ਭਾਰੀ ਮਾਤਰਾ ‘ਚ ਲੁੱਟ ਦੇ ਸਮਾਨ ਸਣੇ ਲੁਟੇਰਾ ਗਿਰੋਹ ਕਾਬੂ

robbery case in punjab
robbery case in punjab

ਨਵਾਸ਼ਹਿਰ: ਸੂਬੇ ਭਰ ‘ਚ ਲਗਾਤਾਰ ਵੱਧ ਰਹੇ ਅਪਰਾਧ ਅਤੇ ਅਪਰਾਧਿਕ ਵਾਰਦਾਤਾਂ ‘ਤੇ ਠੱਲ ਪਾਉਂਦੇ ਹੋਏ ਨਵਾਂਸ਼ਹਿਰ ਪੁਲਿਸ ਵੱਲੋਂ ਲੁੱਟਖੋਹ ਤੇ ਏ. ਟੀ. ਐੱਮ. ਤੋੜਨ ਵਾਲੇ ਇਕ ਗਿਰੋਹ ਦੇ 6 ਲੁਟੇਰਿਆ ਨੂੰ ਪੁਲਸ ਨੇ ਕਾਬੂ ਕੀਤਾ ਹੈ ਜਦਕਿ ਗਿਰੋਹ ਦੇ ਤਿੰਨ ਹੋਰ ਮੈਂਬਰ ਅਜੇ ਪੁਲਸ ਦੀ ਗਿਰਫਤ ਤੋਂ ਬਾਹਰ ਹਨ । ਜਿੰਨ੍ਹਾਂ ਦੀ ਭਾਲ ‘ਚ ਲਗਾਤਾਰ ਛਾਪਾਮਾਰੀ ਕੀਤੀ ਜਾ ਰਹੀ ਹੈ।robbery ਇਸ ਦੇ ਨਾਲ ਹੀ ਪੁਲਿਸ ਵੱਲੋਂ ਇਨ੍ਹਾਂ ਇਹਨਾਂ ਲੁਟੇਰਿਆਂ ਤੋਂ ਇਕ ਗੈਸ ਕਟਰ, ਦੋ ਲੋਹੇ ਦੀ ਰਾਡ, ਤਿੰਨ ਡਰਿਲ ਮਸ਼ੀਨ ਤੇ ਟੂਲ ਕਿੱਟ, ਇਕ ਐੱਲ. ਸੀ. ਡੀ. ਸਕਰੀਨ, ਪੰਜ ਛੋਟੀ ਐੱਲ. ਸੀ. ਡੀ, ਦੋ ਇੰਡੀਕਾ ਵੈਸਟਾ ਗੱਡੀ, ਦੋ ਫਰਾਟੇ ਪੱਖੇ, ਦੋ ਇਲੈਕਟ੍ਰੋਨਿਕ ਬੈਗ, ਤਿੰਨ ਗੈਸ ਸਿਲੰਡਰ, ਇਕ ਕੁਆਟਿਲ 15 ਕਿਲੋ ਟੁੱਟੀਆ, 43 ਛੋਟੀਆਂ ਬੈਟਰੀਆਂ, ਐੱਲ. ਜੀ. ਸਪੀਕਰ ਇਕ, ਮਿਊਜ਼ਿਕ ਬਕਸੇ ਦੋ, ਟੂਲੋ ਪੰਪ ਇਕ, ਗੀਜ਼ਰ ਇਕ, ਏ. ਸੀ. ਇਕ, ਇਨਵਰਟਰ ਸੈੱਟ ਇਕ, ਡੀ. ਵੀ. ਡੀ ਪਲੇਅਰ ਇਕ, ਬਿਜਲੀ ਦੀਆ ਤਾਰਾ , ਐੱਮਪੀਲਫਾਇਰ ਇਕ, ਦਸ ਤੋਲੇ ਸੋਨਾ, ਅਤੇ ਹੋਰ ਵੀ ਚੋਰੀ ਦਾ ਸਮਾਨ ਬਰਾਮਦ ਹੋਇਆ ਹੈ।

robbers arrested
robbers arrested

ਪੁਲਿਸ ਵਲੋਂ ਕਾਬੂ ਕੀਤੇ ਇਹਨਾਂ ਆਰੋਪੀਆਂ ਦੀ ਪਹਿਚਾਣ ਸੰਦੀਪ ਸਿੰਘ, ਰਵੀ ਸ਼ਰਮਾ ਵਜੋਂ ਹੋਈ ਹੈ। ਜਿਸ ਤੋਂ ਪੁੱਛਗਿਛ ਦੇ ਆਧਾਰ ‘ਤੇ ਇਸ ਵਾਰਦਾਤ ਵਿਚ ਸ਼ਾਮਲ ਦਵਿੰਦਰ ਸਿੰਘ ਉਰਫ ਟੀਟੂ, ਟੇਕ ਚੰਦ, ਗੇਜਾ ਸਿੰਘ, ਇੰਦਰਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਗਿਰੋਹ ਨੇ ਦੋਆਬਾ ਇਲਾਕੇ ‘ਚ ਹੁਣ ਤੱਕ 27 ਚੋਰੀਆ ਕੀਤੀਆਂ।robbery ਹੈਰਾਨੀ ਦੀ ਗੱਲ ਤਾਂ ਇਹ ਸਾਹਮਣੇ ਆਈ ਕਿ ਇਨ੍ਹ ਫ੍ਹੜੇ ਗਏ ਆਰੋਪੀਆਂ ‘ਚ ਇਕ ਮੁਲਜ਼ਮ ਬੀਟੈੱਕ ਪਾਸ ਹੈ। ਉਹ ਮੋਹਾਲੀ ਵਿਚ ਨੌਕਰੀ ਕਰਦਾ ਹੈ। ਪ੍ਰੰਤੂ ਮੂਲ ਰੂਪ ਵਿਚ ਫਗਵਾੜਾ ਦਾ ਹੋਣ ਕਾਰਨ ਇਨ੍ਹਾਂ ਦੀ ਸੰਗਤ ਵਿਚ ਪੈ ਗਿਆ।