Sat, Apr 20, 2024
Whatsapp

ਹਾਈਕੋਰਟ ਦੇ ਬਾਹਰ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੀਆਂ ਲੱਗੀਆਂ ਤਸਵੀਰਾਂ,ਹੱਤਿਆ ਦੀ ਧਮਕੀ

Written by  Shanker Badra -- April 23rd 2018 12:16 PM -- Updated: April 23rd 2018 01:33 PM
ਹਾਈਕੋਰਟ ਦੇ ਬਾਹਰ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੀਆਂ ਲੱਗੀਆਂ ਤਸਵੀਰਾਂ,ਹੱਤਿਆ ਦੀ ਧਮਕੀ

ਹਾਈਕੋਰਟ ਦੇ ਬਾਹਰ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੀਆਂ ਲੱਗੀਆਂ ਤਸਵੀਰਾਂ,ਹੱਤਿਆ ਦੀ ਧਮਕੀ

ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਬਾਹਰ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੀਆਂ ਲੱਗੀਆਂ ਤਸਵੀਰਾਂ,ਹੱਤਿਆ ਦੀ ਧਮਕੀ:ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਬਾਹਰ ਗੇਟ ਨੰਬਰ 1 ਅਤੇ 4 ਦੇ ਉੱਪਰ ਸਿੰਗਰ ਪਰਮੀਸ਼ ਵਰਮਾ 'ਤੇ ਹਮਲਾ ਕਰਨ ਵਾਲੇ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਅਤੇ ਇੱਕ ਹੋਰ ਗੈਂਗਸਟਰ ਦੀਆਂ ਤਸਵੀਰਾਂ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਅਜੇ ਇਸ ਗੱਲ ਦਾ ਪਤਾ ਨਹੀਂ ਲਾਇਆ ਜਾ ਸਕਿਆ ਹੈ ਕਿ ਇਹ ਪੋਸਟਰ ਕਿਸ ਨੇ ਲਾਏ ਹਨ।gangster-dilpreet-singh-pictures-outside-high-court-threatened-to-killਸੂਤਰਾਂ ਦੇ ਮੁਤਾਬਿਕ ਐਤਵਾਰ ਰਾਤ ਨੂੰ 100 ਨੰਬਰ 'ਤੇ ਫ਼ੋਨ ਕਰਕੇ ਧਮਕੀ ਮਿਲੀ ਹੈ ਕਿ ਸੋਮਵਾਰ ਨੂੰ ਹਾਈਕੋਰਟ ਦੇ ਵਿੱਚ ਕੰਮ ਕਰਨ ਵਾਲੇ 4-5 ਲੋਕਾਂ ਦੀ ਹੱਤਿਆ ਕਰਨੀ ਹੈ।ਉਸ ਧਮਕੀ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਲਰਟ ਹੋ ਗਿਆ ਹੈ।gangster-dilpreet-singh-pictures-outside-high-court-threatened-to-killਕਿਸੇ ਘਟਨਾ ਤੋਂ ਇਲਜ਼ਾਮ ਤੋਂ ਰੋਕਣ ਲਈ ਪੁਲਿਸ ਵੱਲੋਂ ਜਗ੍ਹਾ-ਜਗ੍ਹਾ 'ਤੇ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।gangster-dilpreet-singh-pictures-outside-high-court-threatened-to-killਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸਿੰਗਰ ਪਰਮੀਸ਼ ਵਰਮਾ 'ਤੇ ਮੋਹਾਲੀ ਦੇ ਸੈਕਟਰ-91 'ਚ ਗੋਲੀਆਂ ਚਲਾਈਆਂ ਗਈਆਂ ਸਨ,ਜਿਸ ਦੀ ਜ਼ਿੰਮੇਵਾਰੀ ਫੇਸਬੁੱਕ 'ਤੇ ਦਿਲਪ੍ਰੀਤ ਬਾਬਾ ਨੇ ਲਈ ਸੀ।ਹਾਈਕੋਰਟ ਦੇ ਬਾਹਰ ਵੀ ਬਾਬਾ ਦੇ ਹੀ ਪੋਸਟਰ ਲਾਏ ਗਏ ਹਨ। -PTCNews


Top News view more...

Latest News view more...