Sat, Apr 20, 2024
Whatsapp

ਮਹਿਲਾਵਾਂ ਲਈ ਮੁਫਤ ਬੱਸਾਂ ਦੇ ਰਹੀਆਂ ਨੇ ਕੋਰੋਨਾ ਨੂੰ ਸੱਦਾ ? ਕਿਉਂ ਪ੍ਰੇਸ਼ਾਨ ਨੇ ਕੰਡਕਟਰ ?

Written by  Jagroop Kaur -- April 07th 2021 06:47 PM -- Updated: April 07th 2021 06:48 PM
ਮਹਿਲਾਵਾਂ ਲਈ ਮੁਫਤ ਬੱਸਾਂ ਦੇ ਰਹੀਆਂ ਨੇ ਕੋਰੋਨਾ ਨੂੰ ਸੱਦਾ ? ਕਿਉਂ ਪ੍ਰੇਸ਼ਾਨ ਨੇ ਕੰਡਕਟਰ ?

ਮਹਿਲਾਵਾਂ ਲਈ ਮੁਫਤ ਬੱਸਾਂ ਦੇ ਰਹੀਆਂ ਨੇ ਕੋਰੋਨਾ ਨੂੰ ਸੱਦਾ ? ਕਿਉਂ ਪ੍ਰੇਸ਼ਾਨ ਨੇ ਕੰਡਕਟਰ ?

ਇਕ ਪਾਸੇ ਸੂਬੇ ਵਿਚ ਕੋਰੋਨਾ ਮਹਾਮਾਰੀ ਦੇ ਚਲਦਿਆਂ ਲੋਕ ਪ੍ਰੇਸ਼ਾਨ ਹਨ ਅਤੇ ਸਰਕਾਰ ਸਖਤ ਹੈ , ਪੰਜਾਬ ਚ ਕਰਫਿਉ ਦਾ ਐਲਾਨ ਹੈ ਤਰ੍ਹਾਂ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਾਗੂ ਹਨ , ਪਰ ਇਥੇ ਸਵਾਲ ਇਹ ਵੀ ਉੱਠਦਾ ਹੈ ਕਿ ਜੋ ਲੋਕ ਲੋਕ ਬੱਸਾਂ 'ਚ ਫ੍ਰੀ ਸਫ਼ਰ ਕਰਨ ਦੀ ਹੋਂਦ ਵਿਚ ਹਨ ਉਹਨਾਂ ਦਾ ਕੋਰੋਨਾ ਕਿਥੇ ਹੈ ? ਕੀ ਨਹੀਂ ਹੈ ਲੋਕਾਂ ਨੂੰ ਕੋਰੋਨਾ ਦਾ ਡਰ ? ਇਹ ਉਹ ਸਵਾਲ ਨੇ ਜੋ ਇਹਨਾਂ ਤਸਵੀਰਾਂ ਨੂੰ ਦੇਖ ਕੇ ਜ਼ਹਿਨ 'ਚ ਆਉਣੇ ਲਾਜ਼ਮੀ ਨੇ| ਪੜ੍ਹੋ ਹੋਰ ਖ਼ਬਰਾਂ : ਇਸ ਸੂਬੇ ‘ਚ ਹੁਣ ਕਾਰ ‘ਚ ਇਕੱਲੇ ਬੈਠੇ ਵਿਅਕਤੀ ਲਈ ਵੀ ਮਾਸਕ ਲਾਜ਼ਮੀ ਪਿਛਲੇ ਲੰਮੇ ਸਮੇਂ ਤੋਂ ਕੋਰੋਨਾ ਦਾ ਸੰਤਾਪ ਲੋਕ ਆਪਣੇ ਪਿੰਡੇ 'ਤੇ ਭੋਗ ਚੁੱਕੇ ਨੇ...ਪਰ ਜੋ ਤਸਵੀਰਾਂ ਸਾਹਮਣੇ ਨਿਕਲ ਕੇ ਆਈਆਂ ਨੇ ਸ਼ਾਇਦ ਉਹਨਾਂ ਦੇਖ ਲੋਕ ਕੋਰੋਨਾ ਨੂੰ ਭੁਲਦੇ ਜਾ ਰਹੇ ਨੇ..ਜੋ ਸਵਾਲ ਖੜੇ ਹੋ ਰਹੇ ਨੇ ਲੋਕਾਂ ਦਾ ਜਮਾਵੜਾ ਇਹਨਾਂ ਜਵਾਬ ਵੀ ਦੇ ਰਿਹਾ ਹੈ...ਤੇ ਕੈਪਟਨ ਸਾਬ੍ਹ ਦੇ ਫੈਸਲੇ 'ਤੇ ਸਵਾਲੀਆ ਨਿਸ਼ਾਨ ਵੀ ਖੜੇ ਕਰ ਰਿਹਾ ਹੈ...ਜੀ ਹਾਂ..ਕੈਪਟਨ ਸਰਕਾਰ ਵੱਲੋਂ ਮਹਿਲਾਵਾਂ ਲਈ ਲਿਆ ਗਿਆ ਫੈਸਲਾ ਕੋਰੋਨਾ ਨੂੰ ਦਸਤਕ ਦੇ ਰਿਹਾ ਹੈ ਤੇ ਸੂਬੇ ਦੇ ਹਾਲਤ ਵੀ ਖਰਾਬ ਕਰ ਰਿਹਾ ਹੈ...ਇਲਜ਼ਾਮ ਤਾਂ ਹੀ ਲੱਗ ਰਹੇ ਨੇ.. ਪੜ੍ਹੋ ਹੋਰ ਖ਼ਬਰਾਂ : ਪੰਜਾਬ ‘ਚ ਮੁੜ ਵਧੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ , ਕੈਪਟਨ ਸਰਕਾਰ ਨੇ ਲਾਇਆ ਇੱਕ ਹੋਰ ਨਵਾਂ ਟੈਕਸ

ਜ਼ਰਾ ਗੌਰ ਨਾਲ ਦੇਖ ਲਓ ਇਹਨਾਂ ਤਸਵੀਰਾਂ ਨੂੰ..ਕਿਸ ਕਦਰ ਔਰਤਾਂ ਫਰੀ ਬੱਸ ਸੇਵਾ ਦਾ ਲਾਹਾ ਲੈਣ ਲਈ ਇੱਕ ਦੂਸਰੇ ਨਾਲ ਧੱਕਾ-ਮੁੱਕੀ ਕਰ ਰਹੀਆਂ ਨੇ..ਫਰੀ ਵਾਲਾ ਸੌਦਾ ਜਿਸ ਦਾ ਲਾਹਾ ਲੈਣ ਲਈ ਲੋਕ ਕਿਸ ਕਦਰ ਬੇਤਾਬ ਨੇ.. ਬੱਸਾਂ 'ਚ ਚੜ੍ਹ ਰਹੀਆਂ ਨੇ..ਉਹ ਵੀ ਇੱਕ ਇੱਕ 'ਚ 90-90 ਸਵਾਰੀਆਂ...ਭਾਵੇ ਉਹਨਾਂ ਨੂੰ ਕੋਰੋਨਾ ਕਿਉਂ ਨਾ ਹੋ ਜਾਵੇ..ਸਹਿ ਲਵਾਂਗੇ..ਪਰ ਸਾਨੂੰ ਤਾਂ ਮੁਫ਼ਤ ਸਫ਼ਰ ਚਾਹੀਦਾ.ਉਹ ਕਪਤਾਨ ਸਾਬ੍ਹ ਵਾਲਾ ..
ਸਵਾਰੀਆਂ ਨੂੰ ਤਾਂ ਫਰੀ ਸਫ਼ਰ ਚਾਹੀਦਾ ਹੈ..ਪਰ ਕੰਡਕਟਰਾਂ ਦਾ ਜੋ ਹਾਲ ਹੋ ਰਿਹਾ ਹੈ..ਉਹ ਕੋਈ ਨਹੀਂ ਜਾਨਦਾ। ਕੰਡਕਟਰਾਂ ਦਾ ਕਹਿਣਾ ਹੈ ਕਿ ਕੋਰੋਨਾ ਦਾ ਡਰ ਤਾਂ ਕੰਡਕਟਰ ਸਾਬ੍ਹ ਨੂੰ ਵੀ ਹੈ...ਪਰ ਕੀ ਕਰਨ ਸਰਕਾਰ ਦੇ ਹੁਕਮ ਨੇ ਜੋ ਮੰਨਣੇ ਤਾਂ ਪੈਣੇ ਨੇ...ਪਰ ਸੂਬੇ ਦੇ ਹਾਲਾਤ ਜਿਸ ਕਦਰ ਖਰਾਬ ਹੋ ਰਹੇ ਨੇ ਉਸ ਦਾ ਜਿੰਮੇਵਾਰ ਕੌਣ ਹੈ|

Top News view more...

Latest News view more...