G20 Summit: PM ਮੋਦੀ-ਟਰੰਪ ਦੀ ਮੁਲਾਕਾਤ, ਅਮਰੀਕੀ ਰਾਸ਼ਟਰਪਤੀ ਨੇ ਮੋਦੀ ਨੂੰ ਦਿੱਤੀ ਜਿੱਤ ਦੀ ਵਧਾਈ

G20 Summit: PM ਮੋਦੀ-ਟਰੰਪ ਦੀ ਮੁਲਾਕਾਤ, ਅਮਰੀਕੀ ਰਾਸ਼ਟਰਪਤੀ ਨੇ ਮੋਦੀ ਨੂੰ ਦਿੱਤੀ ਜਿੱਤ ਦੀ ਵਧਾਈ,ਟੋਕੀਓ: ਜਾਪਾਨ ਦੇ ਓਸਾਕਾ ‘ਚ ਜੀ – 20 ਸਿਖਰ ਸੰਮੇਲਨ ‘ਚ ਭਾਰਤ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲ‍ਡ ਟਰੰਪ ‘ਚ ਬੈਠਕ ਹੋਈ।

ਇਸ ਦੌਰਾਨ ਟਰੰਪ ਨੇ ਪ੍ਰਧਾਨਮੰਤਰੀ ਮੋਦੀ ਨੂੰ ਲੋਕ ਸਭਾ ਚੋਣ ਵਿੱਚ ਪ੍ਰਚੰਡ ਜਿੱਤ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਭਾਰਤ ਅਤੇ ਅਮਰੀਕਾ ਵਧੀਆ ਦੋਸ‍ਤ ਬਣ ਗਏ ਹਨ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇਸ ਤੋਂ ਪਹਿਲਾਂ ਦੋਨਾਂ ਦੇਸ਼ਾਂ ‘ਚ ਕਦੇ ਵੀ ਇਨ੍ਹੇ ਨਜ਼ਦੀਕ ਨਹੀਂ ਰਹੇ।ਬੈਠਕ ‘ਚ ਅਮਰੀਕੀ ਰਾਸ਼ਟਰਪਤੀ ਨੇ ਪ੍ਰਧਾਨਮੰਤਰੀ ਮੋਦੀ ਨੂੰ ਕਿਹਾ ਕਿ ਤੁਹਾਨੂੰ ਲੋਕ ਸਭਾ ਚੋਣਾਂ ਵਿੱਚ ਜਿੱਤ ਦੀ ਵਧਾਈ।

ਹੋਰ ਪੜ੍ਹੋ:ਕੀ ਕੈਪਟਨ ਅਮਰਿੰਦਰ ਸਿੰਘ ਨੇ ਮਾਨਾਂਵਾਲਾ ਅਤੇ ਬਰਨਾਲਾ ਪੁਲਿਸ ਗੋਲੀਬਾਰੀ ਦਾ ਹੁਕਮ ਦਿੱਤਾ ਸੀ, ਜਿਸ ਵਿਚ ਚਾਰ ਕਿਸਾਨ ਮਾਰੇ ਗਏ ਸਨ: ਅਕਾਲੀ ਦਲ


ਤੁਸੀਂ ਇਸ ਜਿੱਤ ਦੇ ਲਾਇਕ ਹੋ। ਤੁਸੀ ਸ਼ਾਨਦਾਰ ਕੰਮ ਕਰ ਰਹੇ ਹੋ। ਮੈਨੂੰ ਯਾਦ ਹੈ ਜਦੋਂ ਤੁਸੀਂ ਪਹਿਲੀ ਵਾਰ ਚੋਣ ਜਿੱਤੇ ਸਨ , ਤਾਂ ਕਈ ਸਾਰੇ ਦਲ ਸਨ ਜੋ ਆਪਸ ਵਿੱਚ ਲੜ ਰਹੇ ਸਨ। ਟਰੰਪ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਰਿਸ਼ਤੇ ਪਹਿਲਾਂ ਨਾਲੋਂ ਬਿਹਤਰ ਹੋਏ ਹਨ।

ਅਸੀਂ ਭਾਰਤ ਦੇ ਨਾਲ ਅਮਰੀਕਾ ਦੀ ਦੋਸਤੀ ਨੂੰ ਇੱਕ ਨਵੀਂ ਉਚਾਈ ‘ਤੇ ਲੈ ਜਾਣ ਲਈ ਪ੍ਰਤਿਬਧ ਹਨ। ਮੈਂ ਅਤੇ ਪ੍ਰਧਾਨਮੰਤਰੀ ਨਰੇਂਦਰ ਮੋਦੀ ਚੰਗੇ ਦੋਸਤ ਬਣ ਗਏ ਹਾਂ। ਉਥੇ ਹੀ ਪ੍ਰਧਾਨਮੰਤਰੀ ਮੋਦੀ ਨੇ ਟਰੰਪ ਦਾ ਧੰਨ‍ਵਾਦ ਕਰਦੇ ਹੋਏ ਕਿਹਾ ਕਿ ਅਸੀ ਲੋਕਤੰਤਰ ਅਤੇ ਸ਼ਾਂਤੀ ਲਈ ਸਮਰਪਿਤ ਹਾਂ। ਸਾਡਾ ਮੰਤਰ ਸਭ ਦਾ ਸਾਥ-ਸਭ ਦਾ ਵਿਕਾਸ ਦਾ ਹੈ।

-PTC News