ਨਿਯਮਾਂ ਦੀ ਪਾਲਨਾਂ ਤਹਿਤ ਕੱਲ੍ਹ ਤੋਂ 50 ਫੀਸਦੀ ਦੁਕਾਨਾਂ ਖੁਲ੍ਹਣਗੀਆਂ

By Jagroop Kaur - May 09, 2021 11:05 pm

ਕੋਰੋਨਾਵਾਇਰਸ ਕਾਰਨ ਪੰਜਾਬ ਸਰਕਾਰ ਵੱਲੋਂ 15 ਮਈ ਤੱਕ ਲਗਾਏ ਗਏ ਲੌਕਡਾਊਨ ਦੇ ਤਹਿਤ ਜਿਥੇ ਸਰਕਾਰ ਵੱਲੋਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਇਹਨਾਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਸ ਲੱਗ ਰੋਗ ਤੋਂ ਬਚਿਆ ਜਾ ਸਕੇ , ਉਥੇ ਹੀ ਇਸ ਨਾਲ ਲੋਕਾਂ ਦੇ ਕਾਰੋਬਾਰ 'ਤੇ ਅਸਰ ਪੈਂਦਾ ਦੇਖ ਕੇ ਕੁਝ ਨਿਯਮ ਵੀ ਲਾਗੂ ਕੀਤੇ ਹਨ ਜਿਸ ਤਹਿਤ ਲੋਕ ਆਪਣਾ ਕਾਰੋਬਾਰ ਖੋਲ੍ਹ ਸਕਣ ਅਤੇ ਇਸ ਨਾਲ ਕਿਸੇ ਨੂੰ ਨੁਕਸਾਨ ਵੀ ਨਾ ਹੋਵੇ |

5_6107385164961154065 (1)

ਵੀਕਐਂਡ ਲਾਕਡਾਊਨ ਤੋਂ ਬਾਅਦ ਕੋਰੋਨਾ ਵਾਇਰਸ ਨੂੰ ਰੋਕਣ ਲਈ ਸ਼ਹਿਰ ਵਾਸੀਆਂ ਲਈ ਨਵੀਂਆਂ ਗਾਈਡ ਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਸੋਮਵਾਰ ਨੂੰ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿਚ ਦੁਕਾਨਾਂ ਖੱਬੇ ਅਤੇ ਸੱਜੇ ਸਿਸਟਮ ਵਿਚ ਖੁਲਣਗੀਆਂ । ਇਕ ਦਿਨ ਸੱਜੇ ਪਾਸੇ ਅਤੇ ਦੂਜੇ ਦਿਨ ਖੱਬੇ ਪਾਸੇ ਦੀਆਂ ਦੁਕਾਨਾਂ ਵਾਲੇ ਦੁਕਾਨਦਾਰ ਆਪਣੀਆਂ ਦੁਕਾਨਾਂ ਖੋਲ ਪਾਉਣਗੇ।

Also Read | Coronavirus in India: PM Narendra Modi a ‘super-spreader’ of COVID-19, says IMA Vice Presidentਇਸ ਸੰਬੰਧੀ ਸਾਰੇ ਸ਼ਹਿਰ ਵਿਚ ਪੰਜਾਹ ਫ਼ੀਸਦੀ ਹੀ ਦੁਕਾਨਾਂ ਖੁੱਲ੍ਹ ਸਕਣਗੀਆਂ। ਇਸ ਲਈ ਹਰੇਕ ਦੁਕਾਨਦਾਰ ਨੂੰ ਸਰਕਾਰੀ ਗਾਈਡ ਲਾਈਨਜ਼ ਦੀ ਪਾਲਣਾ ਕਰਨੀ ਹੋਵੇਗੀ। ਦੁਕਾਨਦਾਰ ਅਤੇ ਉਸ ਦੇ ਸੇਲਜ਼ ਮੈਨ ਚਿਹਰੇ ‘ਤੇ ਮਾਸਕ ਪਹਿਨਕੇ ਰੱਖਣਗੇ। ਇਸ ਦੇ ਨਾਲ ਹੀ ਦੁਕਾਨ ‘ਤੇ ਸਾਮਾਨ ਖਰੀਦਣ ਵਾਲੇ ਉਪਭੋਗਤਾ ਨੂੰ ਵੀ ਮਾਸਕ ਪਹਿਨਣਾ ਜਰੂਰੀ ਹੋਵੇਗਾ। ਉਨ੍ਹਾਂ ਕਿਹਾ ਕਿ ਸੋਮਵਾਰ ਤੋਂ ਸ਼ੁੱਕਰਵਾਰ ਨੂੰ ਜ਼ਰੂਰੀ ਸਾਮਾਨਾਂ ਦੀਆਂ ਦੁਕਾਨਾਂ ਨੂੰ ਛੱਡ ਕੇ ਹੋਰ ਸਾਰੀਆਂ ਦੁਕਾਨਾਂ 50 ਫ਼ੀਸਦੀ ਸਮਰਥਾ ਨਾਲ ਹੀ ਖੁਲ੍ਹਣਗੀਆਂ ।

adv-img
adv-img