ਜੀ-20 ਸਿਖਰ ਸੰਮੇਲਨ ਹਿੱਸਾ ਲੈਣ ਜਾਪਾਨ ਪਹੁੰਚੇ PM ਮੋਦੀ, ਅੱਜ ਕਈ ਨੇਤਾਵਾਂ ਨਾਲ ਕਰਨਗੇ ਮੁਲਾਕਾਤ

ਜੀ-20 ਸਿਖਰ ਸੰਮੇਲਨ ਹਿੱਸਾ ਲੈਣ ਜਾਪਾਨ ਪਹੁੰਚੇ PM ਮੋਦੀ, ਅੱਜ ਕਈ ਨੇਤਾਵਾਂ ਨਾਲ ਕਰਨਗੇ ਮੁਲਾਕਾਤ,ਟੋਕੀਓ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਦੌਰੇ ‘ਤੇ ਹਨ। ਜਿਥੇ ਉਹ ਜੀ-20 ਸਿਖਰ ਸੰਮੇਲਨ ਹਿੱਸਾ ਲੈਣ ਪਹੁੰਚੇ ਹਨ। ਜੀ-20 ਸਿਖਰ ਸੰਮੇਲਨ ਅੱਜ ਤੋਂ ਜਾਪਾਨ ਦੇ ਓਸਾਕਾ ਸ਼ਹਿਰ ‘ਚ ਸ਼ੁਰੂ ਹੋ ਰਿਹਾ ਹੈ।

ਇਸ ਦੌਰਾਨ ਨਰਿੰਦਰ ਮੋਦੀ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਸਮੇਤ ਕਈ ਵਿਸ਼ਵ ਨੇਤਾਵਾਂ ਨਾਲ ਮੁਲਾਕਾਤ ਕਰਨਗੇ। ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਥੇ ਕੋਬੇ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਿਤ ਕੀਤਾ।

ਹੋਰ ਪੜ੍ਹੋ:ਪ੍ਰਧਾਨ ਮੰਤਰੀ ਨੇ ਪ੍ਰਣਬ ਮੁਖਰਜੀ ਨੂੰ ਲਿਖਿਆ ਪੱਤਰ, ਕਿਹਾ ਤੁਸੀਂ ਮੇਰੇ ਪਿਤਾ ਸਮਾਨ ਹੋ

ਉਨ੍ਹਾਂ ਨੇ ਕਿਹਾ,”ਮੈਂ ਤੁਹਾਡੇ ਇਸ ਪਿਆਰ ਲਈ ਤੁਹਾਡਾ ਧੰਨਵਾਦੀ ਹਾਂ। 7 ਮਹੀਨੇ ਬਾਅਦ ਮੈਨੂੰ ਦੁਬਾਰਾ ਜਾਪਾਨ ਦੀ ਧਰਤੀ ‘ਤੇ ਆਉਣ ਦਾ ਮੌਕਾ ਮਿਲਿਆ। ਪਿਛਲੀ ਵਾਰ ਮੈਂ ਜਦੋਂ ਆਇਆ ਸੀ ਉਦੋਂ ਮੇਰੇ ਦੋਸਤ ਸ਼ਿੰਜ਼ੋ ਆਬੇ ‘ਤੇ ਭਰੋਸਾ ਕਰ ਕੇ ਤੁਸੀਂ ਉਸ ਨੂੰ ਜਿੱਤ ਦਿਵਾਈ ਸੀ।

-PTC News