ਮੁੱਖ ਖਬਰਾਂ

ਯੂਪੀ ਦੀ ਬਾਂਦਾ ਜੇਲ੍ਹ ਪਹੁੰਚਿਆ ਮੁਖਤਾਰ ਅੰਸਾਰੀ, ਹੁਣ ਜੇਲ੍ਹ ਦੀ ਬੈਰਕ ਨੰਬਰ -16 'ਚ ਰੱਖਿਆ ਜਾਵੇਗਾ Don   

By Shanker Badra -- April 07, 2021 12:19 pm -- Updated:April 07, 2021 12:22 pm

ਬਾਂਦਾ : ਗੈਂਗਸਟਰ ਤੋਂ ਨੇਤਾ ਬਣੇ ਬਸਪਾ ਵਿਧਾਇਕ ਮੁਖਤਾਰ ਅੰਸਾਰੀ ਨੂੰ ਮੰਗਲਵਾਰ ਨੂੰ ਯੂਪੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਰੋਪੜ ਜੇਲ੍ਹ ਤੋਂ ਯੂਪੀ ਦੀ ਬਾਂਦਾ ਜੇਲ੍ਹ ਸ਼ਿਫਟ ਕਰ ਦਿੱਤਾ ਗਿਆ ਹੈ। ਯੂਪੀ ਪੁਲਿਸ ਕਰੀਬ 14 ਘੰਟੇ ਬਾਅਦ ਮੁਖਤਾਰ ਅੰਸਾਰੀ ਨੂੰ ਲੈ ਕੇ ਬਾਂਦਾ ਜੇਲ੍ਹ ਪਹੁੰਚੀ ਹੈ।

ਪੜ੍ਹੋ ਹੋਰ ਖ਼ਬਰਾਂ : ਬਾਲੀਵੁੱਡ ਅਦਾਕਾਰ ਸੋਨੂੰ ਸੂਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

Gangster-Turned-MLA Mukhtar Ansari shifted to U.P. jail from Punjab Amid Tight Security ਯੂਪੀ ਦੀ ਬਾਂਦਾ ਜੇਲ੍ਹ ਪਹੁੰਚਿਆ ਮੁਖਤਾਰ ਅੰਸਾਰੀ, ਹੁਣ ਜੇਲ੍ਹ ਦੀ ਬੈਰਕ ਨੰਬਰ -16 'ਚ ਰੱਖਿਆ ਜਾਵੇਗਾ Don

ਅੰਸਾਰੀ ਬਾਂਦਾ ਜੇਲ੍ਹ ਪਹੁੰਚ ਚੁੱਕਾ ਹੈ ਤੇ ਹੁਣ 16 ਨੰਬਰ ਬੈਰਕ ਵਿੱਚ ਉਸ ਨੂੰ ਰੱਖਿਆ ਜਾਏਗਾ। ਮੁਖਤਾਰ ਪਹਿਲਾਂ ਵੀ ਇਸ ਬੈਰਕ ਵਿੱਚ ਰਹਿ ਚੁੱਕਾ ਹੈ। ਇਸ ਤੋਂ ਇਲਾਵਾ ਅੰਸਾਰੀ ਦੇ ਬੈਰਕ ਤੇ ਉਸ ਦੇ ਸਾਹਮਣੇ ਕੇਵਲ ਉਹੀ ਜੇਲ੍ਹ ਕਰਮੀ ਜਾ ਸਕਣਗੇ ,ਜਿਨ੍ਹਾਂ ਨੇ ਬਾਡੀ ਵਾਰਨ ਕੈਮਰੇ ਪਾਏ ਹੋਣਗੇ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਦੇਖਦੇ ਹੋਏ ਬਾਂਦਾ ਜੇਲ੍ਹ ਨੂੰ 30 ਸੁਰੱਖਿਆ ਕਰਮੀ ਵੀ ਦਿੱਤੇ ਗਏ ਹਨ।

Gangster-Turned-MLA Mukhtar Ansari shifted to U.P. jail from Punjab Amid Tight Security ਯੂਪੀ ਦੀ ਬਾਂਦਾ ਜੇਲ੍ਹ ਪਹੁੰਚਿਆ ਮੁਖਤਾਰ ਅੰਸਾਰੀ, ਹੁਣ ਜੇਲ੍ਹ ਦੀ ਬੈਰਕ ਨੰਬਰ -16 'ਚ ਰੱਖਿਆ ਜਾਵੇਗਾ Don

ਉਧਰ ਜੇਲ੍ਹ ਮੰਤਰੀ ਜੈ ਕੁਮਾਰ ਨੇ ਸਪਸ਼ੱਟ ਕਰ ਦਿੱਤਾ ਹੈ ਕਿ ਅੰਸਾਰੀ ਨੂੰ ਕਿਸੇ ਵੀ ਤਰ੍ਹਾਂ ਦੀ ਵੀਆਈਪੀ ਸੁਵਿਧਾ ਨਹੀਂ ਦਿੱਤੀ ਜਾਏਗੀ। ਬਾਂਦਾ ਜੇਲ੍ਹ ਵਿੱਚ ਡਰੋਨ ਕੈਮਰੇ ਨਾਲ ਨਿਗਰਾਨੀ ਰੱਖੇ ਜਾਣ ਦੀ ਗੱਲ ਵੀ ਸਾਹਮਣੇ ਆ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਬੈਰਕ ਨੰਬਰ- 16 ਨੂੰ ਪੂਰੀ ਤਰ੍ਹਾਂ ਸੀਸੀਟੀਵੀ ਕੈਮਰੇ ਨਾਲ ਕਵਰ ਕੀਤਾ ਗਿਆ ਹੈ। ਸੂਤਰਾਂ ਮੁਤਾਬਿਕ ਬਾਂਦਾ ਜੇਲ੍ਹ ਨੂੰ 30 ਸੁਰੱਖਿਆ ਕਰਮੀ ਵੀ ਦਿੱਤੇ ਗਏ ਹਨ।

 Gangster-Turned-MLA Mukhtar Ansari shifted to U.P. jail from Punjab Amid Tight Security ਯੂਪੀ ਦੀ ਬਾਂਦਾ ਜੇਲ੍ਹ ਪਹੁੰਚਿਆ ਮੁਖਤਾਰ ਅੰਸਾਰੀ, ਹੁਣ ਜੇਲ੍ਹ ਦੀ ਬੈਰਕ ਨੰਬਰ -16 'ਚ ਰੱਖਿਆ ਜਾਵੇਗਾ Don

ਏਐੱਸਪੀ ਮਹਿੰਦਰ ਪ੍ਰਤਾਪ ਸਿੰਘ ਚੌਹਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਖਤਾਰ ਅੰਸਾਰੀ ਦੀ ਸਿਹਤ ਠੀਕ ਹੈ। ਇਸ ਤੋਂ ਬਾਅਦ ਸਵੇਰੇ ਕਰੀਬ 5.30 ਤੇ ਬਾਂਦਾ ਜੇਲ੍ਹ ਦੇ ਦਰੋਗਾ ਨੇ ਮੁਖਤਾਰ ਅੰਸਾਰੀ ਨੂੰ ਬੈਰਕ ਤਕ ਪਹੁੰਚਾਉਣ ਦੀ ਪੁਸ਼ਟੀ ਕੀਤੀ।ਸੜਕ ਮਾਰਗ ਤੋਂ ਮਾਫੀਆ ਨੂੰ ਲਿਆਉਣ 'ਚ ਟੀਮ ਨੇ ਕਰੀਬ 1800 ਕਿੱਲੋਮੀਟਰ ਦਾ ਸਫਰ ਤੈਅ ਕੀਤਾ ਹੈ।

ਯੂਪੀ ਦੀ ਬਾਂਦਾ ਜੇਲ੍ਹ ਪਹੁੰਚਿਆ ਮੁਖਤਾਰ ਅੰਸਾਰੀ, ਹੁਣ ਜੇਲ੍ਹ ਦੀ ਬੈਰਕ ਨੰਬਰ -16 'ਚ ਰੱਖਿਆ ਜਾਵੇਗਾ Don

ਦੱਸ ਦੇਈਏ ਕਿ ਅੰਸਾਰੀ ਨੂੰ ਮੰਗਲਵਾਰ ਦੁਪਹਿਰ ਯੂਪੀ ਪੁਲਿਸ ਪੰਜਾਬ ਦੀ ਰੋਪੜ ਜੇਲ੍ਹ ਵਿੱਚੋਂ ਲੈ ਕੇ ਬਾਂਦਾ ਲਈ ਨਿਕਲੀ ਸੀ। ਕਾਫਲਾ ਲਗਾਤਾਰ 6 ਘੰਟੇ ਚੱਲਣ ਮਗਰੋਂ ਜੇਵਰ ਪੈਟਰੋਲ ਪੰਪ 'ਤੇ ਜਾ ਕੇ ਰੁੱਕਿਆ। ਇਸ ਦੌਰਾਨ ਪੁਲਿਸ ਨੇ ਅੰਸਾਰੀ ਦੀ ਐਂਬੂਲੈਂਸ ਨੂੰ ਚਾਰੋਂ ਪਾਸੋਂ ਘੇਰਿਆ ਹੋਇਆ ਸੀ। ਮੁਖਤਾਰ ਅੰਸਾਰੀ ਐਬੂਲੈਂਸ 'ਚ ਬੈਠਾ ਰਿਹਾ ਤੇ ਉਸ ਦੇ ਨੇੜੇ-ਤੇੜੇ ਵਰਜ ਸਮੇਤ ਪੁਲਿਸ ਦੀ 10 ਗੱਡੀਆਂ ਚੱਲ ਰਹੀਆਂ ਸਨ, ਜਿਸ 'ਚ 150 ਪੁਲਿਸ ਮੁਲਾਜ਼ਮ ਸਵਾਰ ਸਨ।

ਪੜ੍ਹੋ ਹੋਰ ਖ਼ਬਰਾਂ : SBI ਦਾ ਗਾਹਕਾਂ ਲਈ ਵੱਡਾ ਐਲਾਨ ! ਹੁਣ ਘਰ ਬੈਠੇ ਉਠਾਓ ਇਨ੍ਹਾਂ 8 ਸੇਵਾਵਾਂ ਦਾ ਫ਼ਾਇਦਾ

Gangster-Turned-MLA Mukhtar Ansari shifted to U.P. jail from Punjab Amid Tight Security ਯੂਪੀ ਦੀ ਬਾਂਦਾ ਜੇਲ੍ਹ ਪਹੁੰਚਿਆ ਮੁਖਤਾਰ ਅੰਸਾਰੀ, ਹੁਣ ਜੇਲ੍ਹ ਦੀ ਬੈਰਕ ਨੰਬਰ -16 'ਚ ਰੱਖਿਆ ਜਾਵੇਗਾ Don

ਪੰਜਾਬ ਦੀ ਰੋਪੜ ਜੇਲ੍ਹ ਤੋਂ ਮੁਖਤਾਰ ਅੰਸਾਰੀ ਨੂੰ ਲੈ ਕੇ ਉੱਤਰ ਪ੍ਰਦੇਸ਼ ਪੁਲਿਸ ਦੀ ਟੀਮ ਮੰਗਲਵਾਰ ਦੁਪਹਿਰ 2.07 ਵਜੇ ਰਵਾਨਾ ਹੋਈ ਸੀ। ਪੰਜਾਬ ਤੋਂ ਹੁੰਦਿਆਂ ਇਹ ਕਾਫਲਾ ਸ਼ਾਮ 4 ਵਜੇ ਤਕ ਹਰਿਆਣਾ ਦੇ ਕਰਨਾਲ ਪਹੁੰਚ ਗਿਆ। ਇਸ ਤੋਂ ਬਾਅਦ ਨੋਇਡਾ, ਮਥੁਰਾ, ਅਗਰਾ ਤੇ ਕਾਨਪੁਰ ਹੁੰਦੇ ਹੋਏ ਪੁਲਿਸ ਦਾ ਕਾਫ਼ਲਾ ਸਵੇਰੇ 4.34 ਵਜੇ ਬਾਂਦਾ ਜੇਲ੍ਹ ਪਹੁੰਚ ਗਿਆ। ਸੁਰੱਖਿਆ ਦੇ ਮੱਦੇਨਜ਼ਰ ਪੁਲਿਸ ਨੇ ਤਿੰਨ ਵਾਰ ਇਸ ਦੌਰਾਨ ਰੂਟ ਵੀ ਬਦਲਿਆ ਸੀ।

-PTCNews

  • Share