ਗੈਂਗਸਟਰ ਸੁਖਪ੍ਰੀਤ ਬੁੱਢਾ ਮਾਮਲੇ ‘ਚ 2 ਹੋਰ ਵਿਅਕਤੀ ਗ੍ਰਿਫ਼ਤਾਰ, ਪੜ੍ਹੋ ਖ਼ਬਰ

Gangster Sukhpreet Buddha Case 2 Arrested By Police

ਮੋਹਾਲੀ: ਪੰਜਾਬ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਏ-ਦਰਜੇ ਦੇ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਦੇ ਮਾਮਲੇ ‘ਚ ਓ.ਸੀ.ਸੀ.ਯੂ. ਅਤੇ ਮੁਹਾਲੀ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ 2 ਹੋਰ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਪੁਲਿਸ ਨੇ ਗਾਇਕ ਨਰਿੰਦਰ ਕੋਟਲਾ ਅਤੇ ਰਾਜੂ ਮਨੀਸ਼ ਨਾਂਅ ਦੇ ਸ਼ਖ਼ਸ ਨੂੰ ਕਾਬੂ ਕੀਤਾ ਹੈ।

Gangster Sukhpreet Buddha Case 2 Arrested By Police ਦੋਹਾਂ ਦੇ ਪਾਕਿਸਤਾਨੀ ਨਸ਼ਾ ਤਸਕਰਾਂ ਨਾਲ ਸਬੰਧਾਂ ਦਾ ਖੁਲਾਸਾ ਵੀ ਹੋਇਆ ਹੈ। ਪੁਲਿਸ ਨੇ ਇਸ ਮਾਮਲੇ ‘ਚ ਹੁਣ ਤੱਕ ਦਰਜਨ ਤੋਂ ਵੱਧ ਗ੍ਰਿਫਤਾਰੀਆਂ ਕਰ ਲਈਆਂ ਹਨ।

ਤੁਹਾਨੂੰ ਦੱਸ ਦੇਈਏ ਕਿ ਇਸ ਮਾਮਲੇ ‘ਚ ਪਿਛਲੇ ਦਿਨੀਂ ਪੁਲਿਸ ਨੇ ਜਗਦੀਪ ਜੱਗਾ ਅਤੇ ਗੁਰਵਿੰਦਰ ਸਿੰਘ (ਪਹਿਲਵਾਨ) ਨੂੰ ਗ੍ਰਿਫਤਾਰ ਕੀਤਾ ਸੀ, ਜਿਨ੍ਹਾਂ ਦੀ ਪੁੱਛਗਿੱਛ ਤੋਂ ਬਾਅਦ ਇਹ ਗ੍ਰਿਫਤਾਰੀਆਂ ਹੋਈਆਂ ਹਨ।

ਹੋਰ ਪੜ੍ਹੋ: ਪੰਜਾਬ ਬੋਰਡ ਦੇ ਸਿਲੇਬਸ ’ਚੋਂ ਸਿੱਖ ਇਤਿਹਾਸ ਹਟਾਉਣ ਦੇ ਮਾਮਲੇ ’ਚ ਭਾਈ ਲੌਂਗੋਵਾਲ ਨੇ ਬਣਾਈ ਸਬ-ਕਮੇਟੀ

Gangster Sukhpreet Buddha Case 2 Arrested By Police ਜ਼ਿਕਰਯੋਗ ਹੈ ਕਿ ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ’ਤੇ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਮੁਹਾਲੀ ਪੁਲਿਸ ਵੱਲੋਂ ਗੈਂਗਸਟਰ ਸੁਖਪ੍ਰੀਤ ਸਿੰਘ ਧਾਲੀਵਾਲ ਉਰਫ਼ ਬੁੱਢਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

Gangster Sukhpreet Buddha Case 2 Arrested By Police ਅਰਮੀਨੀਆ ਤੋਂ ਗ੍ਰਿਫ਼ਤਾਰ ਗੈਂਗਸਟਰ ਬੁੱਢਾ ਦੀ ਦਿੱਲੀ ਹਵਾਈ ਅੱਡੇ ’ਤੇ ਸਪੁਰਦਗੀ ਮਿਲਣ ਮਗਰੋਂ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਮੁਹਾਲੀ ਲਿਆਂਦਾ ਗਿਆ ਸੀ, ਜੋ ਹੁਣ ਜੇਲ੍ਹ ‘ਚ ਬੰਦ ਹੈ। ਇਥੇ ਇਹ ਵੀ ਦੱਸ ਦੇਈਏ ਕਿ ਗੈਂਗਸਟਰ ਬੁੱਢਾ ਲੁੱਟਾਂ-ਖੋਹਾਂ, ਡਕੈਤੀ ਜਿਹੇ ਮਾਮਲਿਆਂ ‘ਚ ਵੱਖ-ਵੱਖ ਸੂਬਿਆਂ ਦੀ ਪੁਲਿਸ ਨੂੰ ਲੋੜੀਂਦਾ ਸੀ।

-PTC News