ਕਰਦਾ ਰਿਹਾ, ਜਿਸ ਦੀ ਵੀਡੀਓ ਵੀ ਗਾਹਕ ਯੋਗੇਸ਼ ਦੇ ਸਾਥੀਆਂ ਨੇ ਬਣਾਈ ਹੈ। ਦੁਕਾਨਦਾਰ ਵਿਜੇ ਨੇ ਯਕੀਨੀ ਤੌਰ 'ਤੇ ਆਪਣੇ ਨਾਲ ਠੱਗੀ ਹੋਣ ਦੀ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ। -PTC News


Top News view more...

Latest News view more...