ਗੈਂਗਸਟਰ ਪ੍ਰੀਤ ਸੇਖੋਂ ਅੱਜ ਅਜਨਾਲਾ ਦੀ ਅਦਾਲਤ 'ਚ ਕੀਤਾ ਜਾਵੇਗਾ ਪੇਸ਼, ਬੀਤੇ ਦਿਨ ਕੀਤਾ ਸੀ ਗ੍ਰਿਫਤਾਰ

By Jashan A - July 28, 2021 9:07 am

ਅਜਨਾਲਾ: ਅਜਨਾਲਾ ਦੇ ਕਸਬਾ ਚਮਿਆਰੀ ਤੋਂ ਬੀਤੇ ਦਿਨ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਪ੍ਰੀਤ ਸੇਖੋਂ (gangster preet sekhon) ਤੇ ਉਸ ਦੇ ਸਾਥੀਆਂ ਨੂੰ ਅੱਜ ਅਜਨਾਲਾ ਦੀ ਅਦਾਲਤ (Ajnala Court) 'ਚ ਪੇਸ਼ ਕੀਤਾ ਜਾਵੇਗਾ, ਜਿਸ ਤੋਂ ਬਾਅਦ ਸਾਫ ਹੋਵੇਗਾ ਕਿ ਅਦਾਲਤ ਇਹਨਾਂ ਮੁਲਜ਼ਮਾਂ ਨੂੰ ਕਿੰਨੇ ਦਿਨ ਦੇ ਰਿਮਾਂਡ 'ਤੇ ਭੇਜੇਗੀ।

ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ ਅਜਨਾਲਾ (Ajnala) ਦੇ ਕਸਬਾ ਚਮਿਆਰੀ ਵਿਖੇ ਵੱਡੇ ਪੱਧਰ ’ਤੇ ਪਹੁੰਚੀ ਪੁਲਸ ਫੋਰਸ ਨੇ ਅਚਾਨਕ ਸਾਰੇ ਕਸਬੇ ਨੂੰ ਚੁਫੇਰਿਓਂ ਘੇਰਾ ਪਾ ਲਿਆ।ਜਿਸ ਤੋਂ ਬਾਅਦ ਪੁਲਿਸ ਨੇ ਖ਼ਤਰਨਾਕ ਗੈਂਗਸਟਰ ਪ੍ਰੀਤ ਸੇਖੋਂ ਅਤੇ ਉਸ ਦੇ ਸਾਥੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਮੁਲਜ਼ਮਾਂ ਕੋਲੋਂ ਭਾਰੀ ਮਾਤਰਾ 'ਚ ਅਸਲਾ, ਕਾਰ ਅਤੇ ਮੋਬਾਈਲ ਫੋਨ ਹੋ ਬਰਾਮਦ ਹੋਏ ਸਨ।

ਹੋਰ ਪੜ੍ਹੋ: ਯੂ.ਪੀ ਦੇ ਬਾਰਾਬੰਕੀ ‘ਚ ਭਿਆਨਕ ਸੜਕ ਹਾਦਸਾ, ਬੱਸ ਨੂੰ ਟਰੱਕ ਨੇ ਮਾਰੀ ਟੱਕਰ, 18 ਲੋਕਾਂ ਦੀ ਹੋਈ ਮੌਤ

ਗੈਂਗਸਟਰ ਪ੍ਰੀਤ ਸੇਖੋਂ (gangster preet sekhon) ਨੇ ਆਪਣੀ ਫੇਸਬੁੱਕ ਆਈ. ਡੀ. ’ਤੇ ਇਕ ਤਸਵੀਰ ਨਾਲ ਸਟੇਟਸ ਅਪਲੋਡ ਕਰਦੇ ਹੋਇਆ ਲਿਖਿਆ ਕਿ ਉਸ ਨੂੰ ਚਮਿਆਰੀ ਨੇੜੇ ਅਜਨਾਲਾ ਵਿਚ ਪੁਲਸ ਨੇ ਘੇਰਾ ਪਾ ਲਿਆ ਹੈ ਅਤੇ ਇਸ ਮੈਸੇਜ ਨੂੰ ਵੱਧ ਤੋਂ ਵੱਧ ਸਾਂਝਾ ਕੀਤਾ ਜਾਵੇ।

-PTC News

 

adv-img
adv-img