ਮੁੱਖ ਖਬਰਾਂ

ਗਾਂਧੀ ਪਰਿਵਾਰ ਦੀ SPG ਸੁਰੱਖਿਆ ਹਟਾਏਗੀ ਕੇਂਦਰ ਸਰਕਾਰ, ਹੁਣ ਮਿਲੇਗੀ Z+ ਸਿਕਿਓਰਿਟੀ !

By Jashan A -- November 08, 2019 4:02 pm

ਗਾਂਧੀ ਪਰਿਵਾਰ ਦੀ SPG ਸੁਰੱਖਿਆ ਹਟਾਏਗੀ ਕੇਂਦਰ ਸਰਕਾਰ, ਹੁਣ ਮਿਲੇਗੀ Z+ ਸਿਕਿਓਰਿਟੀ !,ਨਵੀਂ ਦਿੱਲੀ: ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਨੇ ਗਾਂਧੀ ਪਰਿਵਾਰ ਤੋਂ SPG (ਸਪੈਸ਼ਲ ਪ੍ਰੋਟੇਕਸ਼ਨ ਫੋਰਸ) ਸੁਰੱਖਿਆ ਹਟਾਉਣ ਦਾ ਵੱਡਾ ਫੈਸਲਾ ਲਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ, ਰਾਹੁਕ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਤੋਂ SPG ਸੁਰੱਖਿਆ ਵਾਪਸ ਲੈ ਲਈ ਜਾਵੇਗੀ। ਜਿਸ ਦੌਰਾਨ ਹੁਣ ਗਾਂਧੀ ਪਰਿਵਾਰ ਨੂੰ ਸਿਰਫ Z+ਸੁਰੱਖਿਆ ਦਿੱਤੀ ਜਾਵੇਗੀ।

ਹੋਰ ਪੜ੍ਹੋ: ਮਿਡ ਡੇ ਮੀਲ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ ਚੁੱਕੀ ਝੰਡੀ, ਕੀ ਹਨ ਮੁੱਖ ਮੰਗਾਂ?

https://twitter.com/ANI/status/1192745982137532416?s=20

ਇਹ ਮਹੱਤਵਪੂਰਨ ਫੈਸਲਾ ਗ੍ਰਹਿ ਮੰਤਰਾਲੇ ਦੀ ਉੱਚ ਪੱਧਰੀ ਬੈਠਕ ਵਿੱਚ ਲਿਆ ਗਿਆ ਹੈ। ਇਸਦਾ ਮਤਲਬ ਹੈ ਕਿ ਹੁਣ ਐਸਪੀਜੀ ਦੀ ਸੁਰੱਖਿਆ ਸਿਰਫ ਪ੍ਰਧਾਨ ਮੰਤਰੀ ਮੋਦੀ ਕੋਲ ਰਹੇਗੀ। ਕਿਉਂਕਿ ਇਸ ਤੋਂ ਪਹਿਲਾਂ, ਐਸਪੀਜੀ ਦੀ ਸੁਰੱਖਿਆ ਸਿਰਫ ਚਾਰ ਲੋਕਾਂ ਕੋਲ ਸੀ, ਜਿਸ ਵਿੱਚ ਪੀਐਮ ਮੋਦੀ ਦੇ ਨਾਲ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਨਾਮ ਸ਼ਾਮਲ ਸਨ।

-PTC News

  • Share