Sat, Apr 20, 2024
Whatsapp

ਗਾਂਧੀ ਪਰਿਵਾਰ ਦੀ ਸੋਚ ਸਿੱਖ ਕੌਮ ਨੂੰ ਦੋਫ਼ਾੜ ਕਰਨਾ : ਸੁਖਬੀਰ ਸਿੰਘ ਬਾਦਲ

Written by  Shanker Badra -- August 26th 2018 03:28 PM -- Updated: August 26th 2018 03:34 PM
ਗਾਂਧੀ ਪਰਿਵਾਰ ਦੀ ਸੋਚ ਸਿੱਖ ਕੌਮ ਨੂੰ ਦੋਫ਼ਾੜ ਕਰਨਾ : ਸੁਖਬੀਰ ਸਿੰਘ ਬਾਦਲ

ਗਾਂਧੀ ਪਰਿਵਾਰ ਦੀ ਸੋਚ ਸਿੱਖ ਕੌਮ ਨੂੰ ਦੋਫ਼ਾੜ ਕਰਨਾ : ਸੁਖਬੀਰ ਸਿੰਘ ਬਾਦਲ

ਗਾਂਧੀ ਪਰਿਵਾਰ ਦੀ ਸੋਚ ਸਿੱਖ ਕੌਮ ਨੂੰ ਦੋਫ਼ਾੜ ਕਰਨਾ :ਸੁਖਬੀਰ ਸਿੰਘ ਬਾਦਲ:ਰੱਖੜ ਪੁਨਿਆ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਬਾ ਬਕਾਲਾ ਸਾਹਿਬ 'ਚ ਸਿਆਸੀ ਕਾਨਫਰੰਸ ਕੀਤੀ ਗਈ ਹੈ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਵਿੱਚ ਲੋਕ ਵੱਡੀ ਗਿਣਤੀ 'ਚ ਪਹੁੰਚੇ।ਇਸ ਕਾਨਫਰੰਸ ਨੂੰ ਸਬੋਧਿਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ 'ਤੇ ਤਿੱਖੇ ਸਿਆਸੀ ਹਮਲੇ ਕੀਤੇ ਹਨ।ਸੁਖਬੀਰ ਬਾਦਲ ਨੇ ਕਿਹਾ ਕਿ ਗਾਂਧੀ ਪਰਿਵਾਰ ਦੀ ਸੋਚ ਸਿੱਖ ਕੌਮ ਨੂੰ ਦੋਫ਼ਾੜ ਕਰਨਾ ਹੈ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰ ਰਹੀਆਂ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵਾਲੇ ਅਸੀਂ ਲਾ-ਮਿਸਾਲ ਕੰਮ ਕੀਤਾ ਹੈ।ਉਨ੍ਹਾਂ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲਾ ਕਰਨ ਵਾਲੇ ਅਤੇ ਨਸਲਕੁਸ਼ੀ ਕਰਨ ਵਾਲਿਆਂ ਨੂੰ ਜੱਫੀਆਂ ਪਾਉਣ ਵਾਲਿਆਂ ਨੂੰ ਸ਼ਰਮ ਕਰ ਲੈਣੀ ਚਾਹੀਦੀ ਹੈ।ਸ੍ਰੀ ਹਰਿਮੰਦਰ ਸਾਹਿਬ 'ਤੇ ਟੈਂਕਾਂ/ਤੋਪਾਂ ਨਾਲ ਹਮਲਾ ਕਰਵਾਉਣ ਵਾਲੀ ਕਾਂਗਰਸ ਸ਼੍ਰੋਮਣੀ ਅਕਾਲੀ ਦਲ 'ਤੇ ਇਲਜ਼ਾਮ ਲਗਾ ਰਹੀ ਹੈ।ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖ ਕੌਮ ਨੂੰ ਵੰਡਣ ਵਾਸਤੇ ਕਈ ਤਾਕਤਾਂ ਜੁਟੀਆਂ ਹੋਈਆਂ ਹਨ। ਸ.ਬਾਦਲ ਨੇ ਕਿਹਾ ਕਿ ਦਾਦੂਵਾਲ ਅਤੇ ਉਸਦੇ ਸਾਥੀਆਂ ਦੇ ਬੈਂਕ ਖਾਤਿਆਂ ਵਿੱਚ ਆਈ.ਐੱਸ.ਆਈ ਵੱਲੋਂ ਫੰਡ ਭੇਜੇ ਜਾ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਮਨਜੀਤ ਸਿੰਘ ਜੀ.ਕੇ.'ਤੇ ਹੋਇਆ ਹਮਲਾ ਵੀ ਆਈ.ਐੱਸ.ਆਈ ਦੀ ਸਾਜਿਸ਼ ਹੈ।ਸ.ਬਾਦਲ ਨੇ ਕਿਹਾ ਕਿ ਜ਼ੁਲਮ ਅਤੇ ਧੱਕਾ ਕਰਨ ਵਾਲੇ ਅਤੇ ਦੂਜੇ ਧਰਮ ਵਿੱਚ ਦਾਖਲ ਦੇਣ ਵਾਲਿਆਂ ਦਾ ਹਾਲ ਮਾੜਾ ਹੀ ਹੁੰਦਾ ਹੈ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ,ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ,ਇਸਤਰੀ ਅਕਾਲੀ ਦਲ ਦੀ ਕੌਮੀ ਮੀਤ ਪ੍ਰਧਾਨ ਬੀਬੀ ਜੰਗੀਰ ਕੌਰ,ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਅਤੇ ਹੋਰ ਸੀਨੀਅਰ ਲੀਡਰਸ਼ਿਪ ਮੌਜੂਦ ਸੀ। -PTCNews


Top News view more...

Latest News view more...