Fri, Apr 26, 2024
Whatsapp

ਦੇਸ਼ ਭਰ 'ਚ ਗਣੇਸ਼ ਚਤੁਰਥੀ ਦੀਆਂ ਰੌਣਕਾਂ, PM ਮੋਦੀ ਤੇ ਅਮਿਤ ਸ਼ਾਹ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

Written by  Jashan A -- September 02nd 2019 09:22 AM
ਦੇਸ਼ ਭਰ 'ਚ ਗਣੇਸ਼ ਚਤੁਰਥੀ ਦੀਆਂ ਰੌਣਕਾਂ, PM ਮੋਦੀ ਤੇ ਅਮਿਤ ਸ਼ਾਹ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

ਦੇਸ਼ ਭਰ 'ਚ ਗਣੇਸ਼ ਚਤੁਰਥੀ ਦੀਆਂ ਰੌਣਕਾਂ, PM ਮੋਦੀ ਤੇ ਅਮਿਤ ਸ਼ਾਹ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

ਦੇਸ਼ ਭਰ 'ਚ ਗਣੇਸ਼ ਚਤੁਰਥੀ ਦੀਆਂ ਰੌਣਕਾਂ, PM ਮੋਦੀ ਤੇ ਅਮਿਤ ਸ਼ਾਹ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ,ਨਵੀਂ ਦਿੱਲੀ: ਦੇਸ਼ ਭਰ 'ਚ ਅੱਜ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਤਿਉਹਾਰ ਨੂੰ ਲੈ ਕੇ ਦੇਸ਼ ਭਰ 'ਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। https://twitter.com/ANI/status/1168357423360249857?s=20 ਸ਼ਰਧਾਲੂ ਸਵੇਰ ਤੋਂ ਹੀ ਮੰਦਿਰਾਂ 'ਚ ਪਹੁੰਚ ਕੇ ਪੂਜਾ ਕਰ ਰਹੇ ਹਨ। ਭਗਵਾਨ ਗਣੇਸ਼ ਦੇ ਜਨਮਦਿਨ ਦੇ ਮੌਕੇ 'ਤੇ ਮਨਾਇਆ ਜਾਣ ਵਾਲਾ ਇਹ ਤਿਉਹਾਰ ਮਹਾਰਾਸ਼ਟਰ ਵਿਚ ਬੜੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ। https://twitter.com/ANI/status/1168356829551677440?s=20 ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਪਵਿੱਤਰ ਤਿਉਹਾਰ ਮੌਕੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ। ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਸਾਰੇ ਦੇਸ਼ ਵਾਸੀਆਂ ਨੂੰ ਗਣੇਸ਼ ਚਤੁਰਥੀ ਦੀਆਂ ਵਧਾਈਆਂ। https://twitter.com/narendramodi/status/1168341121157816320?s=20 ਉਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੇਸ਼ ਵਾਸੀਆਂ ਨੂੰ ਗਣੇਸ਼ ਚਤੁਰਥੀ ਦੀਆਂ ਵਧਾਈਆਂ ਦਿੱਤੀਆਂ ਹਨ। https://twitter.com/AmitShah/status/1168340335375933440?s=20 ਤੁਹਾਨੂੰ ਦੱਸ ਦਈਏ ਕਿ ਗਣੇਸ਼ ਚਤੁਰਥੀ ਦੇ ਦਿਨ ਲੋਕ ਆਪਣੇ ਘਰ 'ਤੇ ਭਗਵਾਨ ਗਣੇਸ਼ ਦੀ ਮੂਰਤੀ ਸਥਾਪਿਤ ਕਰਦੇ ਹਨ। ਜਿਸ ਦੇ ਤਹਿਤ ਲੋਕ ਗਣੇਸ਼ ਦੀ ਮੂਰਤੀ ਨੂੰ ਤਿੰਨ ਦਿਨ, 5, 7 ਅਤੇ 11 ਦਿਨਾਂ ਲਈ ਆਪਣੇ ਘਰ ਰੱਖਦੇ ਹਨ। https://twitter.com/ANI/status/1168344188942864384?s=20 ਅਜਿਹੇ 'ਚ 10 ਤੋਂ 11 ਦਿਨਾਂ ਦੇ ਵਿਚਕਾਰ ਚੱਲਣ ਵਾਲੇ ਇਸ ਤਿਉਹਾਰ 'ਚ ਸ਼ਰਧਾਲੂ ਗਣਪਤੀ ਬੱਪਾ ਦੀ ਪੂਜਾ ਕਰਦੇ ਹਨ। ਸਵੇਰੇ ਅਤੇ ਸ਼ਾਮ ਨੂੰ ਗਜਨਨ ਦੀ ਆਰਤੀ ਵੀ ਗਾਉਂਦੇ ਹਨ ਤੇ 11 ਦਿਨਾਂ ਬਾਅਦ ਲੋਕ ਆਪਣੇ ਦੇ ਦਿਨਾਂ ਅਨੁਸਾਰ ਗਣੇਸ਼ ਦੀ ਮੂਰਤੀ ਦਾ ਵਿਸਰਜਨ ਕਰ ਦਿੰਦੇ ਹਨ। -PTC News


Top News view more...

Latest News view more...