Advertisment

ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਰਾਜੂ ਬਸੋਦੀਆ ਗਰੁੱਪ ਦਾ ਹੈਂਡਲਰ ਗਿਰਫ਼ਤਾਰ

author-image
Jagroop Kaur
New Update
ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਰਾਜੂ ਬਸੋਦੀਆ ਗਰੁੱਪ ਦਾ ਹੈਂਡਲਰ ਗਿਰਫ਼ਤਾਰ
Advertisment
ਇਕ ਵੱਡੀ ਸਫਲਤਾ ਹਾਸਲ ਕਰਦਿਆਂ ਐਸ ਏ ਐਸ ਨਗਰ ਪੁਲਿਸ ਨੇ ਲਾਰੈਂਸ ਬਿਸ਼ਨੋਈ ਅਤੇ ਰਾਜੂ ਬਸੋਦੀਆ ਸਮੂਹ ਦੇ ਦੋ ਸਰਗਰਮ ਮੈਂਬਰ ਵਿਜੈ ਕੁਮਾਰ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਮਹਿਮਦਪੁਰ ਤਹਿਸੀਲ ਡੇਰਾਬਸੀ ਜ਼ਿਲ੍ਹਾ ਐਸ.ਏ.ਸ. ਨਗਰ ਅਤੇ ਮਨਪ੍ਰੀਤ ਸਿੰਘ ਉਰਫ ਭਾਊ ਪੁੱਤਰ ਸੁਖਪਾਲ ਸਿੰਘ ਵਾਸੀ ਢੈਪੀ ਥਾਣਾ ਜੈਤੋਂ ਨੂੰ ਗ੍ਰਿਫਤਾਰ ਕੀਤਾ ਅਤੇ ਉਹਨਾਂ ਪਾਸੋਂ ਕਾਰਤੂਸਾਂ ਸਮੇਤ 32 ਬੋਰ ਦਾ ਪਿਸਤੌਲ ਬਰਾਮਦ ਕੀਤਾ ਗਿਆ। ਫੜੇ ਗਏ ਦੋਵਾਂ ਮੁਲਜ਼ਮਾਂ ਖ਼ਿਲਾਫ਼ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਦਸ ਅਪਰਾਧਿਕ ਕੇਸ ਦਰਜ ਹਨ। Top gangster who used Facebook for extortion and propaganda nabbed at Delhi  airport | Hindustan Times
Advertisment
Also Read | No confidence motion against Haryana government defeated in Assembly
ਸਤਿੰਦਰ ਸਿੰਘ ਪੀਪੀਐਸ, ਐਸਐਸਪੀ ਐਸਏਐਸ ਨਗਰ ਪੱਤਰਕਾਰਾਂ ਨੂੰ ਦੱਸਿਆ ਕਿ ਵਿਜੈ ਸਾਲ 2015 ਵਿੱਚ ਜੇਲ੍ਹ ਵਿੱਚ ਬੰਦ ਸੀ, ਜਿਥੇ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸੰਪਰਕ ਵਿੱਚ ਆਇਆ। ਉਹ ਸਾਲ 2016 ਵਿੱਚ ਜੇਲ ਤੋਂ ਰਿਹਾ ਹੋਇਆ ਅਤੇ ਉਹ ਬੰਗਲੌਰ ਵਿਖੇ ਫਰਾਰ ਹੋ ਗਿਆ। 2017 ਵਿੱਚ, ਗੈਂਗਸਟਰ ਦੀਪਕ ਟੀਨੂੰ ਅਤੇ ਗੈਂਗਸਟਰ ਸੰਪਤ ਨਹਿਰਾ ਜੋ ਬਹੁਤ ਸਾਰੇ ਅਪਰਾਧਿਕ ਮਾਮਲਿਆਂ ਵਿੱਚ ਫਰਾਰ ਸਨ, ਉਸ ਕੋਲ ਗਏ ਅਤੇ ਉਸਨੂੰ ਲੁਕਣ ਦੀ ਜਗ੍ਹਾ ਦਿੱਤੀ।Chandigarh shooting: Hotel management student arrested for firing at  businessman's residence - Crime News
Read more : 26 ਮਾਰਚ ਨੂੰ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦਾ ਸੱਦਾ
Advertisment
ਦੀਪਕ ਟੀਨੂੰ ਨੂੰ ਹਰਿਆਣਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ ਵਿਜੈ ਫਰਾਰ ਹੋਣ ਵਿੱਚ ਸਫਲ ਹੋ ਗਿਆ। ਮਾਰਚ 2018 ਵਿਚ, ਮਲੇਸ਼ੀਆ ਦੇ ਕੁਆਲਾਲੰਮਪੁਰ ਦੇ ਕੁਝ ਟਰੈਵਲ ਏਜੰਟ ਦੀ ਮਦਦ ਨਾਲ ਉਹ ਮਲੇਸ਼ੀਆ ਚਲਾ ਗਿਆ। ਐਸਐਸਪੀ, ਐਸਏਐਸ ਨਾਗਰ ਨੇ ਦੱਸਿਆ ਕਿ ਮਲੇਸ਼ੀਆ ਵਿਚ ਰਹਿੰਦੇ ਹੋਏ ਉਸਨੇ ਲਾਰੈਂਸ ਬਿਸ਼ਨੋਈ ਅਤੇ ਰਾਜੂ ਬਸੋਦੀਆ ਦੇ ਨਿਰਦੇਸ਼ਾਂ 'ਤੇ ਵੱਖ-ਵੱਖ ਵਿਅਕਤੀਆਂ ਨੂੰ ਜ਼ਬਰੀ ਲੁੱਟ ਸਬੰਧੀ ਕਾਲਾਂ ਕੀਤੀਆਂ।Chandigarh shootings: Police detain gym owner, suspect gangster Lawrence  Bishnoi behind Sector-33 firing - Crime News
Read More : SAD protests against Haryana government outside State Assembly
ਉਸਨੇ ਅੰਬਾਲਾ ਅਤੇ ਚੰਡੀਗੜ੍ਹ ਵਿੱਚ ਕ੍ਰਮਵਾਰ 2018 ਅਤੇ 2019 ਵਿੱਚ ਡਕੈਤੀਆਂ ਦੀ ਯੋਜਨਾ ਵੀ ਬਣਾਈ, ਜਿਸ ਵਿੱਚ ਅੰਬਾਲਾ ਦੇ ਸਰਾਫਾ ਬਾਜ਼ਾਰ ਵਿਖੇ ਗਹਿਣਿਆਂ ਦੀ ਦੁਕਾਨ ਦੇ ਇੱਕ ਮਾਲਕ ਦਾ ਕਤਲ ਕੀਤਾ ਗਿਆ ਸੀ। ਇਨ੍ਹਾਂ ਅਪਰਾਧਾਂ ਵਿਚ ਮ੍ਰਿਤਕ ਗੈਂਗਸਟਰ ਅੰਕਿਤ ਭਾਦੂ ਵੀ ਸ਼ਾਮਲ ਸੀ। ਅਗਸਤ 2019 ਵਿੱਚ, ਉਹ ਆਸਟਰੇਲੀਆ ਗਿਆ ਪਰ ਉਸਦੇ ਜਾਅਲੀ ਦਸਤਾਵੇਜ਼ਾਂ ਕਾਰਨ ਆਸਟਰੇਲੀਆ ਦੀ ਇਮੀਗ੍ਰੇਸ਼ਨ ਅਥਾਰਟੀ ਵੱਲੋਂ ਉਸਨੂੰ ਵਾਪਸ ਭਾਰਤ ਭੇਜ ਦਿੱਤਾ ਗਿਆ। ਉਸਨੇ ਬੰਗਲੋਰੇ ਵਿਖੇ ਫਿਰ ਆਪਣਾ ਬੇਸ ਬਣਾ ਲਿਆ ਅਤੇ ਗਿਰੋਹ ਦੀਆਂ ਅਪਰਾਧਿਕ ਗਤੀਵਿਧੀਆਂ ਨੂੰ ਸੰਭਾਲਣਾ ਸ਼ੁਰੂ ਕਰ ਦਿੱਤਾ।
ਐਸਐਸਪੀ, ਐਸਏਐਸ ਨਗਰ ਨੇ ਅੱਗੇ ਦੱਸਿਆ ਕਿ ਮਨਪ੍ਰੀਤ ਸਿੰਘ ਉਰਫ ਭਾਊ ਲਾਰੈਂਸ ਬਿਸ਼ਨੋਈ ਦਾ ਪੁਰਾਣਾ ਸਾਥੀ ਹੈ ਅਤੇ ਗਿਰੋਹ ਦੀਆਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੈ। ਦਸੰਬਰ -2020 ਵਿੱਚ, ਥਾਣਾ ਸਿਟੀ ਫਰੀਦਕੋਟ ਵਿਖੇ ਇਰਾਦਾ ਕਤਲ ਕੇਸ ਦਰਜ ਹੋਇਆ, ਜਿਸ ਵਿੱਚ ਹਮਲਾਵਰਾਂ ਨੂੰ ਮਨਪ੍ਰੀਤ ਸਿੰਘ ਉਰਫ ਭਾਊ ਵੱਲੋਂ ਲੌਰੈਂਸ ਬਿਸ਼ਨੋਈ ਦੇ ਨਿਰਦੇਸ਼ਾਂ ’ਤੇ ਲੁਕਣ ਦੀ ਜਗ੍ਹਾ ਮੁਹੱਈਆ ਕਰਵਾਈ ਗਈ ਸੀ। ਉਪਰੋਕਤ ਦੋਵੇਂ ਮੁਲਜ਼ਮ ਵਿਜੈ ਕੁਮਾਰ ਅਤੇ ਮਨਪ੍ਰੀਤ ਸਿੰਘ ਉਰਫ ਭਾਊ ਨੂੰ ਐਫਆਈਆਰ ਨੰਬਰ 16 ਮਿਤੀ 10-03-2021 ਅਧੀਨ ਆਰਮਜ਼ ਐਕਟ ਦੀ ਧਾਰਾ 25 ਅਧੀਨ ਥਾਣਾ ਸਦਰ ਕੁਰਾਲੀ ਵਿਖੇ ਗ੍ਰਿਫ਼ਤਾਰ ਕੀਤਾ ਗਿਆ ਹੈ।
-
gangster-lawrence-bishnoi gangster-lawrence-bishnoi-and-raju-basodia gangstergroup-handler-arrested police-arrest-gangster
Advertisment

Stay updated with the latest news headlines.

Follow us:
Advertisment