Sat, Apr 20, 2024
Whatsapp

ਦੇਸ਼ 'ਚ ਲਗਾਤਾਰ 20 ਦਿਨਾਂ ਤੋਂ ਮਹਿੰਗਾ ਹੋ ਰਿਹਾ ਪੈਟਰੋਲ ਅਤੇ ਡੀਜ਼ਲ, ਜਾਣੋਂ ਅੱਜ ਦਾ ਰੇਟ

Written by  Shanker Badra -- June 26th 2020 01:15 PM
ਦੇਸ਼ 'ਚ ਲਗਾਤਾਰ 20 ਦਿਨਾਂ ਤੋਂ ਮਹਿੰਗਾ ਹੋ ਰਿਹਾ ਪੈਟਰੋਲ ਅਤੇ ਡੀਜ਼ਲ, ਜਾਣੋਂ ਅੱਜ ਦਾ ਰੇਟ

ਦੇਸ਼ 'ਚ ਲਗਾਤਾਰ 20 ਦਿਨਾਂ ਤੋਂ ਮਹਿੰਗਾ ਹੋ ਰਿਹਾ ਪੈਟਰੋਲ ਅਤੇ ਡੀਜ਼ਲ, ਜਾਣੋਂ ਅੱਜ ਦਾ ਰੇਟ

ਦੇਸ਼ 'ਚ ਲਗਾਤਾਰ 20 ਦਿਨਾਂ ਤੋਂ ਮਹਿੰਗਾ ਹੋ ਰਿਹਾ ਪੈਟਰੋਲ ਅਤੇ ਡੀਜ਼ਲ, ਜਾਣੋਂ ਅੱਜ ਦਾ ਰੇਟ:ਨਵੀਂ ਦਿੱਲੀ : ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਮਾਮੂਲੀ ਵਾਧੇ ਦੇ ਚੱਲਦਿਆਂ ਦੇਸ਼ 'ਚ ਲਗਾਤਾਰ 20ਵੇਂ ਦਿਨ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ  'ਚ ਵਾਧਾ ਹੋਇਆ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਪੈਟਰੋਲ ਅਤੇ ਡੀਜ਼ਲ ਦੋਵਾਂ ਦੀ ਕੀਮਤ 80 ਰੁਪਏ ਤੋਂ ਪਾਰ ਪਹੁੰਚ ਗਈ ਹੈ। ਦਿੱਲੀ 'ਚ ਅੱਜ ਪੈਟਰੋਲ ਦੀ ਕੀਮਤ 21 ਪੈਸੇ ਦੇ ਵਾਧੇ ਨਾਲ 80.13 ਰੁਪਏ ਅਤੇ ਡੀਜ਼ਲ ਦੀ ਕੀਮਤ 17 ਪੈਸੇ ਦੇ ਵਾਧੇ ਨਾਲ 80.19 ਰੁਪਏ ਹੋ ਗਈ ਹੈ। ਕੌਮੀ ਰਾਜਧਾਨੀ 'ਚ 20 ਮਹੀਨਿਆਂ ਬਾਅਦ ਪੈਟਰੋਲ 80 ਰੁਪਏ ਤੋਂ ਮਹਿੰਗਾ ਵਿੱਕ ਰਿਹਾ ਹੈ। ਦੇਸ਼ ਦੀ ਸਭ ਤੋਂ ਵੱਡੀ ਤੇਲ ਸਪਲਾਈ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ, ਦਿੱਲੀ 'ਚ ਸ਼ੁੱਕਰਵਾਰ ਨੂੰ ਪੈਟਰੋਲ ਦੀ ਕੀਮਤ 21 ਪੈਸੇ ਵਧ ਕੇ 80.13 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ। ਡੀਜ਼ਲ ਦੀ ਕੀਮਤ ਵੀ 17 ਪੈਸੇ ਵਧ ਕੇ 80.19 ਰੁਪਏ ਪ੍ਰਤੀ ਲੀਟਰ ਦੇ ਨਵੇਂ ਰਿਕਾਰਡ ਪੱਧਰ 'ਤੇ ਪਹੁੰਚ ਗਿਆ ਹੈ। [caption id="attachment_414149" align="aligncenter" width="300"]Fuel price hike: Petrol ,Diesel prices cross Rs 80 mark in Delhi  ਦੇਸ਼ 'ਚ ਲਗਾਤਾਰ 20 ਦਿਨਾਂ ਤੋਂ ਮਹਿੰਗਾ ਹੋ ਰਿਹਾ ਪੈਟਰੋਲ ਅਤੇ ਡੀਜ਼ਲ, ਜਾਣੋਂ ਅੱਜ ਦਾ ਰੇਟ[/caption] ਦੱਸਣਯੋਗ ਹੈ ਕਿ ਇਸ ਮਹੀਨੇ ਦੀ 7 ਤਾਰੀਕ ਤੋਂ ਤੇਲ ਸਪਲਾਈ ਕੰਪਨੀਆਂ ਨੇ ਤੇਲ ਦੀਆਂ ਕੀਮਤਾਂ ਵਧਾਉਣ ਦਾ ਕੰਮ ਸ਼ੁਰੂ ਕੀਤਾ ਸੀ। ਇਸ ਦੌਰਾਨ ਦਿੱਲੀ 'ਚ ਪੈਟਰੋਲ 8.87 ਰੁਪਏ ਭਾਵ 12.45 ਫੀਸਦੀ ਮਹਿੰਗਾ ਹੋਇਆ ਹੈ। ਲਗਾਤਾਰ 20 ਦਿਨਾਂ 'ਚ ਡੀਜ਼ਲ ਦੀ ਕੀਮਤ 10.80 ਰੁਪਏ ਭਾਵ 15.56 ਫੀਸਦੀ ਵਧ ਗਈ ਹੈ। ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਡੀਜ਼ਲ ਦੀਆਂ ਕੀਮਤਾਂ ਨੇ ਪੈਟਰੋਲ ਦੀਆਂ ਕੀਮਤਾਂ ਨੂੰ ਪਛਾੜ ਦਿੱਤਾ ਹੈ। ਹਾਲਾਂਕਿ ਇਹ ਸਥਿਤੀ ਸਿਰਫ ਦਿੱਲੀ ਦੀ ਹੈ। ਦੇਸ਼ ਦੇ ਬਾਕੀ ਹਿੱਸੇ 'ਚ ਡੀਜ਼ਲ ਦੀ ਕੀਮਤ ਅਜੇ ਵੀ ਪੈਟਰੋਲ ਨਾਲੋਂ ਘੱਟ ਹੈ। ਆਈਓਸੀਐਲ ਦੀ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਕੋਲਕਾਤਾ ਤੇ ਮੁੰਬਈ 'ਚ ਵੀ ਪੈਟਰੋਲ ਦੀ ਕੀਮਤ 21.21 ਪੈਸੇ ਵਧ ਕੇ 81.82 ਰੁਪਏ ਤੇ 86.91 ਰੁਪਏ ਪ੍ਰਤੀ ਲੀਟਰ ਹੈ। ਚੇੱਨਈ 'ਚ ਇਹ 19 ਪੈਸੇ ਵਧ ਕੇ 83.37 ਰੁਪਏ ਪ੍ਰਤੀ ਲੀਟਰ 'ਤੇ ਰਿਹਾ ਹੈ। ਜੇਕਰ ਡੀਜ਼ਲ ਦੀ ਗੱਲ ਕਰੀਏ ਤਾਂ ਕੋਲਕਾਤਾ 'ਚ 16 ਪੈਸੇ ਮਹਿੰਗਾ ਹੋ ਕੇ 75.34 ਰੁਪਏ, ਮੁੰਬਈ 'ਚ 17 ਪੈਸੇ ਮਹਿੰਗਾ ਹੋ ਕੇ 78.51 ਰੁਪਏ ਤੇ ਚੇੱਨਈ 'ਚ 15 ਪੈਸੇ ਦੀ ਤੇਜ਼ੀ ਨਾਲ 77.44 ਰੁਪਏ ਪ੍ਰਤੀ ਲੀਟਰ ਵਿੱਕਿਆ ਹੈ। -PTCNews


Top News view more...

Latest News view more...