ਕੱਪੜਾ ਖਰੀਦਣ ਬਹਾਨੇ ਮਹਿਲਾ ਨੂੰ ਘਰ ‘ਚ ਬੁਲਾ ਕੇ ਕੀਤਾ ਗੈਂਗਰੇਪ

ਪਟਿਆਲਾ: ਸੂਬੇ ‘ਚ ਹਰ ਦਿਨ ਬਲਾਤਕਾਰ ਜਿਹੀਆਂ ਘਟਨਾਵਾਂ ਦਾ ਵਾਧਾ ਹੁੰਦਾ ਜਾ ਰਿਹਾ ਹੈ ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਪਟਿਆਲਾ ਵਿਖੇ ਇਕ ਮਹਿਲਾ ਨਾਲ ਗੈਂਗਰੇਪ ਕੀਤਾ ਗਿਆ। ਮਾਮਲਾ ਘੱਗਾ ਤੋਂ ਹੈ ਜਿਥੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਪੀੜਤਾ ਨੇ ਦੱਸਿਆ ਕਿ ਉਹ ਰੇਡੀਮੇਡ ਕੱਪੜਾ ਵੇਚਣ ਦਾ ਕੰਮ ਕਰਦੀ ਹੈ, ਜਿਸ ਕਾਰਨ ਉਸ ਦੀ ਕਸਬਾ ਬਾਦਸ਼ਾਹਪੁਰ ਵਿਖੇ ਇਕ ਜਨਰਲ ਸਟੋਰ ਦੇ ਮਾਲਕ ਗੁਰਦੇਵ ਸਿੰਘ ਨਾਲ ਜਾਣ-ਪਛਾਣ ਹੋਈ ਸੀ|

Rape country: No woman is safe in India - India Legal

ਜਿਸ ਨੇ 25 ਨਵੰਬਰ ਨੂੰ ਉਸ ਨੂੰ ਫੋਨ ਕੀਤਾ ਕਿ ਉਸ ਕੋਲ ਨਵੇਂ ਰੇਡੀਮੇਡ ਕੱਪੜੇ ਆਏ ਹਨ, ਜਿਨ੍ਹਾਂ ਨੂੰ ਉਹ ਆ ਕੇ ਲੈ ਜਾਵੇ, ਤੇ ਜਦ ਉਹ ਸੰਗਰੂਰ ਕੈਂਚੀਆਂ ਪਹੁੰਚੀ, ਜਿਥੇ ਗੁਰਦੇਵ ਸਿੰਘ ਨਾਲ ਇਕ ਹੋਰ ਵਿਅਕਤੀ ਕਾਰ ਲਈ ਖੜ੍ਹੇ ਸਨ, ਜਿਨ੍ਹਾਂ ਨੇ ਉਸ ਨੂੰ ਕਾਰ ਵਿਚ ਬਿਠਾ ਲਿਆ ਅਤੇ ਕਾਰ ਕਸਬਾ ਘੱਗਾ ਵੱਲ ਲੈ ਗਏ। ਜਿਥੇ ਕੁੱਲ 4 ਵਿਅਕਤੀਆਂ ਵੱਲੋਂ ਔਰਤ ਨਾਲ ਬਲਾਤਕਾਰ ਕੀਤਾ ਗਿਆ |

Brutal rapes rattle UP

ਮਾਮਲੇ ‘ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਪੀੜਤਾ ਨੇ ਦੱਸਿਆ ਕਿ ਘੱਗਾ ਪਹੁੰਚ ਕੇ ਇਕ ਕਮਰੇ ਵਿਚ ਚਰਨ ਨੇ ਉਸ ਨਾਲ ਬਲਾਤਕਾਰ ਕੀਤਾ। ਉਥੇ ਹੀ ਮਾਮਲਾ ਸਾਹਮਣੇ ਆਉਂਦੇ ਹੀ ਥਾਣਾ ਘੱਗਾ ਮੁਖੀ ਸੁਖਦੇਵ ਸਿੰਘ ਵੱਲੋਂ ਜਾਂਚ ਆਰੰਭ ਦਿੱਤੀ ਗਈ ਹੈ।

ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜ੍ਹਤਾ ਦੇ ਬਿਆਨਾਂ ਦੇ ਆਧਾਰ ‘ਤੇ ਕਥਿਤ ਮੁਲਜ਼ਮਾਂ ਗੁਰਦੇਵ ਸਿੰਘ, ਕੁਲਦੀਪ ਸਿੰਘ ਅਤੇ 2 ਹੋਰ ਅਣਜਾਣ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਕਰਕੇ ਮੁਲਜ਼ਮਾਂ ਦੀ ਭਾਲ ਸਰਗਰਮੀ ਨਾਲ ਸ਼ੁਰੂ ਕਰ ਦਿੱਤੀ ਹੈ, ਜਿਨ੍ਹਾਂ ਨੂੰ ਜਲਦੀ ਹੀ ਕਾਬੂ ਕਰਕੇ ਕਾਨੂੰਨ ਦੇ ਹਵਾਲੇ ਕੀਤਾ ਜਾਵੇਗਾ।