ਧੋਖੇਬਾਜ਼ ਏਜੰਟਾਂ ਦਾ ਸ਼ਿਕਾਰ ਹੋਈ ਪੰਜਾਬਣ ਕੁੜੀ ਪੁੱਜੀ ਅੰਮ੍ਰਿਤਸਰ ,ਮਾਂ ਦੇ ਗਲੇ ਲੱਗ ਕੇ ਰੋਈ

Fraudulent agents victim Punjabis Girl Reached Amritsar

ਧੋਖੇਬਾਜ਼ ਏਜੰਟਾਂ ਦਾ ਸ਼ਿਕਾਰ ਹੋਈ ਪੰਜਾਬਣ ਕੁੜੀ ਪੁੱਜੀ ਅੰਮ੍ਰਿਤਸਰ ,ਮਾਂ ਦੇ ਗਲੇ ਲੱਗ ਕੇ ਰੋਈ:ਅੰਮ੍ਰਿਤਸਰ : ਚੰਗੇ ਭਵਿੱਖ ਦੀ ਖਾਤਿਰ ਨੌਜਵਾਨ ਮੁੰਡੇ ਕੁੜੀਆਂ ਵਿਦੇਸ਼ਾਂ ‘ਚ ਜਾਂਦੇ ਹਨ ਪਰ ਕਈ ਵਾਰ ਉਹ ਧੋਖੇਬਾਜ਼ ਟ੍ਰੈਵਲ ਏਜੰਟ ਵੱਲੋਂ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਨ।ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਕਿ ਜਲੰਧਰ ਦੀ ਇੱਕ ਲੜਕੀ ਟਰੈਵਲ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਹੋ ਗਈ।

ਜਲੰਧਰ ਦੇ ਪਿੰਡ ਮਹਿਮੂਵਾਲ ਯੂਸਫ਼ਪੁਰ ਦੀ ਪਰਵੀਨ ਰਾਣੀ ਇਨ੍ਹਾਂ ਧੋਖੇਬਾਜ਼ ਏਜੰਟਾਂ ਵੱਲੋਂ ਸਬਜ਼ਬਾਗ਼ ਵਿਖਾ ਕੇ ਖਾੜੀ ਮੁਲਕ ਸੰਯੁਕਤ ਅਰਬ ਅਮੀਰਾਤ ‘ਚ ਭੇਜੀ ਗਈ ਅਤੇ ਅੱਗੇ ਮੁੜ ਗ਼ੈਰ ਕਾਨੂੰਨੀ ਢੰਗ ਨਾਲ ਓਮਾਨ (ਮਸਕਟ) ਦੇ ਜ਼ਿਮੀਂਦਾਰ ਕੋਲ ਵੇਚ ਦਿੱਤੀ ਗਈ।ਜਿਸ ਤੋਂ ਬਾਅਦ ‘ਸਰਬੱਤ ਦਾ ਭਲਾ ਟਰੱਸਟ’ ਦੇ ਮੁਖੀ ਡਾ. ਐਸ.ਪੀ. ਸਿੰਘ ਓਬਰਾਏ ਦੇ ਅਣਥੱਕ ਯਤਨਾਂ ਸਦਕਾ ਅੱਜ ਲੜਕੀ ਵਾਪਸ ਆਪਣੇ ਘਰ ਪਰਤ ਆਈ ਹੈ।

ਜਾਣਕਾਰੀ ਅਨੁਸਾਰ ਤਕਰੀਬਨ 9 ਮਹੀਨਿਆਂ ਬਾਅਦ ਲੜਕੀ ਅੱਜ ਮਸਕਟ ਤੋਂ ਆਈ ਉਡਾਣ ਰਾਹੀਂ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ‘ਤੇ ਅੱਡੇ ਪੁੱਜੀ ਹੈ।ਇਸ ਮੌਕੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਆਗੂਆਂ ਤੋਂ ਇਲਾਵਾ ਉਸ ਦੇ ਮਾਂ-ਪਿਉ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਭਿੱਜੀਆਂ ਅੱਖਾਂ ਨਾਲ ਉਸ ਨੂੰ ਆਪਣੇ ਕਲਾਵੇ ‘ਚ ਲਿਆ।

ਇਸ ਦੌਰਾਨ ਪੀੜਤ ਲੜਕੀ ਪਰਵੀਨ ਰਾਣੀ ਨੇ ਦੱਸਿਆ ਕਿ ਓਥੇ ਮੇਰੇ ਨਾਲ ਪਸ਼ੂਆਂ ਵਾਲਾ ਵਿਵਹਾਰ ਹੁੰਦਾ ਸੀ।ਇਸ ਤੋਂ ਇਲਾਵਾ ਪੀੜਤ ਲੜਕੀ ਦੇ ਪਰਿਵਾਰ ਨੇ ਡਾ.ਓਬਰਾਏ ਦਾ ਬਹੁਤ ਧੰਨਵਾਦ ਕੀਤਾ ਹੈ।
-PTCNews