ਮੁੱਖ ਖਬਰਾਂ

ਲੋਕਾਂ ਦੀਆਂ ਕਮੇਟੀਆਂ ਲੈਕੇ ਫ਼ਰਾਰ ਹੋਇਆ ਪਰਿਵਾਰ, ਭਾਲ 'ਚ ਫਿਰਦੇ ਲੈਣਦਾਰ

By Jagroop Kaur -- March 25, 2021 10:32 pm -- Updated:March 25, 2021 10:32 pm

ਮਾਛੀਵਾੜਾ ਸਾਹਿਬ 'ਚ ਨਾਮੀ ਪਰਿਵਾਰ ਦੇ 4 ਮੈਂਬਰ ਲੰਘੀ 23 ਮਾਰਚ ਤੜਕੇ ਘਰੋਂ ਭੇਦਭਰੇ ਢੰਗ ਨਾਲ ਲਾਪਤਾ ਹੋ ਗਏ ਅਤੇ ਇਲਾਕੇ ਵਿਚ ਚਰਚਾ ਛਿੜੀ ਹੋਈ ਹੈ ਕਿ ਉਨ੍ਹਾਂ ਵਲੋਂ ਕਰੋੜਾਂ ਰੁਪਏ ਦੀ ਦੇਣਦਾਰੀ ਸੀ ਜਿਸ ਕਾਰਨ ਪੈਸੇ ਲੈਣ ਵਾਲੇ ਲੋਕਾਂ ਦੇ ਹੋਸ਼ ਉੱਡੇ ਹੋਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾੜਾ ਦਾ ਰਹਿਣ ਵਾਲਾ ਨੌਜਵਾਨ ਅਭਿਸ਼ੇਕ ਕੁਮਾਰ ਜੋ ਕਿ ਡਾਕਖਾਨੇ ਵਿਚ ਬਤੌਰ ਏਜੰਟ ਕੰਮ ਕਰਦਾ ਸੀ ਅਤੇ ਨਾਲ ਹੀ ਉਸਦਾ ਕਮੇਟੀਆਂ ਦਾ ਕਾਰੋਬਾਰ ਵੀ ਸੀ। ਇਸ ਪਰਿਵਾਰ ਦਾ ਸ਼ਹਿਰ ਵਿਚ ਚੰਗਾ ਰਸੂਖ ਸੀ ਅਤੇ ਲੋਕਾਂ ਵਿਚ ਵਿਸ਼ਵਾਸ ਵੀ ਬਹੁਤ ਬਣਿਆ ਹੋਇਆ ਸੀ

ਪੜ੍ਹੋ ਹੋਰ ਖ਼ਬਰਾਂ : ਹੋਲੀ ਤੋਂ ਪਹਿਲਾਂ ਇਸ ਸੂਬੇ ‘ਚ ਲੱਗਿਆ ਸਖ਼ਤ ਲਾਕਡਾਊਨ , ਪੜ੍ਹੋ ਕੀ ਰਹੇਗਾ ਖੁੱਲ੍ਹਾ , ਕੀ ਰਹੇਗਾ ਬੰਦ

ਅਤੇ ਇਹ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਡਾਕਘਰ ਸਮੇਤ ਹੋਰ ਕਈ ਸਰਕਾਰੀ ਬਚਤ ਸਕੀਮਾਂ ਲਈ ਏਜੰਟ ਦਾ ਕੰਮ ਕਰ ਰਿਹਾ ਧਵਨ ਪਰਿਵਾਰ ਫਿਲਹਾਲ 48 ਘੰਟਿਆਂ ਤੋਂ ਪਰਿਵਾਰ ਸਮੇਤ ਫਰਾਰ ਦੱਸਿਆ ਜਾ ਰਿਹਾ ਹੈ । ਇਸ ਪਰਿਵਾਰ ਦਾ ਨੋਜਵਾਨ ਅਭਿਸ਼ੇਕ ਧਵਨ ਜੋ ਪਿਛਲੇ ਕਈ ਸਾਲਾਂ ਤੋ ਮਾਛੀਵਾੜਾ ਦੇ ਸੈਂਕੜੇ ਲੋਕਾਂ ਦਾ ਅਜਿਹਾ ਵਿਸ਼ਵਾਸਪਾਤਰ ਸੀ ਕਿ ਲੋਕ ਆਪਣੇ ਲੱਖਾਂ ਰੁਪਏ ਦੀ ਬਚਤ ਸਕੀਮਾਂ ਦੇ ਪੈਸੇ ਅੱਖਾਂ ਬੰਦ ਕਰਕੇ ਇਸ ਨੂੰ ਦੇ ਦਿੰਦੇ ਸਨ ਤੇ ਇਹੀ ਉਨ੍ਹਾਂ ਦੇ ਪੈਸੇ ਡਾਕਘਰ ਵਿਚ ਜਮ੍ਹਾਂ ਕਰਵਾ ਦਿੰਦਾ ਸੀ ।
ਪਰ ਅਚਾਨਕ ਦੋ ਦਿਨ ਪਹਿਲਾਂ ਜਦੋ ਉਸ ਦਾ ਮੋਬਾਇਲ ਫੋਨ ਬੰਦ ਆਉਣ ਲੱਗਾ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਵੀ ਸੰਪਰਕ ਹੋਣਾ ਬੰਦ ਹੋ ਗਿਆ ਤਾਂ ਲੋਕਾਂ ਨੂੰ ਹੱਥਾ ਪੈਰਾਂ ਦੀ ਪੈ ਗਈ ਤੇ ਦੇਖਦੇ ਹੀ ਦੇਖਦੇ ਉਨ੍ਹਾਂ ਲੋਕ ਡਾਕਘਰ ਦੇ ਬਾਹਰ ਇਕੱਠੇ ਹੋ ਗਏ ਤੇ ਜਦੋ ਆਪਣੇ ਜਮ੍ਹਾਂ ਪੈਸਿਆਂ ਦੀ ਜਾਣਕਾਰੀ ਡਾਕਘਰ ਅਧਿਕਾਰੀਆਂ ਤੋ ਲਈ ਤਾਂ ਹੈਰਾਨ ਰਹ ਗਏ ਕਿ ਕਈਆਂ ਦੇ ਕਈ ਮਹੀਨਿਆਂ ਦੇ ਪੈਸੇ ਜਮਾਂ ਹੀ ਨਹੀ ਹੋਏ ਸਨ ।ਫਿਲਹਾਲ ਡਾਕਘਰ ਵਲੋਂ ਵੀ ਇਸ ਸਬੰਧੀ ਕੋਈ ਘਪਲੇਬਾਜ਼ੀ ਦੀ ਪੁਸ਼ਟੀ ਤਾਂ ਨਹੀਂ ਕੀਤੀ ਪਰ ਲੋਕਾਂ ਨੂੰ ਡਰ ਸਤਾ ਰਿਹਾ ਹੈ ਕਿ ਜਦੋਂ ਤੱਕ ਉਨ੍ਹਾਂ ਵਲੋਂ ਜਮ੍ਹਾਂ ਕਰਵਾਏ ਪੈਸੇ ਦੀ ਸਥਿਤੀ ਸਪੱਸ਼ਟ ਨਹੀਂ ਹੋ ਜਾਂਦੀ ਉਹ ਭੈਅਭੀਤ ਹਨ। ਲਾਪਤਾ ਹੋਏ ਪਰਿਵਾਰਕ ਮੈਂਬਰ ਦੇ ਰਿਸ਼ਤੇਦਾਰ ਵਲੋਂ ਉਨ੍ਹਾਂ ਦੇ ਇਸ ਭੇਦਭਰੇ ਢੰਗ ਨਾਲ ਲਾਪਤਾ ਹੋ ਜਾਣ ਦੀ ਸੂਚਨਾ ਪੁਲਸ ਨੂੰ ਵੀ ਦੇ ਦਿੱਤੀ ਹੈ
ਜਿਸ ’ਤੇ ਉਨ੍ਹਾਂ ਵਲੋਂ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਦੂਸਰੇ ਪਾਸੇ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਠਾਕੁਰ ਨੇ ਦੱਸਿਆ ਕਿ ਉਨ੍ਹਾਂ ਕੋਲ ਅਜੇ ਕਿਸੇ ਵੀ ਵਿਅਕਤੀ ਨੇ ਘਪਲੇਬਾਜ਼ੀ ਦੀ ਸ਼ਿਕਾਇਤ ਨਹੀਂ ਦਿੱਤੀ ਕੇਵਲ ਪਰਿਵਾਰ ਦੇ ਲਾਪਤਾ ਹੋਣ ਦੀ ਸੂਚਨਾ ਹੀ ਮਿਲੀ ਹੈ ਅਤੇ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਅਮਲ ਵਿਚ ਲਿਆਂਦੀ ਜਾਵੇਗੀ।
  • Share