Fri, Apr 19, 2024
Whatsapp

ਗੈਂਗਸਟਰ ਮੋਵਿਸ਼ ਬੈਂਸ ਨਾਜਾਇਜ਼ .32 ਬੋਰ ਪਿਸਟਲ ਅਤੇ 2 ਜ਼ਿੰਦਾ ਰੌਂਦਾਂ ਸਣੇ ਗ੍ਰਿਫ਼ਤਾਰ

Written by  Jasmeet Singh -- October 21st 2022 09:25 PM
ਗੈਂਗਸਟਰ ਮੋਵਿਸ਼ ਬੈਂਸ ਨਾਜਾਇਜ਼ .32 ਬੋਰ ਪਿਸਟਲ ਅਤੇ 2 ਜ਼ਿੰਦਾ ਰੌਂਦਾਂ ਸਣੇ ਗ੍ਰਿਫ਼ਤਾਰ

ਗੈਂਗਸਟਰ ਮੋਵਿਸ਼ ਬੈਂਸ ਨਾਜਾਇਜ਼ .32 ਬੋਰ ਪਿਸਟਲ ਅਤੇ 2 ਜ਼ਿੰਦਾ ਰੌਂਦਾਂ ਸਣੇ ਗ੍ਰਿਫ਼ਤਾਰ

ਲੁਧਿਆਣਾ, 21 ਅਕਤੂਬਰ: ਲੁਧਿਆਣਾ ਪੁਲਿਸ ਨੇ ਗੈਂਗਸਟਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਗੈਂਗਸਟਰ ਮੋਵਿਸ਼ ਬੈਂਸ ਨੂੰ ਕਾਬੂ ਕਰਕੇ ਉਸ ਕੋਲੋਂ 1 ਨਾਜਾਇਜ਼ ਪਿਸਟਲ (.32 ਬੋਰ) ਅਤੇ 2 ਜ਼ਿੰਦਾ ਰੌਂਦ ਵੀ ਬਰਾਮਦ ਕੀਤੇ ਹਨ। ਮੁਲਜ਼ਮ ਬੀਤੇ ਕੁਝ ਮਹੀਨੇ ਪਹਿਲਾਂ ਲੁਧਿਆਣਾ ਦੇ ਸਿਵਲ ਲਾਈਨ 'ਚ ਬੰਦੂਕ ਦੀ ਨੋਕ 'ਤੇ ਇਕ ਫੋਰਚੂਨਰ ਗੱਡੀ ਖੋਹ ਕੇ ਫ਼ਰਾਰ ਹੋ ਗਿਆ ਸੀ। ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਕਮਿਸ਼ਨਰ ਲੁਧਿਆਣਾ ਡਾ. ਕੌਸਤੁਭ ਸ਼ਰਮਾ ਨੇ ਦੱਸਿਆ ਕਿ ਗੈਂਗਸਟਰਾਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਗੈਂਗਸਟਰ ਮੋਵਿਸ਼ ਬੈਂਸ ਨੂੰ ਕਾਬੂ ਕੀਤਾ ਗਿਆ ਹੈ। ਇਸ ਦੌਰਾਨ ਉਸ ਦੇ ਕੋਲੋਂ 1 ਨਾਜਾਇਜ਼ ਪਿਸਟਲ .32 ਬੋਰ ਅਤੇ 2 ਜ਼ਿੰਦਾ ਰੌਂਦ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮ ਕੁਝ ਮਹੀਨੇ ਪਹਿਲਾਂ ਲੁਧਿਆਣਾ ਦੇ ਸਿਵਲ ਲਾਈਨ 'ਚ ਇਕ ਵਿਅਕਤੀ ਕੋਲੋਂ ਬੰਦੂਕ ਦੀ ਨੋਕ 'ਤੇ ਫਾਰਚੂਨਰ ਗੱਡੀ ਖੋਹ ਕੇ ਫ਼ਰਾਰ ਹੋ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮ ਤੇ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਇਸਦੀ ਸ਼ਮੂਲੀਅਤ ਕਈ ਹੋਰ ਗੈਂਗਸਟਰਾਂ ਗਰੁੱਪ ਦੇ ਨਾਲ ਵੀ ਸਾਹਮਣੇ ਆਈ ਹੈ। ਜਿਸ ਕਾਰਨ ਇਹ ਗਰੁੱਪ ਇੱਕ ਦੂਜੇ ਉੱਪਰ ਜਾਨਲੇਵਾ ਹਮਲਾ ਵੀ ਕਰਦੇ ਰਹਿੰਦੇ ਹਨ। ਉੱਥੇ ਹੀ ਇੱਕ ਦੂਜੇ ਮਾਮਲੇ ਵਿੱਚ ਨਸ਼ਿਆਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਏ ਲੁਧਿਆਣਾ ਪੁਲਿਸ ਨੇ 1 ਕੁਇੰਟਲ ਭੁੱਕੀ ਸਮੇਤ 2 ਮੁਲਜ਼ਮ (ਮਹਿਲਾ ਅਤੇ ਪੁਰਸ਼) ਨੂੰ ਕਾਬੂ ਕੀਤਾ ਹੈ। ਪ੍ਰੈੱਸ ਕਾਨਫਰੰਸ ਦੇ ਦੌਰਾਨ ਪੁਲਿਸ ਕਮਿਸ਼ਨਰ ਲੁਧਿਆਣਾ ਡਾ. ਕੌਸਤੁਭ ਸ਼ਰਮਾ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਦੇ ਤਹਿਤ ਕਾਰਵਾਈ ਕਰਦੇ ਹੋਏ ਇੱਕ ਮਹਿਲਾ ਅਤੇ ਪੁਰਸ਼ ਨੂੰ 1 ਕੁਇੰਟਲ ਭੁੱਕੀ ਸਮੇਤ ਕਾਬੂ ਕੀਤਾ ਹੈ। ਇਹ ਵੀ ਪੜ੍ਹੋ: ਪੰਜਾਬ ਕੈਬਿਨੇਟ ਵੱਲੋਂ ਪੰਜਾਬੀ ਭਾਸ਼ਾ ਦੀ ਡੂੰਘੀ ਜਾਣਕਾਰੀ ਰੱਖਣ ਵਾਲੇ ਨੌਜਵਾਨਾਂ ਨੂੰ ਹੀ ਸਰਕਾਰੀ ਨੌਕਰੀਆਂ ਦੇਣ ਦਾ ਫੈਸਲਾ ਉਨ੍ਹਾਂ ਨੇ ਕਿਹਾ ਕਿ ਫੜੇ ਗਏ ਮਹਿਲਾ ਅਤੇ ਪੁਰਸ਼ ਦੀ ਪਹਿਚਾਣ ਹੀਰਾ ਭਾਰਦਵਾਜ ਅਤੇ ਗੀਤਾ ਵਰਮਾ ਲੁਧਿਆਣਾ ਨਿਵਾਸੀ ਦੇ ਰੂਪ ਵਿਚ ਹੋਈ ਹੈ ਜੋ ਦੂਜੇ ਸੂਬਿਆਂ ਤੋਂ ਭੁੱਕੀ ਲਿਆ ਕੇ ਟਰਾਂਸਪੋਰਟ ਨਗਰ ਸਥਿਤ ਇਕ ਕਿਰਾਏ ਦੇ ਕਮਰੇ 'ਚ ਰੱਖ ਕੇ ਆਪਣੇ ਗਾਹਕਾਂ ਨੂੰ ਵੇਚਦੇ ਸਨ। ਉਨ੍ਹਾਂ ਨੇ ਕਿਹਾ ਕਿ ਫੜੇ ਗਏ ਮੁਲਜ਼ਮ ਤੋਂ ਅੱਗੇ ਦੀ ਪੁੱਛਗਿੱਛ ਜਾਰੀ ਹੈ ਇਸ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। -PTC News


Top News view more...

Latest News view more...