ਹੋਰ ਖਬਰਾਂ

ਦਿੱਲੀ 'ਚ ਪੈਟਰੋਲ ਨਾਲੋਂ 35 ਪੈਸੇ ਮਹਿੰਗਾ ਵਿੱਕ ਰਿਹਾ ਡੀਜ਼ਲ, ਪੜ੍ਹੋ ਬੁੱਧਵਾਰ ਦੀ ਸੂਚੀ

By Shanker Badra -- July 08, 2020 7:07 pm -- Updated:Feb 15, 2021

ਦਿੱਲੀ 'ਚ ਪੈਟਰੋਲ ਨਾਲੋਂ 35 ਪੈਸੇ ਮਹਿੰਗਾ ਵਿੱਕ ਰਿਹਾ ਡੀਜ਼ਲ, ਪੜ੍ਹੋ ਬੁੱਧਵਾਰ ਦੀ ਸੂਚੀ: ਨਵੀਂ ਦਿੱਲੀ  : ਕੌਮਾਂਤਰੀ ਬਾਜ਼ਾਰ 'ਚ ਕੱਚੇ ਤੇਲ ਦੀ ਕੀਮਤਾਂ ਵਿਚ ਨਰਮੀ ਆਉਣ ਤੋਂ ਬਾਅਦ ਹੁਣ ਬੁੱਧਵਾਰ ਨੂੰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਨਹੀਂ ਹੋਇਆ , ਹਾਲਾਂਕਿ ਹੁਣ ਦੇਸ਼ ਦੀ ਰਾਜਧਾਨੀ 'ਚ ਪੈਟਰੋਲ ਦੇ ਮੁਕਾਬਲੇਡੀਜ਼ਲ 35 ਪੈਸੇ ਮਹਿੰਗਾ ਵਿੱਕ ਰਿਹਾ ਹੈ। ਦਿੱਲੀ ਵਿੱਚ ਜਿੱਥੇ ਪੈਟਰੋਲ ਦੀ 80.43 ਰੁਪਏ ਹੈ ,ਓਥੇ ਹੀ ਡੀਜ਼ਲ 80.78 ਪੈਸੇ ਹੋ ਗਿਆ ਹੈ।

ਮੰਗਲਵਾਰ ਨੂੰ ਡੀਜ਼ਲ ਦੀ ਕੀਮਤ ਵਿਚ 25 ਪੈਸੇ ਵਾਧਾ ਹੋਇਆ ਸੀ। ਦਿੱਲੀ ਅਤੇ ਕਲਕੱਤਾ 'ਚ ਡੀਜ਼ਲ ਦੀ ਕੀਮਤ ਵਿੱਚ 25 ਪੈਸੇ ਜਦਕਿ ਮੁੰਬਈ 'ਚ 22 ਪੈਸੇ ਅਤੇ ਚੇੱਨਈ 'ਚ 19 ਪੈਸੇ ਪ੍ਰਤੀ ਲੀਟਰ ਵਾਧਾ ਹੋਇਆ ਸੀ। ਹਾਲਾਂਕਿ ਪੈਟਰੋਲ ਦੀਆਂ ਕੀਮਤਾਂ 'ਚ ਅਜੇ ਵੀ ਸਥਿਰਤਾ ਬਣੀ ਹੋਈ ਹੈ।

Fuel prices stagnant on Wednesday, diesel remains costlier than petrol in Delhi ਦਿੱਲੀ 'ਚ ਪੈਟਰੋਲ ਨਾਲੋਂ 35 ਪੈਸੇ ਮਹਿੰਗਾ ਵਿੱਕ ਰਿਹਾ ਡੀਜ਼ਲ, ਪੜ੍ਹੋ ਬੁੱਧਵਾਰ ਦੀ ਸੂਚੀ

ਇੰਡੀਅਨ ਆਇਲ ਦੀ ਵੈੱਬਸਾਈਟ ਮੁਤਾਬਿਕ ਦਿੱਲੀ ,ਕਲਕੱਤਾ,ਮੁੰਬਈ ਤੇ ਚੇੱਨਈ 'ਚ ਡੀਜ਼ਲ ਦੀ ਕੀਮਤ 80.78 ਅਤੇ 75.89 ਰੁਪਏ 79.05 ਰੁਪਏ ਤੇ 77.91 ਰੁਪਏ ਪ੍ਰਤੀ ਲੀਟਰ 'ਤੇ ਸਥਿਰ ਹੈ।

Fuel prices stagnant on Wednesday, diesel remains costlier than petrol in Delhi ਪੈਟਰੋਲ ਨਾਲੋਂ 35 ਪੈਸੇ ਮਹਿੰਗਾ ਵਿੱਕ ਰਿਹਾ ਡੀਜ਼ਲ, ਜਾਣੋ-ਬੁੱਧਵਾਰ ਦੀ ਸੂਚੀ

ਤੁਹਾਨੂੰ ਦੱਸ ਦਈਏ ਕਿ ਬੀਤੇ ਮਹੀਨੇ ਤੋਂ ਲੈ ਕੇ ਹੁਣ ਤਕ 22 ਵਾਰ ਡੀਜ਼ਲ ਦੀਆਂ ਕੀਮਤਾਂ 'ਚ ਵਾਧਾ ਹੋ ਚੁੱਕਿਆ ਹੈ ਜਦਕਿ ਪੈਟਰੋਲ ਦੀਆਂ ਕੀਮਤਾਂ 'ਚ 21 ਵਾਰ ਵਾਧਾ ਹੋਇਆ ਹੈ।
-PTCNews

  • Share