Sat, Apr 20, 2024
Whatsapp

ਫਰੀਦਕੋਟ: ਖੇਤਾਂ 'ਚੋਂ ਮਿਲੇ ਪਾਕਿਸਤਾਨੀ ਗੁਬਾਰੇ, ਪਿੰਡ 'ਚ ਸਹਿਮ ਦਾ ਮਾਹੌਲ

Written by  Jashan A -- August 16th 2019 10:05 AM
ਫਰੀਦਕੋਟ: ਖੇਤਾਂ 'ਚੋਂ ਮਿਲੇ ਪਾਕਿਸਤਾਨੀ ਗੁਬਾਰੇ, ਪਿੰਡ 'ਚ ਸਹਿਮ ਦਾ ਮਾਹੌਲ

ਫਰੀਦਕੋਟ: ਖੇਤਾਂ 'ਚੋਂ ਮਿਲੇ ਪਾਕਿਸਤਾਨੀ ਗੁਬਾਰੇ, ਪਿੰਡ 'ਚ ਸਹਿਮ ਦਾ ਮਾਹੌਲ

ਫਰੀਦਕੋਟ: ਖੇਤਾਂ 'ਚੋਂ ਮਿਲੇ ਪਾਕਿਸਤਾਨੀ ਗੁਬਾਰੇ, ਪਿੰਡ 'ਚ ਸਹਿਮ ਦਾ ਮਾਹੌਲ,ਫਰੀਦਕੋਟ: ਫਰੀਦਕੋਟ ਜਿਲ੍ਹੇ ਦੇ ਪਿੰਡ ਸ਼ਿਮਰੇਵਾਲਾ ਵਿਚ ਅੱਜ ਉਸ ਵੇਲੇ ਸਹਿਮ ਦਾ ਮਹੌਲ ਬਣ ਗਿਆ ਜਦੋਂ ਪਿੰਡ ਦੇ ਖੇਤਾਂ ਵਿਚੋਂ ਪਾਕਸਤਾਨੀ ਗੁਬਾਰੇ ਮਿਲੇ। ਇਸ ਮੌਕੇ ਪਿੰਡ ਵਾਸੀਆਂ ਨੇ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਤੇ ਵੀ ਸਵਾਲ ਉਠਾਏ। faridkotਜਾਣਕਾਰੀ ਦਿੰਦੇ ਕੋਈ ਕਿਸਾਨ ਕਰਮਜੀਤ ਸਿੰਘ ਨੇ ਦੱਸਿਆ ਕਿ ਜਦ ਉਹ ਆਪਣੇ ਖੇਤ ਵਿਚ ਆਪਣੀ ਫਸਲ ਨੂੰ ਗੇੜਾ ਮਾਰਨ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਖੇਤ ਵਿਚ ਇਕ ਹਰੇ ਅਤੇ ਚਿੱਟੇ ਰੰਗ ਦਾ ਗੁਬਾਰਾ ਪਿਆ ਸੀ, ਜਿਸ 'ਤੇ ਪਾਕਿਸਤਾਨ ਦਾ ਝੰਡਾ ਬਣਿਆ ਹੋਇਆ ਹੈ ਸੀ ਅਤੇ ਉਪਰ ਉਰਦੂ ਵਿਚ ਕੁਝ ਲਿਖਿਆ ਹੋਇਆ ਸੀ। ਹੋਰ ਪੜ੍ਹੋ:ਸ਼ੋਅ ਦੌਰਾਨ ਮਾਂ ਦੀਆਂ ਗੱਲਾਂ ਨੂੰ ਯਾਦ ਕਰਕੇ ਭਾਵੁਕ ਹੋਏ ਸ਼ੈਰੀ ਮਾਨ, ਅੱਖਾਂ 'ਚੋਂ ਨਿਕਲੇ ਹੰਝੂ (ਵੀਡੀਓ) fdkਉਹਨਾਂ ਕਿਹਾ ਕਿ ਜੇਕਰ ਪਾਕਿਸਤਾਨ ਤੋਂ ਗੁਬਾਰਾ ਉਹਨਾਂ ਦੇ ਖੇਤ ਵਿਚ ਆ ਸਕਦਾ ਹੈ ਤਾਂ ਪਾਕਿਸਤਾਨ ਹੋਰ ਵੀ ਕੋਈ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ।ਉਹਨਾਂ ਕਿਹਾ ਕਿ ਇਸ ਮਾਮਲੇ ਵਿਚ ਦੇਸ਼ ਦੀਆਂ ਸੁਰੱਖਿਆ ਏਜੰਸੀਆਂ ਲੱਗਦਾ ਫੇਲ੍ਹ ਹਨ,ਜਿਨ੍ਹਾਂ ਨੂੰ ਸਰਹੱਦ ਪਾਰ ਤੋਂ ਦੇਸ ਅੰਦਰ ਆ ਰਹੀਆਂ ਚੀਜਾਂ ਨਜਰ ਨਹੀਂ ਆ ਰਹੀਆਂ। pakistani ballonsਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਰਾਜਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਸੜਕੀ ਮਾਰਗ ਤੋਂ ਬਿਨਾਂ ਵੇਖੀਏ ਤਾਂ ਭਾਰਤ ਪਾਕਿਸਤਾਨ ਦੀ ਹੱਦ ਉਹਨਾਂ ਦੇ ਪਿੰਡ ਤੋਂ ਮਹਿਜ 20 ਕੁ ਕਿਲੋਮੀਟਰ ਦੂਰ ਹੈ।ਉਹਨਾਂ ਕਿਹਾ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। -PTC News  


Top News view more...

Latest News view more...