ਗੜ੍ਹਸ਼ੰਕਰ-ਨੰਗਲ ਰੋਡ ‘ਤੇ ਪਲਟਿਆ ਤੇਲ ਦਾ ਟੈਂਕਰ, ਦੇਖੋ ਤਸਵੀਰਾਂ

Road Accident

ਗੜ੍ਹਸ਼ੰਕਰ-ਨੰਗਲ ਰੋਡ ‘ਤੇ ਪਲਟਿਆ ਤੇਲ ਦਾ ਟੈਂਕਰ, ਦੇਖੋ ਤਸਵੀਰਾਂ,ਗੜ੍ਹਸ਼ੰਕਰ: ਗੜ੍ਹਸ਼ੰਕਰ-ਨੰਗਲ ਰੋਡ ‘ਤੇ ਉਸ ਸਮੇਂ ਵੱਡਾ ਹਾਦਸਾ ਵਾਪਰਿਆ ਗਿਆ, ਜਦੋਂ ਇਥੇ ਬੀਤੀ ਰਾਤ ਕਰੀਬ 12 ਵਜੇ ਇੱਕ ਤੇਲ ਦਾ ਟੈਂਕਰ ਪਲਟ ਗਿਆ। ਪਰ ਇਸ ਹਾਦਸੇ ‘ਚ ਜਾਨੀ ਨੁਕਸਾਨ ਦੀ ਅਜੇ ਤੱਕ ਕੋਈ ਖਬਰ ਨਹੀਂ ਹੈ।

Road Accidentਟਰੱਕ ਪਲਟ ਜਾਣ ਕਾਰਨ ਰੋਡ ‘ਤੇ ਟ੍ਰੈਫਿਕ ਜਾਮ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਨੰਗਲ ਤੋਂ ਗੜ੍ਹਸ਼ੰਕਰ ਵੱਲ ਆ ਰਹੇ ਇਸ ਤੇਲ ਦੇ ਟੈਂਕਰ ਦੇ ਪਲਟਣ ਨਾਲ ਤੇਲ ਸੜਕ ‘ਤੇ ਫੈਲ ਗਿਆ ਅਤੇ ਕਰੀਬ ਇਕ ਕਿਲੋਮੀਟਰ ਸੜਕ ‘ਤੇ ਇਹ ਤੇਲ ਫੈਲਣ ਕਾਰਣ ਵਾਹਨ ਸਲਿੱਪ ਹੋਣ ਲੱਗ ਪਏ।

ਹੋਰ ਪੜ੍ਹੋ: ਅਮਰੀਕਾ: ਬਾਰ ‘ਚ ਚੱਲੀਆਂ ਗੋਲੀਆਂ, 4 ਲੋਕਾਂ ਹੋਈ ਦੀ ਮੌਤ

Road Accidentਉਧਰ ਘਟਨਾ ਦੀ ਸੂਚਨਾ ਮਿਲਣ ‘ਤੇ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਸਥਾਨ ਦਾ ਜਾਇਜ਼ਾ ਲੈਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

-PTC News