PM ਮੋਦੀ ਜਾਪਾਨ ਦੌਰੇ ‘ਤੇ, ਸਾਊਦੀ ਪ੍ਰਿੰਸ ਨਾਲ ਕੀਤੀ ਮੁਲਾਕਾਤ

PM ਮੋਦੀ ਜਾਪਾਨ ਦੌਰੇ ‘ਤੇ, ਸਾਊਦੀ ਪ੍ਰਿੰਸ ਨਾਲ ਕੀਤੀ ਮੁਲਾਕਾਤ,ਓਸਾਕਾ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਪਾਨ ਦੌਰੇ ‘ਤੇ ਹਨ।ਜਿਸ ਦੌਰਾਨ ਉਹ ਇਥੇ ਜੀ-20 ਸੰਮੇਲਨ ‘ਚ ਹਿੱਸਾ ਲੈ ਰਹੇ ਹਨ। ਇਥੇ ਉਹਨਾਂ ਜੀ-20 ਸਿਖਰ ਸੰਮਲੇਨ ਤੋਂ ਵੱਖ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨਾਲ ਮੁਲਾਕਾਤ ਕੀਤੀ।

ਇਸ ਮੁਲਾਕਾਤ ‘ਚ ਆਪਸੀ ਸਹਿਯੋਗ, ਵਪਾਰ, ਨਿਵੇਸ਼, ਊਰਜਾ , ਸੁਰੱਖਿਆ ਅਤੇ ਅੱਤਵਾਦ ਵਿਰੁੱਧ ਲੜਾਈ ‘ਤੇ ਦੋ-ਪੱਖੀ ਗੱਲਬਾਤ ਹੋਈ।ਦੋਹਾਂ ਨੇਤਾਵਾਂ ਵਿਚਾਲੇ ਨਿਵੇਸ਼, ਵਪਾਰਕ ਸਹਿਯੋਗ ਸਮੇਤ ਹੋਰ ਮੁੱਦਿਆਂ ‘ਤੇ ਗੱਲਬਾਤ ਬਹੁਤ ਸਾਰਥਕ ਰਹੀ।


ਹੋਰ ਪੜ੍ਹੋ:ਸਹੁੰ ਚੁੱਕਣ ਤੋਂ ਬਾਅਦ PM ਮੋਦੀ ਦਾ ਪਹਿਲਾ ਟਵੀਟ, ਮੰਤਰੀ ਮੰਡਲ ਦੇ ਸਾਰੇ ਮੈਂਬਰਾਂ ਨੂੰ ਦਿੱਤੀ ਵਧਾਈ

ਇਸ ਤੋਂ ਪਹਿਲਾਂ ਦੇਸ਼ ਦੇ ਪ੍ਰਧਾਨ ਨੇ ਜਾਪਾਨ-ਅਮਰੀਕਾ-ਭਾਰਤ (ਜੈਅ) ਦੀ ਬੈਠਕ ਵਿਚ ਹਿੱਸਾ ਲਿਆ। ਫਿਰ ਬ੍ਰਿਕਸ (BRICS ) ਦੇਸ਼ਾਂ ਨਾਲ ਗੱਲਬਾਤ ਕੀਤੀ।

ਬ੍ਰਿਕਸ ਨੇਤਾਵਾਂ ਦੇ ਸਾਹਮਣੇ ਮੋਦੀ ਨੇ ਕਈ ਮੁੱਦਿਆਂ ‘ਤੇ ਸਵਾਲ ਚੁੱਕੇ, ਉਨ੍ਹਾਂ ਦਾ ਜ਼ੋਰ ਅੱਤਵਾਦ ਦੇ ਮੁੱਦੇ ‘ਤੇ ਰਿਹਾ। ਤਿੰਨ-ਪੱਖੀ ਬੈਠਕ ਵਿਚ ਹਿੰਦ-ਪ੍ਰਸ਼ਾਂਤ ਖੇਤਰ ਵਿਚ ਪਹੁੰਚ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਵਿਚ ਸੁਧਾਰ ‘ਤੇ ਡੂੰਘੀ ਚਰਚਾ ਹੋਈ।

-PTC News