Wed, Apr 24, 2024
Whatsapp

ਸਿੱਧੂ ਮੂਸੇਵਾਲਾ ਕਤਲ ਦੀ ਅਹਿਮ ਕੜੀ ਗੈਂਗਸਟਰ ਬਿਸ਼ਨੋਈ ਅੱਗੇ ਪੁਲਿਸ ਨੇ ਰੱਖੇ ਕਈ ਸਵਾਲ: ਸੂਤਰ

Written by  Riya Bawa -- June 16th 2022 10:54 AM -- Updated: June 16th 2022 11:26 AM
ਸਿੱਧੂ ਮੂਸੇਵਾਲਾ ਕਤਲ ਦੀ ਅਹਿਮ ਕੜੀ ਗੈਂਗਸਟਰ ਬਿਸ਼ਨੋਈ ਅੱਗੇ ਪੁਲਿਸ ਨੇ ਰੱਖੇ ਕਈ ਸਵਾਲ: ਸੂਤਰ

ਸਿੱਧੂ ਮੂਸੇਵਾਲਾ ਕਤਲ ਦੀ ਅਹਿਮ ਕੜੀ ਗੈਂਗਸਟਰ ਬਿਸ਼ਨੋਈ ਅੱਗੇ ਪੁਲਿਸ ਨੇ ਰੱਖੇ ਕਈ ਸਵਾਲ: ਸੂਤਰ

ਚੰਡੀਗੜ੍ਹ: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜਿਸ ਤਰ੍ਹਾਂ ਲਾਰੈਂਸ ਬਿਸ਼ਨੋਈ ਨੇ ਸੋਸ਼ਲ ਮੀਡੀਆ 'ਤੇ ਇਕ ਤੋਂ ਬਾਅਦ ਇਕ ਆਪਣੇ ਗੈਂਗ ਮੈਂਬਰਾਂ ਵੱਲੋਂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਉਸ ਦਿਨ ਤੋਂ ਪੰਜਾਬ ਪੁਲਿਸ ਲਾਰੈਂਸ ਬਿਸ਼ਨੋਈ ਨੂੰ ਹਿਰਾਸਤ ਵਿੱਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕਰਨਾ ਚਾਹੁੰਦੀ ਸੀ ਅਤੇ ਹੁਣ ਮੂਸੇਵਾਲਾ ਕਤਲੇਆਮ ਦੇ ਕਰੀਬ 16 ਦਿਨਾਂ ਬਾਅਦ ਪੰਜਾਬ ਪੁਲਿਸ ਦੇ ਹੱਥ ਲਾਰੈਂਸ ਬਿਸ਼ਨੋਈ ਆ ਗਿਆ ਹੈ। ਇਨ੍ਹਾਂ 16 ਦਿਨਾਂ 'ਚ ਸਿੰਗਰ ਦੇ ਕਤਲ ਨਾਲ ਜੁੜੇ ਕਈ ਅਜਿਹੇ ਕਿਰਦਾਰ ਵੀ ਸਾਹਮਣੇ ਆਏ, ਜਿਨ੍ਹਾਂ ਨੇ ਕਤਲ ਤੋਂ ਪਹਿਲਾਂ ਅਤੇ ਬਾਅਦ ਦੀਆਂ ਕਹਾਣੀਆਂ ਸੁਣਾਈਆਂ ਦਰਅਸਲ, 29 ਮਈ ਨੂੰ ਗੋਲੀਬਾਰੀ ਦੇ ਟਰਿੱਗਰ ਨੂੰ ਦਬਾਉਣ ਵਾਲੀਆਂ ਉਂਗਲਾਂ ਕੌਣ ਸਨ... ਜੋ ਵਿਅਕਤੀ ਇਸ ਬਾਰੇ ਸਭ ਕੁਝ ਜਾਣ ਸਕਦਾ ਹੈ ਉਹ ਕੋਈ ਹੋਰ ਨਹੀਂ ਬਲਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਹੈ ਅਤੇ ਕੈਨੇਡਾ ਬੈਠੇ ਗੋਲਡੀ ਬਰਾੜ ਅਤੇ ਲਾਰੈਂਸ ਬਿਸ਼ਨੋਈ ਦੇ ਵਾਰਿਸ ਜਾਂ ਸਚਿਨ ਬਿਸ਼ਨੋਈ , ਜਿਨ੍ਹਾਂ ਨੇ ਗੈਂਗ ਦੀ ਜੇਲ੍ਹ ਦੇ ਬਾਹਰੋਂ ਕਮਾਂਡ ਸੰਭਾਲੀ ਸੀ ਪਰ ਹੁਣ ਲਾਰੈਂਸ ਬਿਸ਼ਨੋਈ ਪੰਜਾਬ ਪੁਲਿਸ ਦੇ ਪਕੜ ਵਿਚ ਹੈ। ਸੂਤਰਾਂ ਦੇ ਮੁਤਾਬਿਕ ਪੰਜਾਬ ਪੁਲਿਸ ਨੇ ਲਾਰੇਂਸ ਬਿਸ਼ਨੋਈ ਨੂੰ ਪੁੱਛਣ ਲਈ ਸਵਾਲਾਂ ਦੀ ਲੰਬੀ ਸੂਚੀ ਤਿਆਰ ਕੀਤੀ ਹੈ। ਸਵਾਲਾਂ ਦੀ ਲੰਬੀ ਸੂਚੀ ਕੀਤੀ ਤਿਆਰ--- ਸਵਾਲ ਨੰਬਰ - 1 ਮੂਸੇਵਾਲਾ ਦੇ ਪਿਤਾ ਨੇ ਐਫਆਈਆਰ 'ਚ ਲਿੱਖਿਆ ਲਾਰੈਂਸ ਬਿਸ਼ਨੋਈ ਦਾ ਨਾਂ? ਦਰਅਸਲ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਹੈ ਕਿ ਇਹ ਲਾਰੇਂਸ ਬਿਸ਼ਨੋਈ ਸੀ ਜਿਸ ਨੇ ਮੇਰੇ ਬੇਟੇ ਦਾ ਕਤਲ ਕਰਵਾਇਆ ਸੀ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵੀ ਐਫਆਈਆਰ ਦਰਜ ਕਰਵਾਈ ਹੈ। ਇਹ ਵੀ ਪੜ੍ਹੋ : ਕੀ ਅਨੁਸ਼ਕਾ ਸ਼ਰਮਾ ਦੂਜੀ ਵਾਰ ਬਣਨ ਜਾ ਰਹੀ ਹੈ ਮਾਂ ? ਵਿਰਾਟ ਕੋਹਲੀ ਨਾਲ ਗਈ ਹਸਪਤਾਲ ਸਵਾਲ ਨੰਬਰ- 2 ਤਿੰਨ ਸੂਬਿਆਂ ਦੀ ਪੁਲਸ ਦੀ ਜਾਂਚ 'ਚ ਆਇਆ ਲਾਰੈਂਸ ਦਾ ਨਾਂ, ਕਿਉਂ? ਜਿਸ 'ਚ ਦਿੱਲੀ ਪੁਲਸ ਨੇ ਕੈਮਰੇ 'ਤੇ ਲੌਰੇਸ਼ ਨੂੰ ਮਾਸਟਰਮਾਈਂਡ ਵੀ ਕਿਹਾ ਸੀ। ਸਵਾਲ ਨੰਬਰ -3 ਤਿਹਾੜ 'ਚ ਤੁਸੀਂ ਕਿਹਾ ਸੀ ਕਿ ਤੁਸੀਂ ਪਲੈਨਿੰਗ ਕੀਤੀ ਸੀ, ਤੁਸੀਂ ਕਿਉਂ ਕਤਲ ਕਰਵਾਇਆ?  ਸਚਿਨ ਬਿਸ਼ਨੋਈ ਨੇ ਖੁਦ ਇਕ ਚੈਨਲ 'ਤੇ ਫੋਨ 'ਤੇ ਜ਼ਿੰਮੇਦਾਰੀ ਲਈ। ਉਸਨੇ ਤੁਹਾਨੂੰ ਮਾਮਾ ਅਤੇ ਗੋਲਡੀ ਨੂੰ ਭਰਾ ਕਿਹਾ, ਇਸ ਬਾਰੇ ਤੁਹਾਡਾ ਕੀ ਕਹਿਣਾ ਹੈ? ਪੰਜਾਬ ਪੁਲਿਸ, ਦਿੱਲੀ ਪੁਲਿਸ ਅਤੇ ਮਹਾਰਾਸ਼ਟਰ ਪੁਲਿਸ ਦੀ ਜਾਂਚ ਵਿੱਚ ਤੁਹਾਨੂੰ ਯਾਨੀ ਕਿ ਲਾਰੈਂਸ ਬਿਸ਼ਨੋਈ ਨੂੰ ਸਿੱਧੂ ਦੇ ਕਤਲ ਦਾ ਮਾਸਟਰ ਮਾਈਂਡ ਦੱਸਿਆ ਜਾ ਰਿਹਾ ਹੈ, ਤੁਹਾਡਾ ਕੀ ਕਹਿਣਾ ਹੈ? ਤੁਸੀਂ ਤਿਹਾੜ ਜੇਲ 'ਚ ਦਿੱਲੀ ਪੁਲਸ ਦੀ ਪੁੱਛਗਿੱਛ 'ਚ ਕਿਹਾ ਹੈ ਕਿ ਤੁਸੀਂ ਸਿੱਧੂ ਨੂੰ ਮਾਰਿਆ ਸੀ, ਤੁਸੀਂ ਉਸ ਦਾ ਕਤਲ ਕਿਉਂ ਕਰਵਾਇਆ? ਸਵਾਲ ਨੰਬਰ - 4 ਕੀ ਤੁਸੀਂ ਸ਼ਾਹਰੁਖ ਨੂੰ ਸੁਪਾਰੀ ਦਿੱਤੀ ਸੀ... ਤੁਸੀਂ ਸ਼ਾਹਰੁਖ ਨੂੰ ਕਿਵੇਂ ਜਾਣਦੇ ਹੋ? ਦਿੱਲੀ ਪੁਲਿਸ ਨੇ ਅਪ੍ਰੈਲ ਵਿੱਚ ਸ਼ਾਹਰੁਖ ਨੂੰ ਗ੍ਰਿਫਤਾਰ ਕੀਤਾ ਸੀ, ਦਿੱਲੀ ਦੇ ਗੈਂਗਸਟਰ ਸ਼ਾਹਰੁਖ ਨਾਲ ਤੁਹਾਡੀ ਪਛਾਣ ਕਿਵੇਂ ਹੋਈ? ਸਵਾਲ ਨੰ: 5 ਗੋਲੀਬਾਰੀ ਵਿੱਚ ਕਿੰਨੇ ਸ਼ੂਟਰ ਸਨ ਅਤੇ ਕੀ ਤੁਸੀਂ ਜਾਣਦੇ ਹੋ ਕਿ ਉਹ ਕਿੱਥੋਂ ਸਨ? ਸਿੱਧੂ ਮੂਸੇਵਾਲਾ ਨੂੰ ਗੋਲੀ ਮਾਰਨ ਵਾਲਾ ਕੌਣ ਸੀ? ਅਤੇ ਉਹ ਸ਼ੂਟਰ ਕਿੱਥੋਂ ਦੇ ਹਨ?  ਉਨ੍ਹਾਂ ਨੂੰ ਕੌਣ ਲਿਆਇਆ? ਸਵਾਲ ਨੰ: 6 ਤੁਹਾਡਾ ਸੋਸ਼ਲ ਮੀਡੀਆ ਕੌਣ ਚਲਾਉਂਦਾ ਹੈ, ਜਿਸ ਵਿੱਚ ਕਤਲ ਦੀ ਜ਼ਿੰਮੇਵਾਰੀ ਲਈ ਗਈ ਸੀ? ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਤੁਸੀਂ ਪਹਿਲਾਂ ਵੀ ਪੋਸਟ ਕੀਤਾ ਸੀ? ਸਿੱਧੂ ਦੇ ਕਤਲ ਦੀ ਜਿੰਮੇਵਾਰੀ ਤੁਹਾਡੇ ਫੇਸਬੁੱਕ ਅਕਾਊਂਟ ਤੋਂ ਲਈ ਗਈ ਸੀ ਅਤੇ ਉਸ ਸਮੇਂ ਦੌਰਾਨ ਤੁਸੀਂ ਜੇਲ੍ਹ ਵਿੱਚ ਸੀ ਤਾਂ ਤੁਹਾਡਾ ਸੋਸ਼ਲ ਮੀਡੀਆ ਅਕਾਊਂਟ ਕੌਣ ਹੈਂਡਲ ਕਰਦਾ ਹੈ? ਸਵਾਲ ਨੰ: 7 ਤੁਸੀਂ ਸਲਮਾਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ? ਤੁਸੀਂ ਸਲਮਾਨ ਨੂੰ ਕਿਉਂ ਮਾਰਨਾ ਚਾਹੁੰਦੇ ਹੋ? ਪਹਿਲਾਂ ਅਤੇ ਹੁਣ ਫਿਰ ਧਮਕੀਆਂ ਤੁਸੀਂ ਸਲਮਾਨ ਖਾਨ ਨੂੰ ਪੁਲਿਸ ਹਿਰਾਸਤ 'ਚ ਜਾਨੋਂ ਮਾਰਨ ਦੀ ਦਿੱਤੀ ਧਮਕੀ, ਆ ਰਹੀ ਹੈ ਤੁਹਾਡੀ ਧਮਕੀ ਭਰੀ ਵੀਡੀਓ, ਤੁਸੀਂ ਸਲਮਾਨ ਖਾਨ ਨੂੰ ਕਿਉਂ ਮਾਰਨਾ ਚਾਹੁੰਦੇ ਹੋ? ਤੁਸੀਂ ਸਲਮਾਨ ਖਾਨ ਅਤੇ ਸਲੀਮ ਖਾਨ ਨੂੰ ਧਮਕੀ ਭਰੀ ਚਿੱਠੀ ਭੇਜੀ ਹੈ, ਪੁਣੇ ਪੁਲਿਸ ਕਹਿੰਦੀ ਹੈ, ਤੁਹਾਡਾ ਕੀ ਜਵਾਬ ਹੈ? ਸਵਾਲ ਨੰ: 8 ਗੋਲਡੀ ਬਰਾੜ ਨਾਲ ਤੁਹਾਡਾ ਕੀ ਰਿਸ਼ਤਾ ਹੈ ਅਤੇ ਤੁਸੀਂ ਆਖਰੀ ਵਾਰ ਕਦੋਂ ਗੱਲ ਕੀਤੀ ਸੀ? ਅਤੇ ਗੋਲਡੀ ਨੇ ਚੰਡੀਗੜ੍ਹ ਵਿੱਚ ਕਤਲ ਹੋਏ ਬਰਲਾਲ ਬਰਾੜ ਨਾਲ ਦੋਸਤੀ ਕਿਵੇਂ ਕੀਤੀ, ਜੋ ਤੁਹਾਡੇ ਗੈਂਗ ਲਈ ਵੀ ਕੰਮ ਕਰਦਾ ਸੀ? ਗੋਲਡੀ ਬਰਾੜ ਨੇ ਵੀ ਲਈ ਸਿੱਧੂ ਦੇ ਕਤਲ ਦੀ ਜ਼ਿੰਮੇਦਾਰੀ, ਗੋਲਡੀ ਨੂੰ ਕਿਵੇਂ ਜਾਣਦੇ ਹੋ? ਤੁਸੀਂ ਉਸ ਨਾਲ ਆਖਰੀ ਵਾਰ ਕਦੋਂ ਗੱਲ ਕੀਤੀ ਸੀ? ਕੀ ਤੁਸੀਂ ਗੋਲਡੀ ਨੂੰ ਸਿੱਧੂ ਦਾ ਟਾਸਕ ਦਿੱਤਾ ਸੀ? ਸਵਾਲ ਨੰਬਰ 9 ਸਲਮਾਨ ਨੂੰ ਧਮਕੀਆਂ ਦੇ ਮਾਮਲੇ 'ਚ ਕਿਵੇਂ ਆਇਆ ਬਿਕਰਮ ਬਰਾੜ ਦਾ ਨਾਂ? ਸਲਮਾਨ ਖਾਨ ਦੀ ਧਮਕੀ 'ਚ ਸਾਹਮਣੇ ਆਇਆ ਵਿਕਰਮ ਬਰਾੜ ਦਾ ਨਾਂ, ਤੁਸੀਂ ਉਨ੍ਹਾਂ ਨੂੰ ਕਿਵੇਂ ਜਾਣਦੇ ਹੋ? ਉਹ ਤੁਹਾਡੇ ਗੈਂਗ ਵਿੱਚ ਕਿਵੇਂ ਸ਼ਾਮਲ ਹੋਇਆ? ਸਵਾਲ ਨੰ: 10 ਤੁਹਾਡੇ ਗੈਂਗ ਵਿੱਚ ਕਿੰਨੇ ਲੋਕ ਹਨ? ਸੁਣਿਆ ਹੈ ਕਿ 1 ਹਜ਼ਾਰ ਦੇ ਕਰੀਬ ਮੁੰਡੇ ਹਨ, ਤੁਹਾਡੇ ਗੈਂਗ 'ਚ ਕਿੰਨੇ ਮੈਂਬਰ ਹਨ, ਦੱਸਿਆ ਜਾ ਰਿਹਾ ਹੈ ਕਿ 1000 ਸ਼ੂਟਰ ਹਨ, ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਤੁਹਾਡੇ ਨਾਲ ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਦੇ ਗੈਂਗਸਟਰ ਮਿਲੇ ਹਨ, ਕੀ ਇਹ ਸੱਚ ਹੈ? ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਭਾਵੇਂ ਕਈ ਗੈਂਗਸਟਰਾਂ ਦੇ ਨਾਂ ਸਾਹਮਣੇ ਆਏ ਸਨ ਪਰ ਲਾਰੈਂਸ ਬਿਸ਼ਨੋਈ ਦੇ ਰਿਸ਼ਤੇਦਾਰ ਸਚਿਨ ਥਾਪਨ ਨੇ ਵੀ ਦਾਅਵਾ ਕੀਤਾ ਸੀ ਕਿ ਮੂਸੇਵਾਲਾ ਨੂੰ ਉਨ੍ਹਾਂ ਦੇ ਗੈਂਗ ਨੇ ਮਾਰਿਆ ਸੀ। ਸਿੱਧੂ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਕੀਤੇ ਜਾ ਰਹੇ ਸਾਰੇ ਦਾਅਵਿਆਂ 'ਚ ਇਕ ਗੱਲ ਸਾਂਝੀ ਸੀ ਅਤੇ ਉਹ ਇਹ ਹੈ ਕਿ ਲਾਰੈਂਸ ਨੇ ਮੋਹਾਲੀ 'ਚ ਮਾਰੇ ਗਏ ਕਾਲਜ ਦੋਸਤ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲਿਆ ਸੀ ਅਤੇ ਇਹੀ ਕਾਰਨ ਹੈ ਕਿ ਸਿੱਧੂ ਮੂਸੇਵਾਲਾ ਨੂੰ ਮਾਰਿਆ ਗਿਆ ਕਿਉਂਕਿ ਸਿੱਧੂ ਮੂਸੇਵਾਲਾ ਵੀ ਵਿੱਕੀ ਮਿੱਡੂਖੇੜਾ ਨੂੰ ਮਾਰਨ ਵਿੱਚ ਹੱਥ ਸੀ। Gangster Lawrence Bishnoi mastermind behind Sidhu Moosewala's murder: Delhi Police ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੀ ਪੁੱਛਗਿੱਛ ਤੋਂ ਬਾਅਦ ਦਾਅਵਾ ਕੀਤਾ ਸੀ ਕਿ ਲਾਰੈਂਸ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਸੀ। ਇਹੀ ਕਾਰਨ ਹੈ ਕਿ ਇਸ ਕਤਲ ਵਿੱਚ ਲਾਰੈਂਸ ਦੀ ਭੂਮਿਕਾ ਤੈਅ ਮੰਨੀ ਜਾ ਰਹੀ ਹੈ। ਸਵਾਲ: ਕੀ ਤੁਸੀਂ ਖੁਦ ਮੂਸੇਵਾਲਾ ਨੂੰ ਧਮਕੀ ਦਿੱਤੀ ਸੀ, ਕੀ ਸਾਨੂੰ ਪਤਾ ਹੈ ਕਿ ਗੋਲਡੀ ਨੇ ਮੂਸੇਵਾਲਾ ਨੂੰ ਧਮਕੀ ਦਿੱਤੀ ਸੀ, ਦੱਸੋ?ਤੁਸੀਂ ਮਿਊਜ਼ਿਕ ਇੰਡਸਟਰੀ 'ਤੇ ਕਿਉਂ ਦਬਾਅ ਪਾਉਣਾ ਚਾਹੁੰਦੇ ਹੋ, ਗਾਇਕ ਨੂੰ ਕਹੋ ਪ੍ਰੋਟੈਕਸ਼ਨ ਮਨੀ ਲੈਣ?ਮਨਕੀਰਤ ਔਲਖ ਨਾਲ ਕੀ ਸਬੰਧ? ਦੂਜੇ ਪਾਸੇ ਸੂਤਰਾਂ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ  ਜੇਲ੍ਹ 'ਚ ਬੈਠ ਕੇ ਸਿੱਧੂ ਮੂਸੇਵਾਲਾ ਨੂੰ ਮਾਰਨ ਦੀ ਸਾਜ਼ਿਸ਼ ਕਿਵੇਂ ਰਚੀ ਗਈ, N94 ਹਥਿਆਰ ਕਿੱਥੋਂ ਲਿਆਂਦੇ ਗਏ, ਵਿਦੇਸ਼ 'ਚ ਬੈਠੇ ਗੈਂਗਸਟਰਾਂ ਨਾਲ ਉਸ ਨੇ ਜੇਲ 'ਚ ਸੰਪਰਕ ਕਿਵੇਂ ਰੱਖਿਆ ਅਤੇ ਸਿੱਧੂ ਮੂਸੇਵਾਲਾ ਨਾਲ ਕੀ ਦੁਸ਼ਮਣੀ ਸੀ ਆਦਿ ਸਵਾਲ ਲਾਰੈਂਸ ਬਿਸ਼ਨੋਈ ਨੂੰ ਪੁੱਛੇ ਗਏ ਪਰ ਉਸਨੇ ਕੋਈ ਸਿੱਧਾ ਜਵਾਬ ਨਹੀਂ ਦਿੱਤਾ। -PTC News


Top News view more...

Latest News view more...