Advertisment

ਦੇਸ਼ ਭਰ 'ਚ ਗਣੇਸ਼ ਚਤੁਰਥੀ ਦੀਆਂ ਰੌਣਕਾਂ, PM ਮੋਦੀ ਤੇ ਅਮਿਤ ਸ਼ਾਹ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ

author-image
Jashan A
Updated On
New Update
ਦੇਸ਼ ਭਰ 'ਚ ਗਣੇਸ਼ ਚਤੁਰਥੀ ਦੀਆਂ ਰੌਣਕਾਂ, PM ਮੋਦੀ ਤੇ ਅਮਿਤ ਸ਼ਾਹ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ
Advertisment
ਦੇਸ਼ ਭਰ 'ਚ ਗਣੇਸ਼ ਚਤੁਰਥੀ ਦੀਆਂ ਰੌਣਕਾਂ, PM ਮੋਦੀ ਤੇ ਅਮਿਤ ਸ਼ਾਹ ਨੇ ਦੇਸ਼ ਵਾਸੀਆਂ ਨੂੰ ਦਿੱਤੀਆਂ ਵਧਾਈਆਂ,ਨਵੀਂ ਦਿੱਲੀ: ਦੇਸ਼ ਭਰ 'ਚ ਅੱਜ ਗਣੇਸ਼ ਚਤੁਰਥੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ। ਇਸ ਪਵਿੱਤਰ ਤਿਉਹਾਰ ਨੂੰ ਲੈ ਕੇ ਦੇਸ਼ ਭਰ 'ਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। https://twitter.com/ANI/status/1168357423360249857 ਸ਼ਰਧਾਲੂ ਸਵੇਰ ਤੋਂ ਹੀ ਮੰਦਿਰਾਂ 'ਚ ਪਹੁੰਚ ਕੇ ਪੂਜਾ ਕਰ ਰਹੇ ਹਨ। ਭਗਵਾਨ ਗਣੇਸ਼ ਦੇ ਜਨਮਦਿਨ ਦੇ ਮੌਕੇ 'ਤੇ ਮਨਾਇਆ ਜਾਣ ਵਾਲਾ ਇਹ ਤਿਉਹਾਰ ਮਹਾਰਾਸ਼ਟਰ ਵਿਚ ਬੜੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ।
Advertisment
https://twitter.com/ANI/status/1168356829551677440 ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਇਸ ਪਵਿੱਤਰ ਤਿਉਹਾਰ ਮੌਕੇ ਦੇਸ਼ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ। ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਸਾਰੇ ਦੇਸ਼ ਵਾਸੀਆਂ ਨੂੰ ਗਣੇਸ਼ ਚਤੁਰਥੀ ਦੀਆਂ ਵਧਾਈਆਂ। https://twitter.com/narendramodi/status/1168341121157816320 ਉਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੇਸ਼ ਵਾਸੀਆਂ ਨੂੰ ਗਣੇਸ਼ ਚਤੁਰਥੀ ਦੀਆਂ ਵਧਾਈਆਂ ਦਿੱਤੀਆਂ ਹਨ। https://twitter.com/AmitShah/status/1168340335375933440 ਤੁਹਾਨੂੰ ਦੱਸ ਦਈਏ ਕਿ ਗਣੇਸ਼ ਚਤੁਰਥੀ ਦੇ ਦਿਨ ਲੋਕ ਆਪਣੇ ਘਰ 'ਤੇ ਭਗਵਾਨ ਗਣੇਸ਼ ਦੀ ਮੂਰਤੀ ਸਥਾਪਿਤ ਕਰਦੇ ਹਨ। ਜਿਸ ਦੇ ਤਹਿਤ ਲੋਕ ਗਣੇਸ਼ ਦੀ ਮੂਰਤੀ ਨੂੰ ਤਿੰਨ ਦਿਨ, 5, 7 ਅਤੇ 11 ਦਿਨਾਂ ਲਈ ਆਪਣੇ ਘਰ ਰੱਖਦੇ ਹਨ। https://twitter.com/ANI/status/1168344188942864384 ਅਜਿਹੇ 'ਚ 10 ਤੋਂ 11 ਦਿਨਾਂ ਦੇ ਵਿਚਕਾਰ ਚੱਲਣ ਵਾਲੇ ਇਸ ਤਿਉਹਾਰ 'ਚ ਸ਼ਰਧਾਲੂ ਗਣਪਤੀ ਬੱਪਾ ਦੀ ਪੂਜਾ ਕਰਦੇ ਹਨ। ਸਵੇਰੇ ਅਤੇ ਸ਼ਾਮ ਨੂੰ ਗਜਨਨ ਦੀ ਆਰਤੀ ਵੀ ਗਾਉਂਦੇ ਹਨ ਤੇ 11 ਦਿਨਾਂ ਬਾਅਦ ਲੋਕ ਆਪਣੇ ਦੇ ਦਿਨਾਂ ਅਨੁਸਾਰ ਗਣੇਸ਼ ਦੀ ਮੂਰਤੀ ਦਾ ਵਿਸਰਜਨ ਕਰ ਦਿੰਦੇ ਹਨ। -PTC News-
pm-modi-news national-news latest-national-news amit-shah-news national-news-in-punjabi ganesh-chaturthi-2019 ganesh-chaturthi-2019-news latest-ganesh-chaturthi-2019-news
Advertisment

Stay updated with the latest news headlines.

Follow us:
Advertisment