ਮੁੱਖ ਖਬਰਾਂ

ਗੈਂਗਸਟਰਾਂ ਵੱਲੋਂ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਧਮਕੀ

By Pardeep Singh -- September 02, 2022 12:15 pm -- Updated:September 02, 2022 12:21 pm

ਚੰਡੀਗੜ੍ਹ (2 ਸਤੰਬਰ) : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੈਂਗਸਟਰ ਲਾਰੈਂਸ ਗੈਂਗ ਨੇ ਉਸਦੇ ਪਿਤਾ ਨੂੰ ਧਮਕੀ ਦਿੱਤੀ ਹੈ। ਗੈਂਗਸਟਰਾਂ ਨੇ ਈਮੇਲ ਵਿੱਚ ਲਿਖਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲਾਰੈਂਸ ਅਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ 'ਤੇ ਕੁਝ ਨਾ ਕਹਿਣ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਕੁਝ ਬੋਲੇਗਾ ਤਾਂ ਤੇਰਾ ਵੀ ਪਤਾ ਨਹੀਂ ਲੱਗੇਗਾ। ਈਮੇਲ ਵਿੱਚ ਲਿਖਿਆ ਹੈ ਕਿ ਤੈਨੂੰ ਮਾਰ ਕੇ ਚੱਲੇ ਜਾਵਾਂਗੇ। ਗੈਂਗਸਟਰਾਂ ਦਾ ਕਹਿਣਾ ਹੈ ਕਿ ਤੂੰ ਅਤੇ ਤੇਰਾ ਬੇਟਾ ਇਸ ਦੇਸ਼ ਦੇ ਮਾਲਕ ਨਹੀਂ ਹਨ ਜੋ ਤੁਸੀਂ ਚਾਹੋਗੇ ਉਸ ਨੂੰ ਸੁਰੱਖਿਆ ਮਿਲੇਗੀ। ਉਨ੍ਹਾਂ ਨੇ ਕਿਹਾ ਹੈ ਕਿ ਤੇਰੇ ਬੇਟੇ ਨੇ ਮੇਰੇ ਭਰਾ ਨੂੰ ਮਰਵਾਇਆ ਸੀ ਅਤੇ ਅਸੀਂ ਤੇਰੇ ਬੇਟੇ ਨੂੰ ਮਾਰ ਦਿੱਤਾ ਹੈ।

ਉਨ੍ਹਾਂ ਨੇ ਲਿਖਿਆ ਹੈ ਕਿ ਅਸੀਂ ਭੁੱਲੇ ਨਹੀਂ ਜਗਰੂਪ ਰੂਪਾਂ ਅਤੇ ਮਨਪ੍ਰੀਤ ਮੰਨਾ ਦਾ ਫੇਕ ਐਨਕਾਉਂਟਰ ਹੋਇਆ ਹੈ ਅਤੇ ਤੈਨੂੰ ਵੀ ਭੁੱਲਣਾ ਨਹੀ ਚਾਹੀਦਾ ਕਿਉਂਕਿ ਸਾਰਾ ਕੁਝ ਤੇਰੇ ਦਬਾਅ ਵਿੱਚ ਹੋਇਆ ਹੈ।ਗੈਂਗਸਟਰ ਨੇ ਧਮਕੀ ਭਰੀ ਮੇਲ ਵਿੱਚ ਲਿਖਿਆ ਹੈ ਜੇਕਰ ਜਿਆਦਾ ਬੋਲਿਆ ਤਾਂ ਤੇਰਾ ਹਾਲ ਸਿੱਧੂ ਤੋਂ ਵੀ ਜਿਆਦਾ ਖਤਰਨਾਕ ਹੋਵੇਗਾ।

ਸ਼ੂਟਰ ਏਜੇ ਲਾਰੈਂਸ ਦੇ ਨਾਂ 'ਤੇ ਇਹ ਧਮਕੀ ਸਿੱਧੂ ਮੂਸੇਵਾਲਾ ਦੀ ਈ-ਮੇਲ ਆਈਡੀ 'ਤੇ ਭੇਜੀ ਗਈ ਹੈ। ਇਸ ਨੂੰ ਸੋਪੂ ਗਰੁੱਪ ਵੱਲੋਂ ਚੇਤਾਵਨੀ ਦੱਸਿਆ ਗਿਆ ਹੈ। ਧਮਕੀ ਦੇਣ ਵਾਲੇ ਨੇ ਲਿਖਿਆ- ਸੁਣੋ ਜੇ ਸਿੱਧੂ ਮੂਸੇਵਾਲਾ ਦੇ ਪਿਤਾ ਲਾਰੈਂਸ, ਜੱਗੂ ਭਗਵਾਨਪੁਰੀਆ ਸਾਡੇ ਭਰਾਵਾਂ ਦੀ ਸੁਰੱਖਿਆ ਬਾਰੇ ਕੁਝ ਵੀ ਕਹਿਣਗੇ ਤਾਂ ਪਤਾ ਵੀ ਨਹੀਂ ਲੱਗੇਗਾ।

-PTC News

  • Share