ਮੁੱਖ ਖਬਰਾਂ

ਸ਼ੌਰਿਆ ਚੱਕਰ ਜੇਤੂ ਬਲਵਿੰਦਰ ਹੱਤਿਆ ਦਾ ਮੁੱਖ ਦੋਸ਼ੀ ਗੈਂਗਸਟਰ ਸੁੱਖ ਭਿਖਾਰੀਵਾਲਾ ਦੁਬਈ ਤੋਂ ਕਾਬੂ

By Shanker Badra -- December 09, 2020 11:57 am

ਸ਼ੌਰਿਆ ਚੱਕਰ ਜੇਤੂ ਬਲਵਿੰਦਰ ਹੱਤਿਆ ਦਾ ਮੁੱਖ ਦੋਸ਼ੀ ਗੈਂਗਸਟਰ ਸੁੱਖ ਭਿਖਾਰੀਵਾਲਾ ਦੁਬਈ ਤੋਂ ਕਾਬੂ:ਤਰਨਤਾਰਨ : ਸ਼ੌਰਿਆ ਚੱਕਰ ਜੇਤੂਕਾਮਰੇਡ ਬਲਵਿੰਦਰ ਸਿੰਘ ਸੰਧੂ ਦੀ ਹੱਤਿਆ ਮਾਮਲੇ 'ਚ ਫ਼ਰਾਰ ਗੈਂਗਸਟਰ ਸੁੱਖ ਭਿਖਾਰੀਵਾਲਾ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਨੇਦੁਬਈਤੋਂ ਗ੍ਰਿਫ਼ਤਾਰ ਕਰ ਲਿਆ ਹੈ।ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਵੱਲੋਂ ਹਾਲ ਹੀ 'ਚ ਗ੍ਰਿਫ਼ਤਾਰ ਕੀਤੇ ਗਏ ਖ਼ਾਲਿਸਤਾਨੀ ਅੱਤਵਾਦੀ ਗੁਰਜੀਤ ਸਿੰਘ ਉਰਫ਼ ਭਾ ਤੇ ਸੁਖਦੀਪ ਸਿੰਘ ਉਰਫ਼ ਭਰਾ ਤੋਂ ਪੁੱਛਗਿੱਛ ਦੇ ਆਧਾਰ 'ਤੇ ਸੁੱਖ ਭਿਖਾਰੀਵਾਲਾ ਨੂੰ ਫੜਨ ਦੀ ਖ਼ਬਰ ਹੈ।

Gangster Sukh Bhikhariwal arrested in Dubai in Comrade Balwinder Muder case Gangster Sukh Bhikhariwal arrested in Dubai in Comrade Balwinder Muder case

ਹਾਲਾਂਕਿ ਇਸ ਬਾਰੇ ਅਧਿਕਾਰਤ ਤੌਰ 'ਤੇ ਫਿਲਹਾਲ ਕਿਸੇ ਅਧਿਕਾਰੀ ਨੇ ਪੁਸ਼ਟੀ ਨਹੀਂ ਕੀਤੀ। ਸੂਤਰਾਂ ਮੁਤਾਬਕ ਦਿੱਲੀ ਪੁਲਿਸ ਨੂੰ ਵਿਸ਼ੇਸ਼ ਟੀਮ ਨੂੰ ਜੰਮੂ-ਕਸ਼ਮੀਰ ਨਾਲ ਸਬੰਧਤ ਤਿੰਨ ਅੱਤਵਾਦੀਆਂ ਤੇ ਪੰਜਾਬ ਨਾਲ ਸਬੰਧਤ ਦੋਵੇਂ ਖ਼ਾਲਿਸਤਾਨੀ ਅੱਤਵਾਦੀਆਂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਹੀ ਏ ਕੈਟਾਗਰੀ ਦੇ ਗੈਂਗਸਟਰ ਸੁੱਖ ਭਿਖਾਰੀਵਾਲਾ ਬਾਰੇ ਸੁਰਾਗ਼ ਮਿਲਿਆ ਸੀ। ਮੋਬਾਈਲ ਕਾਲ ਦੀ ਟ੍ਰੇਸਿੰਗ ਨਾਲ ਸੁੱਖ ਭਿਖਾਰੀਵਾਲਾ ਦੀ ਲੋਕੇਸ਼ਨ ਦਾ ਪਤਾ ਚੱਲਦੇ ਹੀ ਉਸ ਨੂੰ ਦੁਬਈ 'ਚ ਫੜ ਲਿਆ ਗਿਆ ਹੈ।

Gangster Sukh Bhikhariwal arrested in Dubai in Comrade Balwinder Muder case ਸ਼ੌਰਿਆ ਚੱਕਰ ਜੇਤੂਬਲਵਿੰਦਰ ਹੱਤਿਆ ਦਾ ਮੁੱਖ ਦੋਸ਼ੀ ਗੈਂਗਸਟਰ ਸੁੱਖ ਭਿਖਾਰੀਵਾਲਾ ਦੁਬਈ ਤੋਂ ਕਾਬੂ

ਦੱਸ ਦੇਈਏ ਕਿ 16 ਅਕਤੂਬਰ ਨੂੰ ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਭਿਖੀਵਿੰਡ ਦੀ ਹੱਤਿਆ ਲਈ ਸੁੱਖ ਭਿਖਾਰੀਵਾਲਾ ਨੇ ਦੋਵਾਂ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਵਾਏ ਸਨ। ਸੁੱਖ ਭਿਖਾਰੀਵਾਲਾ ਦੀ ਦੁਬਈ 'ਚ ਕਾਬੂ ਕੀਤੇ ਜਾਣ ਬਾਰੇ ਟੀਵੀ ਚੈਨਲਾਂ 'ਤੇ ਖ਼ਬਰ ਚੱਲਦੇ ਹੀ ਪੁਲਿਸ ਅਧਿਕਾਰੀ ਵੀ ਆਪਣੇ ਪੱਧਰ 'ਤੇ ਦਿੱਲੀ ਪੁਲਿਸ ਨਾਲ ਰਾਬਤਾ ਕਰਨ ਵਿਚ ਲੱਗੇ ਹੋਏ ਹਨ।

Gangster Sukh Bhikhariwal arrested in Dubai in Comrade Balwinder Muder case ਸ਼ੌਰਿਆ ਚੱਕਰ ਜੇਤੂਬਲਵਿੰਦਰ ਹੱਤਿਆ ਦਾ ਮੁੱਖ ਦੋਸ਼ੀ ਗੈਂਗਸਟਰ ਸੁੱਖ ਭਿਖਾਰੀਵਾਲਾ ਦੁਬਈ ਤੋਂ ਕਾਬੂ

ਜਿਕਰਯੋਗ ਹੈ ਕਿ 16 ਅਕਤੂਬਰ ਦੀ ਸਵੇਰ ਨੂੰ ਕਸਬਾ ਭਿੱਖੀਵਿੰਡ ਵਿਖੇ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦਾ 2 ਨਕਾਬਪੋਸ਼ ਨੌਜਵਾਨਾਂ ਵੱਲੋਂ ਘਰ 'ਚ ਦਾਖਲ ਹੋ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਆਪਣੀ ਜਾਂਚ ਦੌਰਾਨ ਮੀਡੀਆ ਨੂੰ ਦੱਸਿਆ ਸੀ ਕਿ ਇਹ ਹੱਤਿਆ ਪੇਸ਼ੇਵਰ ਗੈਂਗਸਟਰ ਸੁੱਖ ਭਿਖਾਰੀਵਾਲ, ਜੋ ਜ਼ਿਲ੍ਹਾ ਗੁਰਦਾਸਪੁਰ ਨਾਲ ਸਬੰਧਤ ਹੈ, ਵੱਲੋਂ ਸੁਪਾਰੀ ਦੇ ਕੇ ਕਰਵਾਈ ਗਈ ਹੈ।
-PTCNews

  • Share