ਗੜ੍ਹਸ਼ੰਕਰ : ਬੇਕਰੀ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ
ਗੜ੍ਹਸ਼ੰਕਰ : ਬੇਕਰੀ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ:ਗੜ੍ਹਸ਼ੰਕਰ : ਸ਼ਹਿਰ ਦੇ ਬੰਗਾ ਚੌਕ 'ਚ ਸਥਿਤ ਰਾਣਾ ਬੇਕਰੀ ਦੀ ਦੁਕਾਨ 'ਚ ਬੀਤੀ ਰਾਤ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਭਿਆਨਕ ਅੱਗ ਕਾਰਨ ਦੁਕਾਨ ਅੰਦਰ ਭਾਰੀ ਨੁਕਸਾਨ ਹੋਣ ਦੀ ਖ਼ਬਰ ਮਿਲੀ ਹੈ। [caption id="attachment_321249" align="aligncenter" width="300"] ਗੜ੍ਹਸ਼ੰਕਰ : ਬੇਕਰੀ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ[/caption] ਇਸ ਸੰਬੰਧੀ ਦੁਕਾਨ ਮਾਲਕ ਰਾਜ ਕੁਮਾਰ ਨੇ ਦੱਸਿਆ ਕਿ ਅੱਗ ਰਾਤੀਂ 11 ਦੇ ਕਰੀਬ ਸ਼ਾਰਟ ਸਰਕਟ ਹੋਣ ਕਾਰਨ ਲੱਗੀ ਹੈ।ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ ਉਨ੍ਹਾਂ ਦਾ ਦੋ ਲੱਖ ਤੋਂ ਵਧੇਰੇ ਦਾ ਨੁਕਸਾਨ ਹੋਇਆ ਹੈ। [caption id="attachment_321248" align="aligncenter" width="300"] ਗੜ੍ਹਸ਼ੰਕਰ : ਬੇਕਰੀ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਸਮਾਨ ਸੜ ਕੇ ਸੁਆਹ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਰਾਜਪੁਰਾ : ਦੁਕਾਨ ਤੋਂ ਸਮਾਨ ਲੈਣ ਗਏ ਦੋ ਸਕੇ ਭਰਾ ਅਗਵਾ , ਪਿੰਡ ਵਾਸੀਆਂ ਨੇ ਪਟਿਆਲਾ -ਰਾਜਪੁਰਾ ਰੋਡ ‘ਤੇ ਲਾਇਆ ਧਰਨਾ ਉਨ੍ਹਾਂ ਦੱਸਿਆ ਕਿ ਇਸ ਹਾਦਸੇ ਬਾਰੇ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੇ ਸਖ਼ਤ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਹੈ। -PTCNews