Advertisment

ਅੰਮ੍ਰਿਤਸਰ 'ਚ ਅਚਾਨਕ ਗੈਰਜ ਦੀ ਡਿੱਗੀ ਇਮਾਰਤ, ਗੱਡੀਆਂ ਹੋਈਆਂ ਚਕਨਾਚੂਰ

author-image
Riya Bawa
Updated On
New Update
ਅੰਮ੍ਰਿਤਸਰ 'ਚ ਅਚਾਨਕ ਗੈਰਜ ਦੀ ਡਿੱਗੀ ਇਮਾਰਤ, ਗੱਡੀਆਂ ਹੋਈਆਂ ਚਕਨਾਚੂਰ
Advertisment
ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ 'ਚ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸ਼ਹਿਰ ਦੇ ਅੰਦਰਲੇ ਇਲਾਕੇ 'ਚ ਇਕ ਪੁਰਾਣੀ ਇਮਾਰਤ ਦੀ ਕੰਧ ਡਿੱਗ ਗਈ। ਇਮਾਰਤ ਦੇ ਨਾਲ ਬਣੇ ਗੈਰੇਜ ਵਿੱਚ ਖੜੀਆਂ 5 ਗੱਡੀਆਂ ਪੂਰੀ ਤਰ੍ਹਾਂ ਚਕਨਾਚੂਰ ਹੋ ਗਈਆਂ ਹਨ। ਗੱਡੀ ਦੇ ਮਾਲਕ ਨੇ ਗੈਰਜ ਵਿੱਚੋਂ ਬਾਕੀ ਵਾਹਨਾਂ ਨੂੰ ਬਾਹਰ ਕੱਢਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੇਰੀ ਗੇਟ ਦੇ ਰਹਿਣ ਵਾਲੇ ਰਾਜੀਵ ਸ਼ਰਮਾ ਨੇ ਦੱਸਿਆ ਕਿ ਅਰੁਣ ਰਸ਼ਮੀ ਨੇ ਸਕੂਲ ਦੇ ਨੇੜੇ ਹੀ ਗੈਰਜ ਬਣਾਇਆ ਹੋਇਆ ਹੈ। ਜਿੱਥੇ ਰੋਜ਼ਾਨਾ 7 ਤੋਂ 8 ਵਾਹਨ ਖੜ੍ਹੇ ਹੁੰਦੇ ਹਨ। ਇੱਥੇ ਇੱਕ ਪੁਰਾਣੀ ਇਮਾਰਤ ਵੀ ਹੈ ਜਿਸ ਦਾ ਮਾਲਕ ਸ਼ਹਿਰ ਦਾ ਨਾਮੀ ਡਾਕਟਰ ਹੈ।
Advertisment
ਇਹ ਵੀ ਪੜ੍ਹੋ: ਜੇਲ ਤੋਂ ਪੈਰੋਲ 'ਤੇ ਆਏ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਫਰਜ਼ੀ ਕਹੇ ਜਾਣ 'ਤੇ ਦਿੱਤਾ ਸਪੱਸ਼ਟੀਕਰਨ ਪਿਛਲੇ ਸਾਲ ਵੀ ਗੈਰਜ ਵਿੱਚ ਵਾਹਨ ਪਾਰਕ ਕਰਨ ਵਾਲੇ ਲੋਕਾਂ ਨੇ ਡਾਕਟਰ ਨਾਲ ਮੀਟਿੰਗ ਕਰਕੇ ਇਮਾਰਤ ਦੀ ਮੁਰੰਮਤ ਕਰਵਾਉਣ ਦੀ ਗੱਲ ਕੀਤੀ ਸੀ ਪਰ ਸਹਿਮਤੀ ਦੇਣ ਦੇ ਬਾਵਜੂਦ ਡਾਕਟਰ ਨੇ ਇਮਾਰਤ ਦੀ ਮੁਰੰਮਤ ਨਹੀਂ ਕਰਵਾਈ। 2 ਦਿਨਾਂ ਤੋਂ ਲਗਾਤਾਰ ਪੈ ਰਹੀ ਬਰਸਾਤ ਕਾਰਨ ਸ਼ੁੱਕਰਵਾਰ ਦੇਰ ਰਾਤ ਕੰਧ ਕਮਜ਼ੋਰ ਹੋ ਗਈ ਅਤੇ ਅਚਾਨਕ ਡਿੱਗ ਗਈ। publive-image -PTC News-
latest-news punjab amritsar rain-wall building-in-amritsar building-damage
Advertisment

Stay updated with the latest news headlines.

Follow us:
Advertisment